ਪੰਜਾਬ ਜਲ ਸਰੋਤ ਮੁਲਾਜਮ ਜਥੇਬੰਦੀ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਮਹੀਨਾਵਾਰ ਜਨਰਲ ਬਾਡੀ ਦੀ ਮੀਟਿੰਗ ਹੋਈ

ਗੜ੍ਹਸ਼ੰਕਰ 3 ਅਕਤੂਬਰ ਪੰਜਾਬ ਜਲ ਸਰੋਤ ਮੁਲਾਜਮ ਜਥੇਬੰਦੀ ਸਬ ਡਵੀਜ਼ਨ ਗੜ੍ਹਸ਼ੰਕਰ ਵਲੋਂ ਆਪਣੀ ਜੱਥੇਬੰਦੀ ਦੀ ਮਹੀਨਾਵਾਰ ਜਨਰਲ ਬਾਡੀ ਦੀ ਮੀਟਿੰਗ ਸਬ ਡਵੀਜ਼ਨ ਪ੍ਰਧਾਨ ਬਲਬੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਪੰਜਾਬ ਜਲ ਸਰੋਤ ਮੁਲਾਜਮ ਜਥੇਬੰਦੀ ਸਬ ਡਵੀਜ਼ਨ ਗੜ੍ਹਸ਼ੰਕਰ ਵਲੋਂ ਆਪਣੀ ਜੱਥੇਬੰਦੀ ਦੀ ਮਹੀਨਾਵਾਰ ਜਨਰਲ ਬਾਡੀ ਦੀ ਮੀਟਿੰਗ ਸਬ ਡਵੀਜ਼ਨ ਪ੍ਰਧਾਨ ਬਲਬੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਸਕੱਤਰ ਦੀ ਭੂਮਿਕਾ ਨਰੇਸ਼ ਕੁਮਾਰ ਵਲੋਂ ਨਿਭਾਈ ਗਈ। ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਬਲਾਕ ਗੜ੍ਹਸ਼ੰਕਰ ਦੇ ਪ੍ਰਧਾਨ ਸ਼ਾਮ ਸੁੰਦਰ ਕਪੂਰ ਜੀ ਅਤੇ ਰਿਟਾਇਰਡ ਯੂਨੀਅਨ ਆਗੂ ਗੋਪਾਲ ਦਾਸ ਮਨਹੋਤਰਾ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਵੱਖ ਵੱਖ ਆਗੂਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਾਥੀ ਵਿਕਾਸ ਵਲੋਂ ਵਿਭਾਗ ਦੇ ਗੰਭੀਰ ਮਸਲਿਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ।   ਸਾਥੀ ਕਰਨਪ੍ਰੀਤ ਵਲੋਂ ਆਪਣੀਆਂ ਵਿਭਾਗੀ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਹੈ। ਵਿੱਤ ਸਕੱਤਰ ਹਰਜਿੰਦਰ ਸੂਨੀ ਵਲੋਂ ਜਥੇਬੰਦੀ ਦੀ ਵਿੱਤੀ ਹਾਲਤ ਬਾਰੇ ਚਾਨਣਾ ਪਾਇਆ ਗਿਆ। ਪੰਜਾਬ ਸੁਬਾਡੀਨੇਟ  ਸਰਵਿਸਿਜ ਬਲਾਕ ਗੜ੍ਹਸ਼ੰਕਰ ਦੇ ਪ੍ਰਧਾਨ ਸ਼ਾਮ ਸੁੰਦਰ ਕਪੂਰ ਜੀ ਵਲੋਂ ਸਾਥੀਆਂ ਨੂੰ ਹਰ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਬਲਬੀਰ ਸਿੰਘ ਬੈਂਸ ਵਲੋਂ ਜਿੱਥੇ ਆਪਣੇ ਵਿਚਾਰ ਪੇਸ਼ ਕੀਤੇ ਗਏ ਉਥੇ ਹੀ ਆਏ ਹੋਏ ਸਾਥੀਆਂ ਦਾ ਧੰਨਵਾਦ ਵੀ ਕੀਤਾ ਗਿਆ।