ਦੀਵਾਲੀ ਦੇ ਵਿਸ਼ੇਸ਼ ਅਵਸਰ 'ਤੇ ਸਾਹਿਤਕਾਰ ਸਾਬੀ ਈਸਪੁਰੀ ਵਲੋਂ ਬਾਲ ਸਾਹਿਤ ਤੇ ਬੱਚਿਆਂ ਲਈ ਤੋਹਫੇ ਵਜੋਂ ਅੱਠ ਬਾਲ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ

ਮਾਹਿਲਪੁਰ- ਰੌਸ਼ਨੀਆਂ ਤੇ ਖ਼ੁਸ਼ੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਦੇ ਵਿਸ਼ੇਸ਼ ਅਵਸਰ 'ਤੇ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਸਾਹਿਤਕਾਰ ਸਾਬੀ ਈਸਪੁਰੀ ਵਲੋਂ ਬਾਲ ਸਾਹਿਤ ਤੇ ਬੱਚਿਆਂ ਲਈ ਤੋਹਫੇ ਵਜੋਂ ਅੱਠ ਬਾਲ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ।

ਮਾਹਿਲਪੁਰ- ਰੌਸ਼ਨੀਆਂ ਤੇ ਖ਼ੁਸ਼ੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਦੇ ਵਿਸ਼ੇਸ਼ ਅਵਸਰ 'ਤੇ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਸਾਹਿਤਕਾਰ ਸਾਬੀ ਈਸਪੁਰੀ ਵਲੋਂ ਬਾਲ ਸਾਹਿਤ ਤੇ ਬੱਚਿਆਂ ਲਈ ਤੋਹਫੇ  ਵਜੋਂ ਅੱਠ ਬਾਲ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਸਾਬੀ ਈਸਪੁਰੀ ਨੇ ਦੱਸਿਆ ਕਿ ਇਹ ਸਾਰੀਆਂ ਕਿਤਾਬਾਂ ਜਪਾਨੀ ਕਾਵਿ ਵਿਧਾ ਹਾਇਕੂ ਤੇ ਹਾਇਕੂ ਵਿਧਾ ਨਾਲ ਸੰਬੰਧਤ ਹੋਰ ਵਿਧਾਵਾਂ ਨੂੰ ਮੁੱਖ ਰੱਖ ਕੇ  ਪੰਜਾਬੀ ਬਾਲ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਬਾਲ ਹਾਇਕੂ (ਲੁਕਣ-ਮੀਟੀ),ਬਾਲ ਹਾਇਗਾ (ਦਾਣੇ),ਬਾਲ ਕਤੌਤਾ (ਡੋਰਾਂ)ਬਾਲ ਸੈਦੋਕਾ (ਮਿੱਟੀ ਦੇ ਘਰ),ਬਾਲ ਤਾਂਕਾ (ਤਿਤਲੀਆਂ),ਬਾਲ ਚੋਕਾ (ਗੁਬਾਰੇ),ਹਾਇਕੂ ਬਾਲ ਕਵਿਤਾ(ਕਾਕੇ ਦੀ ਬੱਸ),ਹਾਇਕੂ ਨਰਸਰੀ ਗੀਤ (ਕਿਸ਼ਤੀ)  ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਇਹ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਦੇ ਸਰਪ੍ਰਸਤ ਸ਼੍ਰੀ ਲਾਲ ਚੰਦ, ਹਰਦੇਵ ਗਿੱਲ, ਰਿੰਪੀ ਗਿੱਲ, ਰਾਧਿਕਾ ਗਿੱਲ, ਲਵਪ੍ਰੀਤ ਸਿੰਘ, ਅੰਕੁਸ਼ ਹੀਰ, ਤਨੀਸ਼ਾ ਤੇ ਸਾਬੀ ਈਸਪੁਰੀ ਹਾਜ਼ਰ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬੀ ਈਸਪੁਰੀ ਨੇ ਦੱਸਿਆ ਕਿ ਇਨ੍ਹਾਂ ਕਿਤਾਬਾਂ ਨੂੰ ਬਸੰਤ ਸੁਹੇਲ ਪਬਲੀਕੇਸ਼ਨ ਫਗਵਾੜਾ ਵਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਇਸ ਲਈ ਸਤਿਕਾਰਯੋਗ ਹਰਮਿੰਦਰ ਸਿੰਘ ਵਿਰਦੀ ਜੀ ਤੇ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਸਭ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ ਗਈ।