
ਸੀਨੀਅਰ ਸਿਟੀਜਨਜ਼ ਵਲੋਂ ਲਗਾਏ ਗਏ ਖੂਨਦਾਨ ਕੈਂਪ ਵਿਚ 61 ਖੂਨਦਾਨੀਆਂ ਨੇ ਕੀਤਾ ਖੂਨਦਾਨ।
ਨਵਾਂਸ਼ਹਿਰ- ਸਥਾਨਕ ਰਾਹੋਂ ਰੋਡ 'ਤੇ ਸਥਿਤ ਬਲੱਡ ਡੋਨਰਜ਼ ਕੌਂਸਲ, ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਬੀਡੀਸੀ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵਲੋਂ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਨੇ ਦੱਸਿਆ ਕਿ ਇਲਾਕੇ ਦੀ ਜਾਣੀ ਪਛਾਣੀ ਸ਼ਖਸੀਅਤ , ਉੱਘੇ ਬਿਜਨਸਮੈਨ ਅਤੇ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਦੇ ਸੀਨੀਅਰਮੋਸਟ ਮੈਂਬਰ ਬ੍ਰਿਜ ਮੋਹਨ ਸਿੰਘ ਵਲੋਂ ਬਤੌਰ ਮੁੱਖ ਮਹਿਮਾਨ ਇਸ ਕੈਂਪ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ।
ਨਵਾਂਸ਼ਹਿਰ- ਸਥਾਨਕ ਰਾਹੋਂ ਰੋਡ 'ਤੇ ਸਥਿਤ ਬਲੱਡ ਡੋਨਰਜ਼ ਕੌਂਸਲ, ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਬੀਡੀਸੀ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵਲੋਂ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਨੇ ਦੱਸਿਆ ਕਿ ਇਲਾਕੇ ਦੀ ਜਾਣੀ ਪਛਾਣੀ ਸ਼ਖਸੀਅਤ , ਉੱਘੇ ਬਿਜਨਸਮੈਨ ਅਤੇ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਦੇ ਸੀਨੀਅਰਮੋਸਟ ਮੈਂਬਰ ਬ੍ਰਿਜ ਮੋਹਨ ਸਿੰਘ ਵਲੋਂ ਬਤੌਰ ਮੁੱਖ ਮਹਿਮਾਨ ਇਸ ਕੈਂਪ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੈਂਪ ਵਿਚ ਖਾਸ ਮਹਿਮਾਨਾਂ ਵਜੋਂ ਵਿਦਿਆਰਥੀ ਇੰਮੀਗ੍ਰੇਸ਼ਨ ਨਵਾਂਸ਼ਹਿਰ ਤੋਂ ਵਿਸ਼ਾਲ ਵਿੱਜ, ਅਕੈਡਮਿਕ ਏਮਜ਼ ਇੰਟਰਨੈਸ਼ਨਲ ਨਵਾਂਸ਼ਹਿਰ ਤੋਂ ਪੁਨੀਤ ਪ੍ਰਭਾਕਰ ਅਤੇ ਲੋਟਸ ਓਵਰਸੀਜ਼ ਤੋਂ ਹਰਿੰਦਰ ਸਿੰਘ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਬ੍ਰਿਜ ਮੋਹਨ ਸਿੰਘ ਨੇ ਕਿਹਾ ਕਿ ਸੀਨੀਅਰ ਸਿਟੀਜਨਜ਼ ਵਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਸਮਾਜ ਲਈ ਇਹ ਵਡਮੁੱਲੀ ਦੇਣ ਹੈ। ਬੀਡੀਸੀ ਦੇ ਡਾਕਟਰ ਅਜੇ ਬੱਗਾ ਨੇ ਕਿਹਾ ਕਿ ਬੇਸ਼ੱਕ ਸੀਨੀਅਰ ਸਿਟੀਜਨਜ਼ ਖੁਦ਼ ਖੂਨਦਾਨ ਨਹੀਂ ਕਰ ਸਕਦੇ ਪਰ ਉਹ ਨੌਜਵਾਨ ਲੜਕੇ ਲੜਕੀਆਂ ਨੂੰ ਖੂਨਦਾਨ ਲਈ ਪ੍ਰੇਰਿਤ ਕਰ ਸਕਦੇ ਹਨ । ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ ਲਈ ਜਿੰਨਾ ਜੋਸ਼ ਅਤੇ ਜੁਨੂੰਨ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵਿਚ ਦੇਖਿਆ ਗਿਆ ਹੈ ਇੰਨਾ ਮੈਂ ਕਿਸੇ ਵੀ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਵਿਚ ਨਹੀਂ ਦੇਖਿਆ।
ਚੇਅਰਮੈਨ ਜੇਡੀ ਵਰਮਾ ਨੇ ਕਿਹਾ ਕਿ ਐਸੋਸੀਏਸ਼ਨ ਦੇ ਹਰ ਮੈਂਬਰ ਵਿਚ ਇਹ ਕੈਂਪ ਲਗਾਉਣ ਲਈ ਬੜਾ ਉਤਸ਼ਾਹ ਪਾਇਆ ਗਿਆ ਹੈ। ਹਰ ਮੈਂਬਰ ਵਲੋਂ ਪੂਰਾ ਪੂਰਾ ਸਹਿਯੋਗ ਮਿਲਿਆ ਹੈ। ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਨੇ ਕਿਹਾ ਕਿ ਖੂਨ ਦਾਨ ਹੀ ਮਹਾਂਦਾਨ ਹੈ। ਖੂਨ ਦਾਨ ਕਰਨ ਨਾਲ ਅਸੀਂ ਕਿਸੇ ਮਨੁੱਖ ਦੇ ਜੀਵਨ ਦੀ ਬੁਝ ਰਹੀ ਜੋਤ ਨੂੰ ਮੁੜ ਜੀਵਤ ਕਰ ਸਕਦੇ ਹਾਂ। ਜਨਰਲ ਸਕੱਤਰ ਐਸ ਕੇ ਪੁਰੀ ਨੇ ਕਿਹਾ ਕਿ ਡਾਕਟਰਾਂ ਮੁਤਾਬਕ ਉਮਰ ਦੇ ਲਿਹਾਜ਼ ਨਾਲ ਬੇਸ਼ੱਕ ਅਸੀਂ ਖੂਨਦਾਨ ਕਰਨ ਦੇ ਯੋਗ ਨਹੀਂ ਹਾਂ ਪਰ ਨੌਜਵਾਨ ਲੜਕੇ ਲੜਕੀਆਂ ਨੂੰ ਪ੍ਰੇਰਿਤ ਕਰ ਕੇ ਅਸੀਂ ਸਮਾਜ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਮੈਂਬਰ ਰਾਮ ਧੰਨ ਚੌਧਰੀ , ਆਰ ਕੇ ਆਰੀਆ ਕਾਲਜ ਤੋਂ ਪ੍ਰਧਾਨ ਵਿਨੋਦ ਭਾਰਦਵਾਜ ਤੇ ਪ੍ਰਿੰਸੀਪਲ ਪੁਨੀਤ ਅਨੇਜਾ , ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਿੰਸੀਪਲ ਰਾਜਿੰਦਰ ਸਿੰਘ ਗਿੱਲ , ਕ੍ਰਿਕੇਟ ਐਸੋਸੀਏਸ਼ਨ ਨਵਾਂਸ਼ਹਿਰ ਤੋਂ ਪ੍ਰਵੀਨ ਸਰੀਨ , ਡੀਏਐਨ ਕਾਲਜ ਫਾਰ ਐਜੂਕੇਸ਼ਨ ਨਵਾਂਸ਼ਹਿਰ ਤੋਂ ਡਾਕਟਰ ਵਿਕਾਸ ਕੁਮਾਰ ਅਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ ਅਤੇ ਆਈਡੀਐਫਸੀ ਫਸਟ ਬੈਂਕ ਤੋਂ ਗੌਰਵ ਮੁਰਗਈ ਦੇ ਵੱਡਮੁੱਲੇ ਸਹਿਯੋਗ ਸਦਕਾ ਕੈਂਪ ਵਿਚ 61 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਵਿਚ ਐਸੋਸੀਏਸ਼ਨ ਦੇ ਮੈਂਬਰ 63 ਸਾਲਾ ਪਰਮਜੀਤ ਸਿੰਘ ਪੰਗਲੀਆ ਵਲੋਂ 30 ਵੀਂ ਵਾਰ ਖੂਨ ਦਾਨ ਕੀਤਾ ਗਿਆ।
ਮਨੁੱਖਤਾ ਦੀ ਭਲਾਈ ਅਤੇ ਸਮਾਜ ਸੇਵਾ ਦੇ ਇਸ ਕਾਰਜ ਲਈ ਬੀਡੀਸੀ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਨੂੰ ਇਕ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਡਾ. ਜੇ ਡੀ ਵਰਮਾ , ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਅਤੇ ਜਨਰਲ ਸਕੱਤਰ ਐਸ ਕੇ ਪੁਰੀ ਵਲੋਂ ਬਲੱਡ ਡੋਨਰਜ਼ ਕੌਂਸਲ ਦੇ ਡਾ.ਅਜੇ ਬੱਗਾ , ਡਾ.ਦਿਆਲ ਸਰੂਪ ਅਤੇ ਸਮੂਹ ਕਰਮਚਾਰੀਆਂ , ਸਮੂਹ ਖੂਨਦਾਨੀਆਂ ਅਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਉਨ੍ਹਾਂ ਵਲੋਂ ਦਿੱਤੇ ਗਏ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜਨਜ਼ ਅਤੇ ਖੂਨਦਾਨੀ ਨੌਜਵਾਨ ਲੜਕੇ ਲੜਕੀਆਂ ਹਾਜ਼ਰ ਸਨ।
