
ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ਼ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ
ਗੜ੍ਹਸ਼ੰਕਰ - ਗੜ੍ਹਸ਼ੰਕਰ ਦੇ ਪੈਂਦੇ ਪਿੰਡ ਰਾਮਪੁਰ( ਬਿਲੜੋ )ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ।
ਗੜ੍ਹਸ਼ੰਕਰ - ਗੜ੍ਹਸ਼ੰਕਰ ਦੇ ਪੈਂਦੇ ਪਿੰਡ ਰਾਮਪੁਰ( ਬਿਲੜੋ )ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ। ਇਸ ਮੋਕੇ ਗੱਲਬਾਤ ਕਰਦਿਆਂ ਗੱਦੀ ਨਸ਼ੀਨ ਬਾਬਾ ਰਾਮ ਲੁਭਾਇਆ ਜੀ ਨੇ ਕਿਹਾ ਕਿ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਨੇ ਭਗਵਾਨ ਰਾਮ ਦੇ ਜਨਮ ਤੋਂ ਕਈ ਹਜ਼ਾਰ ਸਾਲ ਪਹਿਲਾਂ ਮਹਾਂਕਾਵਿ ਰਾਮਾਇਣ ਦੀ ਰਚਨਾ ਕਰਕੇ ਉਨ੍ਹਾਂ ਦੇ ਜੀਵਨ ਦੇ ਸਾਰੇ ਹਾਲ ਦਾ ਬਿਆਨ ਆਪਸੀ ਦਿਵਯ ਦ੍ਰਿਸ਼ਟੀ ਦੇ ਨਾਲ ਕੀਤੀ ਅਤੇ ਅੱਜ ਵੀ ਹਿੰਦੂ ਧਰਮ ਵਿੱਚ ਉਨ੍ਹਾਂ ਦੀ ਦੇਣ ਰਾਮਇਣ ਦਾ ਬਹੁਤ ਮਹੱਤਵ ਹੈ ਜੋ ਸਦੀਆਂ ਤੋਂ ਮਾਰਗ ਦਰਸ਼ਨ ਕਰ ਨੇਕੀ ਅਤੇ ਆਪਸੀ ਪਿਆਰ ਸਤਿਕਾਰ ਦੇ ਨਾਲ ਨਾਲ ਮਨੁੱਖੀ ਕਲਿਆਣ ਦਾ ਸਬਕ ਦੇ ਰਹੀ ਹੈ ਅਤੇ ਰਾਮਾਇਣ ਦੇ ਵਿੱਚ ਅੰਕਿਤ ਅਵਿਸ਼ਕਾਰ ਤੋਂ ਅੱਜ ਵੀ ਨਵੀਆਂ ਖੋਜਾਂ ਅਤੇ ਤਕਨੀਕਾਂ ਨੂੰ ਵਿਕਸਿਤ ਕਰ ਰਹੇ ਹਨ।ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਨੇ ਹਜ਼ਾਰਾ ਸਾਲਾਂ ਪਹਿਲਾਂ ਹੀ ਰਾਮਾਇਣ ਵਿੱਚ ਭਗਵਾਨ ਸ਼੍ਰੀ ਰਾਮ ਦੇ ਅਵਤਾਰ ਬਾਰੇ ਜਾਣਕਾਰੀ ਦਿੱਤੀ ਸੀ | ਇਹ ਦੁਰਸਾਉਂਦਾ ਹੈ ਕਿ ਉਹ ਬਹੁਤ ਹੀ ਦੁਰਦਰਸ਼ੀ ਅਤੇ ਗਿਆਨਵਾਂ ਰਿਸ਼ੀ ਸਨ | ਇਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਦੁਆਰਾ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਇਸ ਧਾਰਮਿਕ ਅਸਥਾਨ ਤੇ ਆਇਆ ਹੋਇਆ ਵੱਖ ਵੱਖ ਕਲਾਕਾਰਾਂ ਦੀਆਂ ਪਾਰਟੀਆਂ ਨੇ ਵਾਲਮੀਕਿ ਮਾਹਰਾਜ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਤੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੱਦੀ ਨਸੀਨ ਬਾਬਾ ਹਰੀ ਰਾਮ ਜੀ, ਗੱਦੀ ਨਸੀਨ ਬਾਬਾ ਪ੍ਰਸੋਤਮ ਜੀ ਗੱਦੀ ਨਸ਼ੀਨ, ਬਾਬਾ ਅਸ਼ੋਕ ਪਨਾਮ ਵਾਲੇ, ਲਾਡੀ ਸੈਕਟਰੀ, ਜਿੰਦਰ ਕੁਮਾਰ ,ਅਸ਼ੋਕ ਕੁਮਾਰ, ਰਾਜ ਕੁਮਾਰ ਰਿੰਕੂ ,ਅਜੈ ਕੁਮਾਰ ਮਨਪ੍ਰੀਤ, ਗੁਰਪ੍ਰੀਤ, ਲਵਪ੍ਰੀਤ, ਰੋਬਿਨ, ਗੋਲਡੀ, ਭੰਡਾਰੀ ਲਾਲ,ਸੁਖਦੇਵ ਸਿੰਘ, ਗਗਨਦੀਪ, ਅਰਮਾਨ, ਅਜੇ ਕੁਮਾਰ ਅਕਾਸ਼, ਸਖਵੀਰ ਲਾਲ ਕਾਕੂ, ਅਵਿਸ਼ੇਕ, ਹਰਪ੍ਰੀਤ ਹੈਪੀ ਅਤੇ ਪਿੰਡ ਰਾਮਪੁਰ ਅਤੇ ਪਿੰਡ ਬਿਲੜੋ ਦੀਆਂ ਪੰਚਾਇਤਾਂ ਤੇ ਸਮੂਹ ਇਲਾਕਾ ਨਿਵਾਸੀ ਸ਼ਾਮਿਲ ਸਨ।
