ਭਾਜਪਾ ਮਹਿਲਾ ਮੋਰਚਾ ਖਰੜ ਮੰਡਲ 2 ਦੀ ਮੀਟਿੰਗ ਆਯੋਜਿਤ
ਖਰੜ, 30 ਅਕਤੂਬਰ- ਭਾਜਪਾ ਮਹਿਲਾ ਮੋਰਚਾ ਖਰੜ ਮੰਡਲ 2 ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾ: ਪ੍ਰਤਿਭਾ ਮਿਸ਼ਰਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਡਾ. ਪ੍ਰਤਿਭਾ ਮਿਸ਼ਰਾ ਵਲੋਂ ਸ੍ਰੀਮਤੀ ਗੀਤਿਕਾ ਕਾਲਾ ਸ਼ਰਮਾ ਅਤੇ ਮੋਨਿਕਾ ਕੋਹਲੀ ਨੂੰ ਕ੍ਰਮਵਾਰ ਭਾਜਪਾ ਮਹਿਲਾ ਮੋਰਚਾ ਖਰੜ ਮੰਡਲ 2 ਦਾ ਮੀਤ ਪ੍ਰਧਾਨ ਅਤੇ ਸਕੱਤਰ ਨਿਯੁਕਤ ਕੀਤਾ ਗਿਆ।

ਮੀਟਿੰਗ ਦੌਰਾਨ ਮੰਡਲ 2 ਦੀ ਮਹਾਮੰਤਰੀ ਸ੍ਰੀਮਤੀ ਇੰਦੂ ਪਾਲ ਸ਼ਰਮਾ ਨੇ ਮੋਦੀ ਸਰਕਾਰ ਦੀਆਂ ਮਹਿਲਾਵਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਮਹਿਲਾ ਮੋਰਚਾ ਟੀਮ ਨੂੰ ਮਹਿਲਾ ਸਸ਼ਕਤੀਕਰਨ ਤੇ ਕੰਮ ਕਰਨ ਲਈ ਕਿਹਾ ਗਿਆ ਅਤੇ ਭਾਜਪਾ ਮਹਿਲਾ ਮੋਰਚਾ ਦਾ ਮਾਰਗਦਰਸ਼ਕ ਮੰਡਲ ਬਣਾਇਆ ਗਿਆ, ਜਿਸ ਵਿੱਚ ਭਾਜਪਾ ਦੇ ਸੂਬਾ ਅਤੇ ਜ਼ਿਲ੍ਹੇ ਦੇ ਸਾਰੇ ਮਹਿਲਾ ਆਗੂ (ਜਿਨ੍ਹਾਂ ਦੀ ਰਿਹਾਇਸ਼ ਖਰੜ ਵਿੱਚ ਹੈ) ਨੂੰ ਸ਼ਾਮਲ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਰੋਹਿਤ ਮਿਸ਼ਰਾ, ਰਾਮ ਗੋਪਾਲ ਵਰਮਾ, ਅਰੁਣ ਜਿੰਦਲ, ਰਾਜ ਸ਼ਰਮਾ, ਅੰਜੂ, ਨਿਰਮਲ ਸ਼ਰਮਾ ਅਤੇ ਮਹਿਲਾ ਮੋਰਚਾ ਦੇ ਮੈਂਬਰ ਹਾਜ਼ਰ ਸਨ।