ਅਮਿੱਟ ਯਾਦਾ ਛੱਡਦਾ ਸਪੰਨ ਹੋਇਆ ਦਰਬਾਰ ਹਜ਼ਰਤ ਪੀਰ ਬਾਬਾ ਗੁਲਾਬ ਸਾਹ ਕਦਰੀ ਜੀ ਦਾ ਸਲਾਨਾ ਜੋੜ ਮੇਲਾ

ਗੜ੍ਹਸ਼ੰਕਰ -ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਇਲਾਕੇ ਦੇ ਪਿੰਡ ਰਾਮਪੁਰ ਬਿਲੜੋ ਵਿਖੇ ਦਰਬਾਰ ਹਜ਼ਰਤ ਪੀਰ ਬਾਬਾ ਗੁਲਾਬ ਸਾਹ ਕਦਰੀ ਜੀ ਦਾ ਸਲਾਨਾ ਜੋੜ ਮੇਲਾ ਛੱਬੀ ਅਤੇ ਸਤਾਈ ਅਕੂਤਬਰ ਨੂੰ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ ਜੋ ਅਮਿੱਟ ਯਾਦਾ ਛੱਡਦਾ ਹੋਇਆ ਸਪੰਨ ਹੋਇਆ |

ਗੜ੍ਹਸ਼ੰਕਰ -ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਇਲਾਕੇ ਦੇ ਪਿੰਡ ਰਾਮਪੁਰ ਬਿਲੜੋ ਵਿਖੇ  ਦਰਬਾਰ ਹਜ਼ਰਤ ਪੀਰ ਬਾਬਾ ਗੁਲਾਬ ਸਾਹ ਕਦਰੀ ਜੀ ਦਾ ਸਲਾਨਾ ਜੋੜ ਮੇਲਾ ਛੱਬੀ   ਅਤੇ ਸਤਾਈ   ਅਕੂਤਬਰ ਨੂੰ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ ਜੋ ਅਮਿੱਟ ਯਾਦਾ ਛੱਡਦਾ ਹੋਇਆ ਸਪੰਨ ਹੋਇਆ |ਇਸ ਮੇਲੇ ਸਬੰਧੀ ਜਾਣਕਾਰੀ ਕਰਦਿਆਂ ਗੱਦੀ ਨਸੀਨ ਰਾਣੀ ਬੇਗਮ ਜੀ ਅਤੇ ਕਾਜਲ ਮਹੰਤ ਜੀ ਨੇ ਦੱਸਿਆਂ ਕਿ ਛੱਬੀ  ਅਕਤੂਬਰ ਦਿਨ ਵੀਰਵਾਰ ਨੂੰ ਦਰਬਾਰ ਤੇ ਨਿਸ਼ਾਨ ਸਾਹਿਬ ਅਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸ਼ਾਮ ਨੂੰ ਦਰਬਾਰ ਤੇ ਚਿਰਾਗ਼ ਰੋਸ਼ਨ ਕੀਤੇ ਗਏ | ਇਸੇ ਤਰ੍ਹਾਂ ਸਤਾਈ  ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦਰਬਾਰ ਤੇ ਆਏ ਹੋਏ ਕਵਾਲ ਅਤੇ ਨਕਾਲ ਪਾਰਟੀਆ ਵਲੋ ਦੇਰ ਰਾਤ ਤੱਕ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਾਈ ਗਈ ਅਤੇ ਦੂਰ ਦੁਰੇਡ ਤੋਂ ਹੋਏ ਮਹਾਂਪੁਰਸ਼ਾ ਨੇ ਇਸ ਦਰਬਾਰ ਤੇ ਹਾਜ਼ਰੀ ਲਗਵਾਈ!ਇਸ ਮੌਕੇ ਪਨਾਮ ਕਵਾਲ ਪਾਰਟੀ, ਕਰਮਤ ਅਲੀ ਕਵਾਲ ਪਾਰਟੀ ਮਟੇਲਕੋਟਲਾ ਵਾਲਿਆਂ ਤੋਂ ਕਈ ਹੋਰ ਪਾਰਟੀਆਂ ਨੇ ਇਸ ਦਰਬਾਰ ਤੇ ਆਪਣੀ ਆਪਣੀ ਹਾਜ਼ਰੀ ਭਾਰੀ |
ਇਸ ਮੌਕੇ ਸਾਈ ਉਮਰੈ ਸਾਹ ਕਾਦਰੀ ਜੀ ਮੰਡਾਲੀ ਸਰੀਫ਼ ਵਾਲੇ, ਬਾਬਾ ਸੋਢੀ ਰਾਮ ਖੰਨੀ ਲਾਲਵਾਨ ਵਾਲੇ, ਬਾਬਾ ਰੇਸ਼ਮ ਸਾਹ ਜੀ ਮੋਇਲੇ ਵਾਲੇ, ਬੀਬੀ ਗੇਜੋ ਸਾਵਰੀ, ਮਹੰਤ ਸ਼ਿਵਾਨੀ, ਮਹੰਤ ਲੈਲਾ , ਮਹੰਤ ਰੁਪਾਲੀ, ਮਹੰਤ ਅਨੂ ਨੰਗਲ ਡੈਮ, ਮਹੰਤ ਸਿਵਾਨੀ ਗੁਰਾਇਆ ਵਾਲੇ, ਮਹੰਤ ਬੱਬੀ ਭੁਲਾਰਾਏ, ਮਹੰਤ ਪੱਪੀ ਬੰਗਾ ਵਾਲੇ, ਸੋਕਤ ਅਲੀ, ਸਰਬਰ ਅਲੀ, ਸਾਹਿਲ, ਅਬਦੁਲ ਤੇ ਸਮੂਹ ਨਗਰ ਨਿਵਾਸੀ ਇਸ ਦਰਬਾਰ ਤੇ ਸ਼ਾਮਿਲ ਹੋਏ |