
ਮੰਡੀ ਉਦਯੋਗਿਕ ਖੇਤਰ ਨੂੰ ਵੰਡਦੀ ਸੜਕ ਕਿਨਾਰੇ ਲੱਗਦੀਆਂ ਰੇਹੜੀਆਂ ਫੜੀਆਂ ਕਾਰਨ ਵਸਨੀਕ ਹੁੰਦੇ ਹਨ ਪਰੇਸ਼ਾਨ
ਐਸ ਏ ਐਸ ਨਗਰ, 28 ਅਕਤੂਬਰ- ਸਾਡੇ ਸ਼ਹਿਰ ਵਿੱਚ ਅਣਅਧਿਕਾਰਤ ਤਰੀਕੇ ਨਾਲ ਹੁੰਦੇ ਨਾਜਇਜ ਕਬਜਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਇਸ ਸੰਬੰਧੀ ਭਾਵੇਂ ਨਗਰ ਨਿਗਮ ਵਲੋਂ ਸ਼ਹਿਰ ਵਿਚਲੇ ਨਾਜਇਜ ਕਬਜਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ
ਐਸ ਏ ਐਸ ਨਗਰ, 28 ਅਕਤੂਬਰ- ਸਾਡੇ ਸ਼ਹਿਰ ਵਿੱਚ ਅਣਅਧਿਕਾਰਤ ਤਰੀਕੇ ਨਾਲ ਹੁੰਦੇ ਨਾਜਇਜ ਕਬਜਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਇਸ ਸੰਬੰਧੀ ਭਾਵੇਂ ਨਗਰ ਨਿਗਮ ਵਲੋਂ ਸ਼ਹਿਰ ਵਿਚਲੇ ਨਾਜਇਜ ਕਬਜਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਨਗਰ ਨਿਗਮ ਦੀ ਟੀਮ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਹੋਏ ਨਾਜਇਜ ਕਬਜੇ ਖਤਮ ਕਰਦੀ ਵੀ ਨਜਰ ਆ ਜਾਂਦੀ ਹੈ ਪਰੰਤੂ ਨਗਰ ਨਿਗਮ ਦੀ ਇਸ ਕਾਰਵਾਈ ਦਾ ਕੋਈ ਖਾਸ ਅਸਰ ਵੇਖਣ ਵਿੱਚ ਨਹੀਂ ਆਉਂਦਾ ਅਤੇ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਸਥਾਨਕ ਫੇਜ਼ 1 ਵਿੱਚ ਉਦਯੋਗਿਕ ਖੇਤਰ ਨੂੰ ਵੰਡਦੀ ਸੜਕ, ਜਿਹੜੀ ਡਿਪਲਾਸਟ ਚੌਂਕ ਤੋਂ ਮੁਹਾਲੀ ਪਿੰਡ ਵੱਲ ਜਾਂਦੀ ਹੈ, ਦੇ ਕਿਨਾਰੇ ਤੇ ਸਾਰਾ ਦਿਨ ਸਬਜੀ ਅਤੇ ਫਲ ਫਰੂਟ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਲੱਗਦੀਆਂ ਹਨ ਅਤੇ ਇੱਥੇ ਹਰ ਵੇਲੇ ਸਬਜੀ ਮੰਡੀ ਵਰਗਾ ਮਾਹੌਲ ਰਹਿੰਦਾ ਹੈ। ਇਸ ਸੜਕ ਤੇ ਕਾਫੀ ਆਵਾਜਾਈ ਰਹਿੰਦੀ ਹੈ ਪਰੰਤੂ ਸੜਕ ਦੇ ਦੋਵੇਂ ਪਾਸੇੇਲੱਗਦੀਆਂ ਰੇਹੜੀਆਂ ਫੜੀਆਂ ਕਾਰਨ ਵਾਹਨ ਚਾਲਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ।
ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਦੁਕਾਨਦਾਰਾਂ ਦੇ ਕਬਜੇ ਤਾਂ ਦੂਰ ਕਰਵਾਏ ਜਾਂਦੇ ਹਨ ਪਰੰਤੂ ਅਣਅਧਿਕਾਰਤ ਤੌਰ ਤੇ ਲੱਗਦੀਆਂ ਇਹਨਾਂ ਰੇਹੜੀਆਂ ਫੜੀਆਂ ਦੇ ਖਿਲਾਫ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਨਗਰ ਨਿਗਮ ਵਿੱਚ ਵਾਰ ਵਾਰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਨਿਗਮ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੁੰਦੀ। ਉਹਨਾਂ ਕਿਹਾ ਕਿ ਇੱਥੇ ਲੱਗਦੀਆਂ ਰੇਹੜੀਆਂ ਫੜੀਆਂ ਕਾਰਨ ਇੱਥੇ ਹਰ ਵੇਲੇ ਗੰਦਗੀ ਖਿੱਲਰੀ ਰਹਿੰਦੀ ਹੈ ਜਿਸ ਕਾਰਨ ਵਸਨੀਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ।
ਵਸਨੀਕਾਂ ਦੀ ਮੰਗ ਹੈ ਕਿ ਇਸ ਤਰੀਕੇ ਨਾਲ ਲੱਗਦੀ ਇਸ ਅਣਅਧਿਕਾਰਤ ਮੰਡੀ ਨੂੰ ਇੱਥੋਂ ਚੁਕਵਾਇਆ ਜਾਵੇ।
