ਸ਼ਹਿਰ ਦੀ ਚਾਰਦਿਵਾਰੀ ਅੰਦਰ ਸਵੱਛਤਾ ਅਤੇ ਅਵਾਰਾ ਪਸ਼ੂਆਂ ਦੀਆਂ ਮੁਸਿ਼ਕਲਾਂ ਚੜ੍ਹੀਆਂ ਗੱਪਾਂ ਅਤੇ ਝੂੱਠ ਦੀ ਭੇਂਟ,ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੀਤੀ ਮੇਲ ।

ਗੜ੍ਹਸ਼ੰਕਰ 30 ਅਕਤੂਬਰ- ਸਚਾਈ ਅਪਣਾ ਅਧਾਰ ਹਮੇਸ਼ਾਂ ਬਣਾ ਕੇ ਰੱਖਦਾ ਹੈ।ਸ਼ਹਿਰ ਦੇ ਚਾਰੇ ਪਾਸੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਮਛੱਰ ਦੀ ਭਾਰੀ ਭਰਮਾਰ ਚਾਰੇ ਪਾਸੇ ਤੇਜੀ ਨਾਲ ਫੈਲ ਰਹੀ ਹੈ ਤੇ ਉਹ ਵੀ ਸਰਕਾਰੀ ਦਫਤਰਾਂ ਦੇ ਬਾਹਰ।

ਗੜ੍ਹਸ਼ੰਕਰ 30 ਅਕਤੂਬਰ- ਸਚਾਈ ਅਪਣਾ ਅਧਾਰ ਹਮੇਸ਼ਾਂ ਬਣਾ ਕੇ ਰੱਖਦਾ ਹੈ।ਸ਼ਹਿਰ ਦੇ ਚਾਰੇ ਪਾਸੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਮਛੱਰ ਦੀ ਭਾਰੀ ਭਰਮਾਰ ਚਾਰੇ ਪਾਸੇ ਤੇਜੀ ਨਾਲ ਫੈਲ ਰਹੀ ਹੈ ਤੇ ਉਹ ਵੀ ਸਰਕਾਰੀ ਦਫਤਰਾਂ ਦੇ ਬਾਹਰ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਨਗਰ ਨਿਗਮ ਵਲੋਂ ਹਰ ਰੋਜ਼ ਸਵੱਛਤਾ ਦੇ ਨਾਮ ਉਤੇ ਛੱਡੀਆਂ ਜਾ ਰਹੀਆਂ ਝੂੱਠ ਦੀਆਂ ਆਤਿਸ਼ ਵਾਜ਼ਜੀਆਂ ਅਤੇ ਲੋਕਾਂ ਵਲੋਂ ਕਾਓ ਸੈਸ ਦੇ ਣ ਦੇ ਬਾਵਜੂਦ ਸ਼ਹਿਰ ਵਿਚ ਅਵਾਰਾ ਪਸ਼ੂਆਂ ਦੀ ਮੁਸਿ਼ਕਲਾਂ ਤੋਂ ਲੋਕਾਂ ਨੂੰ ਨਿਜਾਤ ਦਵਾਉਣ ਦੇ ਦਮਗਜੇ ਮਾਰਨ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਲੋਕ ਡੈਂਗੂ ਦੇ ਸਿ਼ਕਾਰ ਹੋ ਰਹੇ ਹਨ ਤੇ ਦੁਸਰੇ ਪਾਸੇ ਸ਼ਹਿਰ ਅੰਦਰ ਗੰਦਗੀ ਦੇ ਢੇਰਾਂ ਦੀ ਭਰਮਾਰ ਅਤੇ ਅਵਾਰਾ ਪਸ਼ੂਆਂ ਦੀ ਜਮਾਵੜਾ ਆਮ ਵੇਖਣ ਨੂੰ ਮਿਲ ਰਿਹਾ ਹੈ।ਧੀਮਾਨ ਨੇ ਦਸਿਆ ਕਿ ਨਗਰ ਨਿਗਮ ਲੋਕਾਂ ਤੋਂ ਮੋਟਾ ਅੇਕਸ ਉਗਰਾਉਣ ਦੇ ਬਾਵਜੂਦ ਵੀ ਸੰਵਿਧਾਨਕ ਸੇਵਾਵਾਂ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਿੱਧ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਗੰਦਗੀ ਦੇ ਲੱਗੇ ਢੇਰ ਹਵਾ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਤ ਕਰ ਰਹੇ ਹਨ ਤੇ ਉਨ੍ਹਾਂ ਢੇਰਾਂ ਵਿਚੋਂ ਪਸ਼ੂ ਵੀ ਅਪਣਾ ਪੇਟ ਭਰ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕ ਵਿਦਿਅਕ ਅਦਾਰਿਆਂ ਨੂੰ ਮੰਦਰ ਦਾ ਦਰਜਾ ਦਿੰਦੇ ਹਨ ਪਰ ਪੰਜਾਬ ਸਰਕਾਰ ਤੇ ਉਸ ਦੀ ਮਿੰਨੀ ਸਰਕਾਰ ਉਨ੍ਹਾਂ ਪਵਿੱਤਰ ਅਦਾਰਿਆਂ ਅੱਗੇ ਗੰਦਗੀ ਦੇ ਢੇਰ ਲਗਾ ਕਿ ਸ਼ਹਿਰ ਵਾਸੀਆਂ ਦੀ ਤੰਦਰੁਸਤੀ ਨਾਲ ਖਿਵਾੜ ਕਰ ਰਹੀ ਹੈ।ਧੀਮਾਨ ਨੇ ਦਸਿਆ ਕਿ ਡੀਏਵੀ ਕਾਲਜ ਦੇ ਅੱਗੇ ਹਮੇਸ਼ਾਂ ਦੀ ਤਰ੍ਹਾਂ ਲਗਦਾ ਢੇਰ 300,300 ਗੱਜ ਤੱਕ ਅਪਣੀ ਬਦਬੂ ਵਿਦਿਆਰਥੀਆਂ ਤੇ ਆਸ ਪਾਸ ਦੁਕਾਨ ਦਾਰਾਂ ਨੂੰ ਵੰਡ ਕੇ ਰੋਗੀ ਬਣਾ ਰਿਹਾ ਹੈ।ਇਹ ਹਮੇਸ਼ਾਂ ਦੀ ਤਰ੍ਹਾਂ ਜਾਰੀ ਹੈ।ਫਿਰ ਮਿੰਨੀ ਸੈਕਟੀਏਟ ਦੇ ਇਹ ਸਭ ਕੁਝ ਲਗਭਗ ਅੱਗੇ ਹੀ ਹੋ ਰਿਹਾ ਹੈ।ਪਤਾ ਨਹੀਂ ਕਿ ਨਗਰ ਨਿਗਮ ਦੇ ਅਧਿਕਾਰੀ ਗੰਦਗੀ ਨੂੰ ਕਿਉਂ ਪ੍ਰੇਮ ਕਰ ਰਹੇ ਹਨ।ਜਦੋਂ ਕਿ ਗੰਦਗੀ ਤੰਦਰੁਸਤੀ ਨੂੰ ਖਤਮ ਕਰਕੇ ਲੋਕਾਂ ਨੂੰ ਰੋਗੀ ਬਨਾਉਣ ਦਾ ਕੰਮ ਕਰਦੀ ਹੈ।ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿ਼ਲਾ ਹੈਲਥ ਅਫਸਰ ਅਤੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਵੀ ਜਾਣਬੁਝ ਕੇ ਚੁੱਪੀ ਸਾਧ ਕੇ ਬੈਠਾ ਹੈ ਅਤੇ ਨਾ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਕੋਈ ਕਾਰਵਾਈ ਕਰ ਰਿਹਾ ਹੈ।
ਧੀਮਾਨ ਨੇ ਕਿਹਾ ਕਿ ਨਗਰ ਨਿਗਮ ਲੋਕਾਂ ਨੂੰ ਗੰਦਗੀ ਅਤੇ ਅਵਾਰਾ ਪਸ਼ੂਆਂ ਦੇ ਲਾਭ ਦਸੇ ਕਿ ਇਹ ਕਿਉਂ ਹੋਣ ਦਿਤਾ ਜਾ ਰਿਹਾ ਹੈ।ਇਹ ਗੰਦਗੀ ਲੋਕਾਂ ਨੁੰ ਬੀਮਾਰ ਕਰਕੇ ਭਾਰੀ ਆਰਕਿਕ ਬੋਝ ਥੱਲੇ ਦਬ ਰਹੀ ਹੈ ਤੇ ਘਰਾਂ ਦਾ ਆਰਥਿਕ ਸੰਤੁਲਨ ਵੀ ਤਬਾਹ ਕਰਦੀ ਹੈ ਤੇ ਇਹ ਲਈ ਨਗਰ ਨਿਗਮ ਪੂਰੀ ਤਰ੍ਹਾਂ ਜੁੰਮੇਵਾਰ ਹੈ।ਸਰਕਾਰ ਜਵਾਬ ਦੇਵੇ ਕਿ ਕਾਓ ਸੈਸ ਦਾ ਪੈਸਾ ਕਿਥੇ ਜਾ ਰਿਹਾ ਹੈ।ਗੰਦਗੀ ਵਿਚੋਂ ਪੈਦਾ ਹੋਣ ਵਾਲਾ ਬੈਕਟੀਰੀਆ ਐਨਾ ਘਾਤਕ ਹੈ ਕਿ ਹਵਾ ਦੁਆਰਾ ਇਹ ਸ਼ਰੀਰ ਵਿਚ ਦਾਖਿਲ ਹੋ ਕੇ ਦਮਾ,ਕੈਂਸਰ ਅਤੇ ਚਮੜੀ ਰੋਗ ਫੈਲਾਉਂਦਾ ਹੈ।ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਧੱਕੇ ਨਾਲ ਹੀ ਗੰਦਗੀ ਅਤੇ ਅਵਾਰਾ ਪਸ਼ੂਆਂ ਨੂੰ ਵਿਕਾਸ ਦਸ ਰਹੀ ਹੈ ਅਤੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਗੰਦਗੀ ਨੂੰ ਖਤਮ ਕਰਵਾਉਣ ਦੀ ਥਾਂ ਲੋਕਾਂ ਨੂੰ ਮਛੱਰਾਂ ਦੀਆਂ ਕਿਸਮਾਂ ਦਸਣ ਵਿਚ ਅਪਣਾ ਸਮਾਂ ਬਰਵਾਦ ਕਰ ਰਿਹਾ ਹੈ।ਲੋਕਾਂ ਨੇ ਨਰ ਅਤੇ ਮਾਦਾ ਮਛੱਰ ਤੋਂ ਕੀ ਲੈਣਾ, ਲੋਕਾਂ ਨੂੰ ਤਾਂ ਸਫਾਈ ਚਾਹੀਦੀ ਹੈ ਨਾ ਕਿ ਗੱਪਾਂ ਅਤੇ ਝੂੱਠ ਦਾ ਅੰਬਾਰ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਚੰਗੇ ਮਾੜੇ ਦੀ ਖੁਦ ਪਹਿਚਾਣ ਕਰਲ ਲਈ ਅੱਗੇ ਆਉਣ