1979- 80 ਬੈਚ ਦੇ ਹਮ ਜਮਾਤੀਆਂ ਦੀ ਮੀਟਿੰਗ 29 ਅਕਤੂਬਰ ਨੂੰ ਭਵਾਨੀਪੁਰ ਚ

ਗੜ੍ਹਸ਼ੰਕਰ 25 ਅਕਤੂਬਰ- ਸਮਾਜ ਸੇਵੀ ਸ ਭਾਗ ਸਿੰਘ ਅਟਵਾਲ ਪਿੰਡ ਨੈਣਵਾਂ ਅਤੇ ਸਮਾਜ ਸੇਵੀ ਡਾ ਜਸਵੀਰ ਸਿੰਘ ਕਾਲੇਵਾਲ ਦੇ ਯਤਨਾ ਸਦਕਾ 1979- 80 ਬੈਚ ਦੇ ਜਮਾਤੀਆਂ ਦੀ ਦੂਜੀ ਮੀਟਿੰਗ 29 ਅਕਤੂਬਰ ਦਿਨ ਐਤਵਾਰ ਨੂੰ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਭਵਾਨੀਪੁਰ ਵਿਖੇ ਕਰਵਾਈ ਜਾ ਰਹੀ ਹੈ।

ਗੜ੍ਹਸ਼ੰਕਰ 25 ਅਕਤੂਬਰ- ਸਮਾਜ ਸੇਵੀ ਸ ਭਾਗ ਸਿੰਘ ਅਟਵਾਲ ਪਿੰਡ ਨੈਣਵਾਂ ਅਤੇ ਸਮਾਜ ਸੇਵੀ ਡਾ ਜਸਵੀਰ ਸਿੰਘ ਕਾਲੇਵਾਲ ਦੇ ਯਤਨਾ ਸਦਕਾ 1979- 80 ਬੈਚ ਦੇ ਜਮਾਤੀਆਂ ਦੀ ਦੂਜੀ ਮੀਟਿੰਗ 29 ਅਕਤੂਬਰ ਦਿਨ ਐਤਵਾਰ ਨੂੰ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਭਵਾਨੀਪੁਰ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵੱਧ ਤੋਂ ਵੱਧ ਜਮਾਤੀ ਸ਼ਾਮਿਲ ਹੋਣ ਦੀ ਆਸ ਕੀਤੀ ਜਾ ਰਹੀ ਹੈ। ਇਸ ਮੌਕੇ ਉੱਤੇ, ਉਸ ਸਮੇਂ ਦੇ ਅਧਿਆਪਕਾਂ ਨੂੰ ਵੀ ਬੁਲਾਇਆ ਗਿਆ ਹੈ, ਅਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਇਲਾਕਾ ਬੀਤ ਦੇ ਸਮੂਹ ਪੱਤਰਕਾਰਾਂ ਨੂੰ ਵੀ ਬੁਲਾ ਕੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਕਿਉਂਕਿ ਮੀਡੀਆ ਦਾ ਲੋਕਤੰਤਰ ਵਿੱਚ ਅਹਿਮ ਰੋਲ ਹੁੰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਭਾਗ ਸਿੰਘ ਅਟਵਾਲ ਜੀ ਨੇ ਦੱਸਿਆ ਹੈ ਕਿ ਪਿਛਲੀ ਮੀਟਿੰਗ ਵਿੱਚ ਮੈਂ ਵਿਦੇਸ਼ ਵਿੱਚ ਹੋਣ ਕਰਕੇ ਹਾਜ਼ਰ ਨਹੀਂ ਹੋ ਸਕਿਆ ਸੀ। ਉਨਾਂ ਨੇ ਦੱਸਿਆ ਹੈ ਕਿ ਅਸੀਂ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਆਪਣੇ 1980 ਵਿੱਚ 62 ਜਮਾਤੀਆਂ ਵਿੱਚੋਂ 59 ਦੇ ਨਾਲ ਸੰਪਰਕ ਕਾਇਮ ਕਰ ਲਿਆ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵਿੱਚੋਂ ਤਿੰਨ ਜਮਾਤੀ ਇਸ ਦੁਨੀਆ ਨੂੰ ਛੱਡ ਚੁੱਕੇ ਹਨ। ਆਪਣੇ ਹਮ ਜਮਾਤੀਆਂ ਅਤੇ ਗੁਰੂ ਸਾਹਿਬਾਨ ਨੂੰ ਮਿਲ ਕੇ ਅਸੀਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਰਾਣਾ ਸਤੀਸ਼ ਕੁਮਾਰ, ਸਮਾਜ ਸੇਵੀ ਅਤੇ ਮੁਲਾਜ਼ਮ ਲੀਡਰ ਰਾਮਜੀ ਦਾਸ ਚੌਹਾਨ ਤੋ ਇਲਾਵਾ ਸਾਰੇ ਹੀ ਹਮ ਜਮਾਤੀਆਂ ਦਾ ਅਹਿਮ ਰੋਲ ਰਹੇਗਾ।