ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਮਾਹਿਲਪੁਰ ਵੱਲੋ 11ਵਾਂ ਅਸ਼ੋਕ ਵਿਜੇ ਦਸਵੀਂ ਮਹਾਂਉਤਸਵ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ

ਮਾਹਿਲਪੁਰ, -ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ 11ਵਾਂ ਅਸ਼ੋਕ ਵਿਜੇ ਦਸਵੀਂ ਮਹਾਂਉਤਸਵ (ਅੰਬੇਡਕਰ ਧੰਮ ਕ੍ਰਾਂਤੀ ਸਮਾਗਮ) ਡਾਕਟਰ ਬੀ. ਆਰ. ਅੰਬੇਡਕਰ ਕਮੇਟੀ ਮਾਹਿਲਪੁਰ ਦੇ ਸਹਿਯੋਗ ਵੀਡੀਓ ਕਾਲੋਨੀ ਮਾਹਿਲਪੁਰ ਵਿਖੇ ਕਰਵਾਇਆ ਗਿਆl

ਮਾਹਿਲਪੁਰ, -ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ 11ਵਾਂ ਅਸ਼ੋਕ ਵਿਜੇ ਦਸਵੀਂ ਮਹਾਂਉਤਸਵ (ਅੰਬੇਡਕਰ ਧੰਮ ਕ੍ਰਾਂਤੀ ਸਮਾਗਮ) ਡਾਕਟਰ ਬੀ. ਆਰ. ਅੰਬੇਡਕਰ ਕਮੇਟੀ ਮਾਹਿਲਪੁਰ ਦੇ ਸਹਿਯੋਗ ਵੀਡੀਓ ਕਾਲੋਨੀ ਮਾਹਿਲਪੁਰ ਵਿਖੇ ਕਰਵਾਇਆ ਗਿਆl ਸਭ ਤੋਂ ਪਹਿਲਾਂ ਨਿਰਮਲ ਕੌਰ ਬੋਧ ਸਾਬਕਾ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਮਾਹਿਲਪੁਰ ਵੱਲੋਂ ਰੀਬਨ ਕੱਟ ਕੇ ਇਸ ਸਮਾਗਮ ਦਾ ਉਦਘਾਟਨ ਕੀਤਾ ਗਿਆl ਇਸ ਮੌਕੇ ਏਐਸਆਈ ਸੁਖਦੇਵ ਸਿੰਘ, ਏਐਸਆਈ ਬਲਵਿੰਦਰ ਸਿੰਘ, ਅਮਰਜੀਤ ਕੌਰ, ਧਰਮ ਸਿੰਘ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਕਮੇਟੀ, ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਜਗਤਾਰ ਸਿੰਘ ਸਾਬਕਾ ਐਸਡੀਓ ਬਿਜਲੀ ਬੋਰਡ, ਸੁਨੀਤਾ, ਮਾਸਟਰ ਜੈ ਰਾਮ ਬਾੜੀਆਂ,  ਡਾਕਟਰ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ, ਜਸਵਿੰਦਰ ਕੌਰ, ਮਨਜੀਤ ਕੌਰ, ਅੰਜਲੀ, ਸੁਆਮੀ ਰਜਿੰਦਰ ਰਾਣਾ, ਗੁਰਪ੍ਰੀਤ ਰਾਣਾ, ਬਲਵਿੰਦਰ ਮਰਵਾਹਾ, ਰਾਜ ਕੁਮਾਰ, ਕੁਲਵਿੰਦਰ ਬਿੱਟੂ ਸੈਲਾ ਖੁਰਦ, ਨਿਰਮਲ ਸਿੰਘ ਮੁੱਗੋਵਾਲ, ਰੇਖਾ ਰਾਣੀ, ਤਰਸੇਮ ਕੌਰ, ਸੁਖਵਿੰਦਰ ਸਿੰਘ ਰਿਟਾਇਰਡ ਬੈਂਕ ਮੁਲਾਜ਼ਮ ਆਦਿ ਹਾਜ਼ਰ ਸਨl ਇਸ ਤੋ ਬਾਦ ਤਥਾਗਤ ਭਗਵਾਨ ਬੁੱਧ, ਬੋਧੀਸੱਤਵ ਸਮਰਾਟ ਅਸ਼ੋਕ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਤਸਵੀਰਾਂ ਅੱਗੇ ਨਮਨ ਕੀਤਾ ਗਿਆ ਅਤੇ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈlਇਸ ਤੋਂ ਬਾਦ ਦੀਆ ਰਾਣੀ ਦੀ ਯੋਗ ਅਗਵਾਈ ਹੇਠ ਬੱਚੀਆਂ ਵਲੋਂ ਨਾਟਕਾਂ, ਕੋਰੀਓਗਰਾਫੀਆਂ ਅਤੇ ਗੀਤਾਂ ਰਾਹੀਂ ਭਗਵਾਨ ਬੁੱਧ, ਸਤਿਗੁਰੂ ਰਵਿਦਾਸ ਮਹਾਰਾਜ, ਭਗਵਾਨ ਵਾਲਮੀਕ ਮਹਾਰਾਜ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਕਲਿਆਣਕਾਰੀ ਸਿੱਖਿਆਵਾਂ ਦਾ ਸੁਨੇਹਾ ਦਿੱਤਾ ਗਿਆl ਇਸ ਮੌਕੇ  ਸੋਸਾਇਟੀ ਦੀ ਪ੍ਰਧਾਨ ਸੀਮਾ ਰਾਣੀ ਬੋਧ ਨੇ ਕਿਹਾ ਕਿ ਬੁੱਧ ਧੱਮ ਵਿੱਚ ਅਸ਼ੋਕ ਵਿਜੇ ਦਸਵੀਂ ਮਹਾਂਉਤਸਵ ਦਾ ਵਿਸ਼ੇਸ਼ ਮਹੱਤਵ ਹੈl ਉਹਨਾਂ ਦੱਸਿਆ ਕਿ ਅੱਜ ਤੋਂ ਲਗਭਗ 2360 ਸਾਲ ਪਹਿਲਾਂ ਸਮਰਾਟ ਅਸ਼ੋਕ ਨੇ ਯੁੱਧ ਦਾ ਰਸਤਾ ਛੱਡ ਕੇ ਬੁੱਧ ਦਾ ਰਸਤਾ ਫੜਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦਿਨ ਨੂੰ ਬੁੱਧ ਧੰਮ ਵਿੱਚ ਬਹੁਤ ਹੀ ਸਤਿਕਾਰ ਨਾਲ ਮਨਾਇਆ ਜਾਦਾ ਹੈ l ਇਸ ਮੌਕੇ ਪਰਵਿੰਦਰ ਸਿੰਘ ਹੁਸ਼ਿਆਰਪੁਰ ਜਿਲਾ ਇੰਚਾਰਜ ਭੀਮ ਆਰਮੀ, ਜੋਗਿੰਦਰ ਸਿੰਘ ਪਾਲੀ ਐਮਸੀ, ਰਾਮ ਜੀ, ਜਥੇਦਾਰ ਸਤਨਾਮ ਸਿੰਘ, ਰਣਜੀਤ ਕੌਰ, ਸੰਤ ਅਜਮੇਰ ਸਿੰਘ ਬਾੜੀਆਂ, ਦੀਆ ਰਾਣੀ, ਪ੍ਰਭਜੋਤ ਕੌਰ, ਅਰਾਧਨਾ, ਨੈਨਸੀ, ਹੀਨਾ, ਮਨਪ੍ਰੀਤ ਕੌਰ, ਰਾਧਾ ਰਾਣੀ, ਹਨੀ, ਰਘਵੀਰ ਮਾਹੀ, ਬਲਜੋਤ ਸਿੰਘ, ਸੁਨੀਤਾ, ਪੂਨਮ, ਦੀਸੀਕਾ, ਜੈਸਮੀਨ, ਬਲੈਸੀ ਰਾਣਾ,ਸੁਨੀਤਾ, ਮਹਿੰਦਰ ਕੌਰ, ਰਮੇਸ਼ ਕੁਮਾਰ ਸਮੇਤ ਸੁਸਾਇਟੀ ਦੇ ਮੈਂਬਰ ਸਮਰਥਕ ਅਤੇ ਵਾਰਡ ਨੰਬਰ 11,12, 13 ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨlਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਟੁੱਟ ਚੱਲਿਆl ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਬੱਚੀਆਂ ਅਤੇ ਸਮਾਗਮ ਦੇ ਸਹਿਯੋਗੀ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾਓ ਅਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆl