
ਸਾਬਕਾ ਵਿਧਾਇਕ ਕਟਾਰੀਆ ਦੇ ਅਕਾਲ ਚਲਾਣੇ ਤੇ ਬੱਸੀ ਪਠਾਣਾਂ ਤੋਂ ਸਾਬਕਾ ਵਿਧਾਇਕ ਜੀ.ਪੀ. ਵੱਲੋਂ ਅਫਸੋਸ ਪ੍ਰਗਟ ਕੀਤਾ
ਹਲਕਾ ਬਲਾਚੋਰ ਦੇ ਨਾਮਵਾਰ ਸਿਆਸਤ ਦੇ ਬਾਬਾ ਬੋਹੜ ਦੇ ਨਾਮ ਦੇ ਨਾਲ ਜਾਣੇ ਜਾਣ ਵਾਲੇ ਹਲਕੇ ਬਲਾਚੋਰ ਦੇ ਨਿਧੜਕ ਨੇਤਾ ਮੋਜੂਦਾ ਵਿਧਾਇਕਾ ਹਲਕਾ ਬਲਾਚੋਰ ਸ੍ਰੀਮਤੀ ਸਂਤੋਸ਼ ਕਟਾਰੀਆ ਦੇ ਸਹੁਰਾ ਜੀ ਸਾਬਕਾ ਵਿਧਾਇਕ ਸ਼੍ਰੀ ਰਾਮ ਕ੍ਰਿਸ਼ਨ ਕਟਾਰੀਆ ਜੀ ਬੀਤੇ ਦਿਨੀਂ ਸਵਰਗ ਸਿਧਾਰ ਗਏ
ਹਲਕਾ ਬਲਾਚੋਰ ਦੇ ਨਾਮਵਾਰ ਸਿਆਸਤ ਦੇ ਬਾਬਾ ਬੋਹੜ ਦੇ ਨਾਮ ਦੇ ਨਾਲ ਜਾਣੇ ਜਾਣ ਵਾਲੇ ਹਲਕੇ ਬਲਾਚੋਰ ਦੇ ਨਿਧੜਕ ਨੇਤਾ ਮੋਜੂਦਾ ਵਿਧਾਇਕਾ ਹਲਕਾ ਬਲਾਚੋਰ ਸ੍ਰੀਮਤੀ ਸਂਤੋਸ਼ ਕਟਾਰੀਆ ਦੇ ਸਹੁਰਾ ਜੀ ਸਾਬਕਾ ਵਿਧਾਇਕ ਸ਼੍ਰੀ ਰਾਮ ਕ੍ਰਿਸ਼ਨ ਕਟਾਰੀਆ ਜੀ ਬੀਤੇ ਦਿਨੀਂ ਸਵਰਗ ਸਿਧਾਰ ਗਏ ਉਂਨ੍ਹਾ ਦਾ ਇਸ ਸੰਸਾਰ ਵਿੱਚੋਂ ਚਲੇ ਜਾਣ ਨਾਲ ਹਲਕਾ ਬਲਾਚੋਰ ,ਪਰਿਵਾਰ ਤੇ ਇਲਾਕੇ ਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼੍ਰੀ ਰਾਮ ਕ੍ਰਿਸ਼ਨ ਕਟਾਰੀਆ ਦੇ ਦੁਆਰਾ ਇਲਾਕੇ ਦੇ ਲਈ ਕੀਤੇ ਸਮਾਜ ਸੇਵਾ ਸਿੱਖਿਆ ਦੇ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ, ਉਂਨ੍ਹਾ ਦੇ ਦੁਆਰਾ ਕਸਬਾ ਪੋਜੇਵਾਲ ਵਿਖੇ ਲਗਾਏ ਸਿੱਖਿਆ ਦੇ ਪੌਦੇ ਹਲਕੇ ਦੇ ਬੱਚਿਆਂ ਨੂੰ ਵਿਦਿੱਆ ਦਾ ਚਾਨਣ ਦੇ ਰਹੇ ਹਨ। ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਦੇ ਪਰਿਵਾਰ ਦੇ ਨਾਲ ਹਲਕਾ ਬਲਾਚੋਰ ਦੇ ਸਮੂਹ ਸਮਾਜ ਸੇਵੀਆ, ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਦੇ ਵੱਲੋਂ ਉਨ੍ਹਾ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾ ਦੀ ਨੂੰਹ ਵਿਧਾਇਕਾ ਸ਼ੰਤੋਸ ਕਟਾਰੀਆ, ਸਪੁੱਤਰ ਅਸ਼ੋਕ ਕਟਾਰੀਆ, ਸੁਦੇਸ਼ ਕਟਾਰੀਆ ਕਾਲਾ, ਦਿਨੇਸ਼ ਕਟਾਰੀਆ ਡਿੰਪੀ ਅਮਰੀਕਾ, ਪੋਤਰਾ ਕਰਨਵੀਰ ਕਟਾਰੀਆ, ਕੁਨਾਲ ਕਟਾਰੀਆ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ, ਜੀ ਪੀ ਬੱਸੀ ਪਠਾਣਾਂ ਜਿਲ੍ਹਾ ਕਾਂਗਰਸ ਪ੍ਰਧਾਨ ਫਤਿਹਗੜ੍ਹ ਸਾਹਿਬ, ਜਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ, ਡੀ ਐਸ ਪੀ ਬਲਾਚੋਰ ਸ਼ਾਮ ਸੁੰਦਰ, ਥਾਣਾ ਮੁਖੀ ਕਾਠਗੜ੍ਹ ਪਵਨ ਸ਼ਰਮਾ, ਥਾਣਾ ਮੁਖੀ ਰਾਹੋਂ ਨੰਦ ਲਾਲ, ਥਾਣਾ ਮੁਖੀ ਸਦਰ ਨਵਾਸ਼ਹਿਰ ਕੇਵਲ ਸਿੰਘ, ਥਾਣਾ ਮੁਖੀ ਨਵਾਸ਼ਹਿਰ ਸਿਟੀ ਨਰੇਸ਼ ਕੁਮਾਰੀ, ਥਾਣਾ ਮੁਖੀ ਨੰਗਲ ਸੰਨੀ ਖੰਨਾ, ਥਾਣਾ ਮੁਖੀ ਪਵਨ ਕੁਮਾਰ ਰੋਪੜ੍ਹ ਸਿਟੀ, ਕਾਮਰੇਡ ਮਹਾ ਸਿੰਘ ਰੌੜੀ, ਸਤਪਾਲ ਭੂੰਬਲਾ ਮਾਲੇਵਾਲ, ਬਲਦੇਵ ਰਾਜ ਖੇਪੜ ਮਝੋਟ, ਸਾਬਕਾ ਸਰਪੰਚ ਕੁੰਦਨ ਲਾਲ, ਮਦਨ ਲਾਲ ਕਟਾਰੀਆ, ਸਰਪੰਚ ਹਰਪਾਲ ਚੰਦ ਟੋਰੋਵਾਲ, ਛਿੰਬਰ ਦਾਸ ਮਾਲੇਵਾਲ, ਪਵਨ ਕੁਮਾਰ ਰੀਠੂ ਕਰੀਮਪੁਰਚਾਹਵਾਲਾ, ਚੇਅਰਮੈਨ ਨਰੇਸ਼ ਨੀਟਾ ਜੀਤਪੁਰ, ਰਵਿੰਦਰ ਕਟਾਰੀਆ, ਸਾਬਕਾ ਸਰਪੰਚ ਹਰਮੇਸ਼ ਕਟਵਾਰਾ, ਸਤਨਾਮ ਕਟਵਾਰਾ, ਰਾਮਜੀਦਾਸ ਦੇਦੜ, ਸਰਪੰਚ ਸ਼ਾਮ ਸੁੰਦਰ ਪੋਜੇਵਾਲ ਆਦਿ ਵੱਖ ਵੱਖ ਪਿੰਡਾਂ ਦੇ ਸਰਪੰਚ ਤੇ ਇਲਾਕੇ ਦੇ ਪ੍ਰਸ਼ਾਸਨ ਅਧਿਕਾਰੀਆ ਤੇ ਪਤਵੰਤੇ ਸੱਜਣਾਂ ਵੱਲੋਂ ਕਟਾਰੀਆ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਵ ਕੀਤਾ।
