
ਸੀ ਐਚ ਸੀ ਮਮਦੋਟ ਵਿੱਖੇ ਨਸ਼ੇ ਦੀ ਅਲਾਮਤ ਤੋਂ ਲੋਕਾਂ ਨੂੰ ਕੀਤਾ ਗਿਆ ਜਾਗਰੁਕ
ਨਸ਼ੇ *ਚ ਗਰਕਦੀ ਜਾ ਰਹੀ ਨੌਜਵਾਨੀ ਨੂੰ ਬਚਾਉਣਾ ਸਮੇਂ ਦੀ ਅਹਿਮ ਲੋੜ—ਡਾ ਰੇਖਾ
ਨਸ਼ੇ *ਚ ਗਰਕਦੀ ਜਾ ਰਹੀ ਨੌਜਵਾਨੀ ਨੂੰ ਬਚਾਉਣਾ ਸਮੇਂ ਦੀ ਅਹਿਮ ਲੋੜ—ਡਾ ਰੇਖਾ
ਨਸ਼ਈ ਦੀ ਸ਼ਰੀਰਿਕ ਮੋਤ ਤੋਂ ਜਿਆਦਾ ਖ਼ਤਰਨਾਕ ਹੁੰਦੀ ਹੈ ਸਮਾਜਿਕ ਮੋਤ
ਮਮਦੋਟ , 30 ਅਕਤੂਬਰ-ਕਿਸੇ ਵੀ ਦੇਸ਼ ਦੀ ਤਰੱਕੀ ਤੇ ਸਮਾਜਕ ਤਾਣੇ ਬਾਣੇ ਦੀ ਮਜਬੂਤੀ ਇਸ ਗਲ ਤੇ ਨਿਰਭਰ ਕਰਦੀ ਹੈ ਕਿ ਉਸ ਦੇਸ਼ ਦੀ ਨੌਜਵਾਨ ਪੀੜੀ ਆਪਣੇ ਦੇਸ਼ ਤੇ ਸਮਾਜ ਲਈ ਕੀ ਭੂਮਿਕਾ ਨਿਭਾ ਰਹੀ ਹੈ ਪ੍ਰੰਤੂ ਜੇਕਰ ਨੌਜਵਾਨ ਪੀੜੀ ਹੀ ਨਸਿ਼ਆ ਦੇ ਰਾਹੇ ਪੈ ਤਿੱਲ—ਤਿੱਲ ਕਰਕੇ ਆਪਣੀ ਜਿੰਦਗੀ ਖਰਾਬ ਕਰੇਗੀ ਤਾਂ ਉਸ਼ ਦੇਸ਼ ਤੇ ਸਮਾਜ ਦੇ ਬੁੱਧੀਜੀਵੀ ਵਰਗ ਨੂੰ ਸੁਚੇਤ ਹੋ ਨਸਿ਼ਆ ਖਿਲਾਫ ਮੁਹਿੰਮ ਵਿਢਣ ਦੀ ਲੋੜ ਹੈ ਤਾਂ ਜ਼ੋ ਨੌਜਵਾਨਾਂ ਨੂੰ ਸਹੀ ਰਾਹੇ ਪਾਇਆ ਜਾ ਸਕੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਰੇਖਾ ਐਸ ਐਮ ਓ ਮਮਦੋਟ ਅਤੇ ਅੰਕੁਸ਼ ਭੰਡਾਰੀ ਬੀ ਈ ਈ ਵਲੋ ਅੱਜ ਸੀ ਐਚ ਸੀ ਮਮਦੋਟ ਵਿੱਖੇ ਨਸਿ਼ਆਂ ਦੇ ਖਾਤਮੇ ਲਈ ਕੀਤੇ ਗਏ ਜਾਗਰੁਕਤਾ ਸਮਾਗਮ ਵਿੱਚ ਪ੍ਰਗਟ ਕੀਤੇ।ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਦੇ ਵਿਰੁੱਧ ਸਹਿਯੋਗ ਲਈ ਵੀ ਅਪੀਲ ਕੀਤੀ ਗਈ ਤਾਂ ਜ਼ੋ ਨਸ਼ੇ ਦੇ ਦਲਦਲ ਵਿੱਚ ਫਸੀ ਨੌਜਵਾਨ ਪੀੜੀ ਨੂੰ ਸਹੀ ਰਾਹੇ ਪਾਇਆ ਜਾ ਸਕੇ।
ਇਸ ਮੌਕੇ ਬੋਲਦਿਆਂ ਅੰਕੁਸ਼ ਭੰਡਾਰੀ ਬੀ ਈ ਈ ਨੇ ਕਿਹਾ ਕਿ ਨਸ਼ੇ ਕਰਨ ਵਾਲਾ ਮਨੁੱਖ ਭਾਵੇਂ ਤਿੱਲ—ਤਿੱਲ ਕਰਕੇ ਆਪਣੀ ਜਿੰਦਗੀ ਖਰਾਬ ਕਰਦਾ ਹੈ, ਪ੍ਰੰਤੂ ਮੌਤ ਉਸ ਦੀ ਉਸੀ ਦਿਨ ਹੋ ਜਾਂਦੀ ਹੈ, ਜਦੋਂ ਉਹ ਭੈੜੇ ਨਸ਼ੇ ਦੀ ਗ੍ਰਿਫਤ ਵਿਚ ਆ ਜਾਂਦਾ ਹੈ ਅਤੇ ਇਸ ਉਪਰੰਤ ਸ਼ੁਰੂ ਹੁੰਦਾ ਹੈ ਉਸ ਦੇ ਪਤਨ ਦਾ ਕਾਰਜ਼ ਜੋ ਉਹ ਆਪਣੇ—ਆਪ ਆਪਣਾ ਪਤਨ ਕਰਦੇ ਹਨ।
ਇਸ ਮੌਕੇ ਗੁਰਦੇਵ ਸਿੰਘ ਕੌਸਲਰ,ਮਨਦੀਪ ਸਿੰਘ,ਦਵਿੰਦਰ ਸਿੰਘ ਓਟ ਸੈਟਰ ਨੇ ਕਿਹਾ ਕਿ ਅਜੋਕੇ ਦੌਰ ਵਿਚ ਦੇਖਿਆ ਹੈ ਕਿ ਮੁੰਡਿਆਂ ਦੇ ਨਾਲ—ਨਾਲ ਲੜਕੀਆਂ ਵੀ ਨਸਿ਼ਆਂ ਨੂੰ ਅਪਣਾ ਰਹੀਆਂ ਹਨ, ਜਿਸ ਕਰਕੇ ਪੰਜਾਬ ਚੌਥੀ ਮੌਤ ਮਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਸ਼ੌਕ ਵਜੋਂ ਕਰਨ ਵਾਲੇ ਜਦੋਂ ਨਸ਼ੇ ਦੀ ਦਲਦਲ ਵਿਚ ਫਸ ਜਾਂਦੇ ਹਨ ਤਾਂ ਉਨ੍ਹਾਂ ਦੀ ਲਗਾਤਾਰ ਮੌਤ ਹੁੰਦੀ ਜਾਂਦੀ ਹੈ । ਪੰਜਾਬ ਵਿਚ ਧੜੱਲੇ ਨਾਲ ਸਿੰਥੈਟਿਕ ਨਸ਼ੇ ਤੇ ਗੋਲੀਆਂ ਦੀ ਹੋ ਰਹੀ ਨਸ਼ੇ ਵਜੋਂ ਵਰਤੋਂ ਤੇ ਗਹਿਰੀ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਨਸ਼ੇ ਦਾ ਖਾਤਮਾ ਕਰਨਾ ਸਮੇਂ ਦੀ ਅਹਿਮ ਜ਼ਰੂਰਤ ਹੈ, ਜਿਸ ਤੇ ਸਭ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਇਸ ਮੋਕੇ ਬੋਲਦਿਆਂ ਸ੍ਰੀ ਅੰਕੁਸ਼ ਭੰਡਾਰੀ ਬੀ.ਈ.ਈ. ਨੇ ਕਿਹਾ ਕਿ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਨਸਿ਼ਆਂ ਵਿਚ ਗਲਤਾਨ ਹੋ ਰਹੀ ਹੈ, ਨੂੰ ਵਾਪਸ ਰਸਤੇ ਤੇ ਲਿਆਉਣ ਲਈ ਯਤਨੇ ਕਰਨੇ ਅਤਿ ਜ਼ਰੂਰੀ ਹਨ, ਜਿਸ ਕਰਕੇ ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੁਕਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਉੱਨਤੀ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ ।ਇਸ ਮੌਕੇ ਗੁਰਦੇਵ ਸਿੰਘ ਕੌਸਲਰ,ਮਨਦੀਪ ਸਿੰਘ,ਦਵਿੰਦਰ ਸਿੰਘ ਓਟ ਸੈਟਰ,ਗੁਰਵਿੰਦਰ ਬਰਾੜ,ਕਰਨ ਐਲ ਟੀ ਸਮੇਤ ਹਸਪਤਾਲ ਦਾ ਸਟਾਫ ਹਾਜ਼ਰ ਸੀ।
