ਪਿੰਡ ਸਰਹਾਲਾ ਕਲਾਂ ਵਿਖੇ 108 ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲਿਆ ਜੀ ਦੀ ਸਾਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ 04 ਅਕਤੂਬਰ ਨੂੰ

ਹੁਸ਼ਿਆਰਪੁਰ, 02 ਅਕਤੂਬਰ ਪਿੰਡ ਸਰਹਾਲਾ ਕਲਾਂ ਵਿਖੇ 108 ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲਿਆ ਜੀ ਦੇ ਤਪ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ 108 ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆ ਦੀ ਸਾਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ 04 ਅਕਤੂਬਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ।

ਪਿੰਡ ਸਰਹਾਲਾ ਕਲਾਂ ਵਿਖੇ 108 ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲਿਆ ਜੀ ਦੇ ਤਪ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ 

ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ 108 ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆ ਦੀ ਸਾਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ 04 ਅਕਤੂਬਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ। ਇਸ 

ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਨਾ ਬਰਸੀ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਹਾਲ ਵਿੱਚ ਭਾਈ ਭੁਪਿੰਦਰ ਸਿੰਘ ਅਣਖੀ ਢਾਡੀ ਜੱਥਾ ਆਦਿ ਕਥਾ, ਕੀਰਤਨ, 

ਗੁਰਬਾਣੀ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸਮਾਗਮ ਦੌਰਾਨ ਚਾਹ ਪੌਕੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਪ੍ਰੋਗਰਾਮ ਦੀ ਜਾਣਕਾਰੀ ਭਾਈ ਮਲਕੀਅਤ ਸਿੰਘ 

ਸਰਹਾਲਾ ਕਲਾਂ ਨੇ ਪ੍ਰੈਸ ਨੂੰ ਦਿੱਤੀ।