ਡਿਪਟੀ ਸਪੀਕਰ ਰੌੜੀ ਨੇ ਕਿਸਾਨਾ ਤੇ ਕੰਢੀ ਕਨਾਲ ਅਧਿਕਾਰੀਆਂ ਨਾਲ ਕੀਤੀ ਬੈਠਕ |
ਗੜ੍ਹਸ਼ੰਕਰ - ਸਥਾਨਕ ਪੀ. ਡਬਲਿਯੂ. ਡੀ. ਰੈਸਟ ਹਾਊਸ ਵਿਖੇ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਹਲਕੇ ਦੇ ਕਿਸਾਨਾਂ ਤੇ ਕੰਢੀ ਕਨਾਲ ਨਹਿਰ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਵੱਖ-ਵੱਖ ਖੇਤਰਾਂ ‘ਚ ਕੰਢੀ ਕਨਾਲ ਨਹਿਰ ਦੇ ਪਾਣੀ ਸੰਬੰਧਿਤ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਕੰਢੀ ਕਨਾਲ ਨਹਿਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

ਬੈਠਕ ਸੰਬੰਧੀ ਜਾਣਕਾਰੀ ਦਿੰਦਿਆ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੀ ਧਰਤੀ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ । ਸ਼੍ਰੀ ਰੌੜੀ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਉਦੇਸ਼ ਨੂੰ ਪੂਰਾ ਕਰਨ ਲਈ ਵਿਸਥਾਰ ਨਾਲ ਚਰਚਾ ਹੋਈ | ਸ਼੍ਰੀ ਰੌੜੀ ਨੇ ਕਿਸਾਨਾ ਨੂੰ ਅਪੀਲ ਕੀਤੀ ਜਿਸ ਵੀ ਕਿਸਾਨ ਨੂੰ ਅਜੇ ਤੱਕ ਨਹਿਰੀ ਪਾਣੀ ਨਹੀਂ ਮਿਲਿਆ, ਉਹ ਜਲਦ ਉਹਨਾਂ ਦੇ ਗੜ੍ਹਸ਼ੰਕਰ ਸਥਿਤ ਦਫ਼ਤਰ ਸੰਪਰਕ ਕਰਨ |
ਓਹਨਾ ਕਿਹਾ ਕਿ ਜਲਦ ਨਹਿਰੀ ਪਾਣੀ ਲਈ ਪਿੰਡ ਚ ਕੈੰਪ ਲਗਾਏ ਜਾਣਗੇ।ਇਸ ਮੌਕੇ ਉਹਨਾਂ ਨਾਲ ਚਰਨਜੀਤ ਸਿੰਘ ਚੰਨੀ, ਬਲਦੀਪ ਸਿੰਘ ਇਬ੍ਰਾਹਿਮਪੁਰ, ਕਿਸਾਨ ਆਗੂ ਇੰਦਰਪਾਲ ਸਿੰਘ, ਹਰਪ੍ਰੀਤ ਸਿੰਘ ਬੈਂਸ,ਜੁਝਾਰ ਸਿੰਘ ਨਾਗਰਾ, ਮੱਖਣ ਸਿੰਘ ਪਾਰੋਵਾਲ,ਹਰਜਿੰਦਰ ਧੰਜਲ, ਬਲਵਿੰਦਰ ਭਰੋਵਾਲ ਤੋਂ ਇਲਾਵਾ ਨਹਿਰੀ ਵਿਭਾਗ ਦੇ ਅਧਿਕਾਰੀ ਹਾਜਿਰ ਸਨ।