ਅੱਖਾਂ 'ਚ ਮਿਰਚਾਂ ਪਾ ਕੇ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ 95 ਹਜ਼ਾਰ ਰੁਪਏ ਲੁੱਟੇ, ਬਾਈਕ ਸਵਾਰ ਤਿੰਨ ਲੁਟੇਰੇ ਫਰਾਰ
ਲੰਬੀ : ਪਿੰਡ ਲਾਲਬਾਈ ’ਚ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਕੇ ਇੱਕ ਫਾਈਨਾਂਸ ਕੰਪਨੀ ਦੇ ਦੋ ਮੁਲਾਜ਼ਮਾਂ ਤੋਂ 95 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਲੁੱਟ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਓਧਰ ਸੂਚਨਾ ਮਿਲਣ ’ਤੇ ਥਾਣਾ ਲੰਬੀ ਦੀ ਪੁਲਿਸ ਨੇ ਲੁੱਟ ਦਾ ਸ਼ਿਕਾਰ ਹੋਏ ਕੰਪਨੀ ਕਰਮਚਾਰੀਆਂ ਦੇ ਬਿਆਨ ਲੈ ਕੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਖਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਲਮੀਰ ਖੇੜਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਤਿੰਨ ਮਹੀਨਿਆਂ ਤੋਂ ਐੱਲਐੱਨਟੀ ਫਾਈਨਾਂਸ ਲਿਮਟਿਡ ਕੰਪਨੀ ਗਿੱਦੜਬਾਹਾ ਵਿੱਚ ਕੁਲੈਕਸ਼ਨ ਕਰਨ ਦਾ ਕੰਮ ਕਰਦਾ ਹੈ। ਵੀਰਵਾਰ ਨੂੰ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਬਾਘੇਵਾਲਾ ਫਾਜ਼ਲਿਕਾ ਦੇ ਨਾਲ ਬਾਈਕ ਨੰਬਰ ਪੀਬੀ30ਐੱਨ-1181 ’ਤੇ ਸਵਾਰ ਹੋ ਕੇ ਲੰਬੀ ਤੋਂ ਉਗਰਾਹੀ ਕਰਨ ਤੋਂ ਬਾਅਦ ਥਰਾਜਵਾਲਾ ਤੋਂ ਲਾਲਬਾਈ ਦੇ ਰਸਤੇ ਗਿੱਦੜਬਾਹਾ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਥਰਾਜਵਾਲਾ ਪਹੁੰਚਿਆ ਤਾਂ ਗੁਰਪ੍ਰੀਤ ਸਿੰਘ ਨੂੰ 77430-70773 ਨੰਬਰ ’ਤੇ ਫੋਨ ਆਇਆ ਕਿ ਤੁਸੀਂ ਸੁਖਪ੍ਰੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਲਾਲਬਾਈ ਦੀ ਕਿਸ਼ਤ ਲੈ ਜਾਓ, ਅਸੀਂ ਪੁਲ ਸੂਆ ਲਾਲਬਾਈ ਕੋਲ ਖੜੇ ਹਾਂ ਤਾਂ ਅਸੀਂ ਦੋਵੇਂ ਜਾਣੇ ਵਾਪਸ ਚਲੇ ਗਏ ਜਦ ਅਸੀਂ ਪੁੱਲ ਸੂਆ ਤੋਂ ਥੋੜਾ ਪਿੱਛੇ ਸੀ ਤਾਂ ਸਹਾਮਣੇ ਤੋਂ ਇਕ ਮੋਟਰਰਸਾਇਕਲ ਪਲਟੀਨਾ ਬਿਨਾਂ ਨੰਬਰੀ ’ਤੇ ਤਿੰਨ ਮੋਨੇ ਨੌਜਵਾਨ ਸਵਾਰ ਹੋ ਕੇ ਆਏ ਅਤੇ ਸਾਡਾ ਮੋਟਰਸਾਇਕਲ ਰੋਕ ਲਿਆ। ਬਾਈਕ ਦੇ ਵਿਚਕਾਰ ਬੈਠੇ ਨੌਜਵਾਨ ਦੇ ਹੱਥ ਵਿੱਚ ਲੋਹੇ ਦੀ ਰਾਡ ਸੀ ਅਤੇ ਪਿੱਛੇ ਬੈਠੇ ਨੌਜਵਾਨ ਨੇ ਹੱਥ ਵਿੱਚ ਲਿਫ਼ਾਫ਼ਾ ਫੜਿਆ ਹੋਇਆ ਸੀ, ਜਿਸ ਵਿੱਚੋਂ ਉਸਨੇ ਮਿਰਚਾਂ ਕੱਢ ਕੇ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਪਾ ਦਿੱਤੀਆਂ ਅਤੇ ਮੇਰੇ ਗਲੇ ਵਿੱਚ ਪਿਆ ਬੈਗ ਖੋਹ ਲਿਆ ਅਤੇ ਭੱਜ ਗਏ।
ਉਸਨੇ ਦੱਸਿਆ ਕਿ ਬੈਗ ’ਚ 95 ਹਜ਼ਾਰ ਦੀ ਨਕਦੀ ਸੀ, ਬੈਗ ’ਚ ਰੱਖੇ ਉਸਦੇ ਪਰਸ ਜਿਸ ਵਿਚ ਡਰਾਈਵਿੰਗ ਲਾਇਸੈਂਸ, ਏਟੀਐਮ, ਆਧਾਰ ਕਾਰਡ, ਆਰਸੀ, ਪੈਨ ਕਾਰਡ ਅਤੇ 1500 ਰੁਪਏ ਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਸਨ ਤੇ ਗੁਰਪ੍ਰੀਤ ਸਿੰਘ ਦੀ ਇੱਕ ਐਵੂਲੂਟ ਮਸ਼ੀਨ ਵੀ ਸੀ ਜਿਸ ਦੀ ਕੀਮਤ 10,000 ਰੁਪਏ ਸੀ। ਓਧਰ ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖ਼ਲਿਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।