
ਬਾਬਾ ਬਲਵੀਰ ਸਿੰਘ ਜੀ ਮੁਖੀ ਬੁੱਢਾ ਦਲ ਵੱਲੋਂ, ਖਾਲਸਾ ਗੱਤਕਾ ਫੈਡਰੇਸ਼ਨ ਦੀ ਜੁਮੇਵਾਰੀ ਜਥੇਦਾਰ ਸਵਰਨਜੀਤ ਸਿੰਘ ਨੂੰ ਸੋਂਪੀ।
ਗੜ੍ਹਸ਼ੰਕਰ 04 ਨਵੰਬਰ- ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਅਖਾੜਾ ਵੱਲੋਂ ਰਾਜਪੁਰਾ ਵਿਖੇ ਕਰਵਾਏ ਗਏ 6ਵੇ ਨੈਸ਼ਨਲ ਗੱਤਕਾ ਮੁਕਾਬਲੇ ਸਮੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਖਾਲਸਾ ਗੱਤਕਾ ਫੈਡਰੇਸ਼ਨ ਦੀ ਸਥਾਪਨਾ ਕਰਕੇ ਇਸ ਦੀ ਜੁਮੇਵਾਰੀ ਦੀ ਸੇਵਾ ਜਥੇਦਾਰ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੁਆਬਾ ਨੂੰ ਸੌਪੀ ਗਈ ਤੇ ਸੰਸਥਾ ਦਾ ਗਠਿਨ ਵੀ ਕੀਤਾ ਗਿਆ
ਗੜ੍ਹਸ਼ੰਕਰ 04 ਨਵੰਬਰ- ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਅਖਾੜਾ ਵੱਲੋਂ ਰਾਜਪੁਰਾ ਵਿਖੇ ਕਰਵਾਏ ਗਏ 6ਵੇ ਨੈਸ਼ਨਲ ਗੱਤਕਾ ਮੁਕਾਬਲੇ ਸਮੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਖਾਲਸਾ ਗੱਤਕਾ ਫੈਡਰੇਸ਼ਨ ਦੀ ਸਥਾਪਨਾ ਕਰਕੇ ਇਸ ਦੀ ਜੁਮੇਵਾਰੀ ਦੀ ਸੇਵਾ ਜਥੇਦਾਰ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੁਆਬਾ ਨੂੰ ਸੌਪੀ ਗਈ ਤੇ ਸੰਸਥਾ ਦਾ ਗਠਿਨ ਵੀ ਕੀਤਾ ਗਿਆ ਉਨ੍ਹਾਂ ਆਖਿਆ ਇਹ ਸੰਸਥਾ, ਖਾਲਸਾ ਗੱਤਕਾ ਫੈਡਰੇਸ਼ਨ ਬੱਚਿਆਂ ਨੂੰ ਸ਼ਸਤਰ ਵਿਦਿਆ ਸਿਖਾਏਗੀ, ਗੱਤਕੇ ਦੇ ਮੁਕਾਬਲੇ ਕਰਵਾਏਗੀ ਸਮੂਹ ਵਿਦਿਆਰਥੀਆਂ ਨੂੰ ਬਾਣੀ ਬਾਣੇ ਦੀ ਪ੍ਰਪੱਕਤਾ ਵਾਸਤੇ ਪ੍ਰੇਰਿਤ ਕਰੇਗੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਇਹ ਵੀ ਆਖਿਆ ਸ਼ਾਸਤਰ ਵਿਦਿਆ ਗਤਕਾ, ਗੁਰੂ ਦੀ ਖਾਲਸੇ ਪੰਥ ਨੂੰ ਬਖਸ਼ੀ ਹੋਈ ਦਾਤ ਹੈ ਇਸ ਨੂੰ ਮਰਿਆਦਾ ਅਨੁਸਾਰ ਬਾਣੇ ਵਿੱਚ ਰਹਿ ਕੇ ਹੀ ਖੇਡਣਾ ਚਾਹੀਦਾ ਹੈ ਜੋ ਬੱਚਿਆਂ ਨੂੰ ਬਿਨਾਂ ਬਾਣੇ ਦੇ ਗਤਕਾ ਖਿਡਾ ਰਹੇ ਹਨ ਉਹ ਮਰਿਆਦਾ ਦੀ, ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਅਦੇਸਾ ਦੀ ਉਲੰਘਣਾ ਕਰ ਰਹੇ ਹਨ। ਇਸ ਮਸਲੇ ਸਬੰਧੀ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਨਾਲ ਵੀ ਵਿਚਾਰ ਕੀਤੀ ਜਾਵੇਗੀ ਇਸ ਮੌਕੇ ਤੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਰਨ ਵਾਲੇ, ਜਥੇਦਾਰ ਸੁਰਿੰਦਰ ਸਿੰਘ ਬਾਬਾ ਮਿੱਠੂ ਜੀ ਪੰਜਾਬ ਪ੍ਰਧਾਨ ਖਾਲਸਾ ਗਤਕਾ ਫੈਡਰੇਸ਼ਨ, ਜਥੇਦਾਰ ਕੁਲਦੀਪ ਸਿੰਘ ਰਾਜਪੁਰਾ ਸੀਨੀਅਰ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਐਡਵੋਕੇਟ ਜਰਨਲ ਸਕੱਤਰ, ਪਰਵਿੰਦਰ ਸਿੰਘ ਰਾਜਪੁਰਾ ਖਜਾਨਚੀ, ਜਥੇਦਾਰ ਸੁਪ੍ਰੀਤ ਸਿੰਘ ਨੈਸ਼ਨਲ ਕੌਅਡੀਨੇਟਰ,ਗੁਰਪ੍ਰਤਾਪ ਸਿੰਘ ਮੀਤ ਪ੍ਰਧਾਨ, ਜਥੇਦਾਰ ਬਲਦੇਵ ਸਿੰਘ ਭਿੰਡਰ ਕਲਾਂ ਜੋਇੰਟ ਸਕੱਤਰ, ਜਥੇਦਾਰ ਪ੍ਰਭਜੋਤ ਸਿੰਘ ਮੀਤ ਪ੍ਰਧਾਨ ਪੰਜਾਬ, ਜਥੇਦਾਰ ਨਰਿੰਦਰ ਸਿੰਘ ਪ੍ਰਧਾਨ ਦਿੱਲੀ, ਜਸਪ੍ਰੀਤ ਸਿੰਘ ਸੰਗਰੂਰ, ਅਤੇ ਜਿਲਿਆਂ ਦੇ ਪ੍ਰਧਾਨ ਤੇ ਵੱਡੀ ਗਿਣਤੀ ਵਿੱਚ ਗੱਤਕੇ ਅਖਾੜਿਆਂ ਦੇ ਜਥੇਦਾਰ ਇੰਚਾਰਜ ਹਾਜ਼ਰ ਸਨ ।
