ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਦੀਨ ਦਿਆਲ ਲਾਡੋ ਲੱਛਮੀ ਯੋਜਨਾ ਦਾ ਲਾਗੂਕਰਨ-ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਸਸ਼ਕਤ ਪਹਿਲ

ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਸੁਸ਼ਾਸਨ, ਪਾਰਦਰਸ਼ਿਤਾ ਅਤੇ ਲੋਕ ਭਲਾਈਕਾਰੀ ਨੀਤੀਆਂ ਨੂੰ ਧਰਾਤਲ 'ਤੇ ਲਿਆਉਂਦੇ ਹੋਏ ਇੱਕ ਨਵੀਂ ਕਾਰਜ ਸੰਸਕ੍ਰਿਤੀ ਦਾ ਗਠਨ ਕੀਤਾ। ਉਨ੍ਹਾਂ ਨੇ ਕਥਨੀ ਅਤੇ ਕਰਨੀ ਇੱਕ ਦੇ ਸਿਧਾਂਤ 'ਤੇ ਤੁਰਦੇ ਹੋਏ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਸਮੇ ਸਿਰ ਪੂਰਾ ਕਰਕੇ ਇੱਕ ਸਸ਼ਕਤ ਅਗਵਾਈ ਦੀ ਪਛਾਣ ਦਿੱਤੀ ਹੈ।

ਮੁੱਖ ਮੰਤਰੀ ਵੱਜੋਂ ਵਿਤੀ ਮੰਤਰੀ ਦੀ ਜਿੰਮੇਦਾਰੀ ਨਿਭਾਉਂਦੇ ਹੋਏ ਸ੍ਰੀ ਸੈਣੀ ਨੇ ਮਾਰਚ ਮਹੀਨੇ ਵਿੱਚ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਵਿੱਚ 2,05,017 ਕਰੋੜ ਦਾ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਸੰਕਲਪ ਪੱਤਰ ਦੇ ਇੱਕ ਹੋਰ ਸੰਕਲਪ ਨੂੰ ਲਾਗੂ ਕੀਤਾ ਹੈ। ਬਜਟ ਵਿੱਚ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯੋਜਨਾ ਦੀਨ ਦਿਆਲ ਲਾਡੋ ਲੱਛਮੀ ਯੋਜਨਾ ਦਾ ਐਲਾਨ ਕਰਦੇ ਹੋਏ ਇਸ ਦੇ ਲਈ ਉਨ੍ਹਾਂ ਨੇ 5000 ਕਰੋੜ ਰੁਪਏ ਦੇ ਬਜਟ ਦਾ ਵੀ ਪ੍ਰਾਵਧਾਨ ਕੀਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿਰਫ਼ 192 ਦਿਨਾਂ ਵਿੱਚ ਇਸ ਯੋਜਨਾ ਨੂੰ ਮੂਰਤ ਰੂਪ ਦਿੰਦੇ ਹੋਏ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੀਤੀ, ਨੀਅਤ ਅਤੇ ਨਿਸ਼ਪਾਦਨ ਦੇ ਤਿੰਨ ਪੱਧਰੀ ਆਧਾਰ 'ਤੇ ਕੰਮ ਕਰ ਰਹੀ ਹੈ। ਇਸ ਯੋਜਨਾ ਨੂੰ ਭਾਰਤ ਦੇ ਮਹਾਨ ਵਿਚਾਰਕ ਅਤੇ ਮਨੁੱਖਵਾਦ ਦੇ ਪ੍ਰਣੇਤਾ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ 25 ਸਤੰਬਰ, 2025 ਦੇਮੌਕੇ 'ਤੇ ਦੀਨਦਿਆਲ ਲਾਡੋ ਲੱਛਮੀ ਯੋਜਨਾ ਵੱਜੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦਿਨ ਮੁੱਖ ਮੰਤਰੀ ਪੰਚਕੂਲਾ ਦੇ ਇੱਕ ਮੋਬਾਇਲ ਏਪ ਨੂੰ ਲਾਂਚ ਕਰਣਗੇ ਜਿਸ 'ਤੇ ਯੋਗ ਮਹਿਲਾਵਾਂ ਨੂੰ ਰਜਿਸਟ੍ਰੇਸ਼ਨ ਕਰਨਾ ਪਵੇਗਾ।
ਇਸ ਯੋਜਨਾ ਤਹਿਤ ਸੂਬੇ ਦੀ 23 ਤੋਂ 60 ਸਾਲ ਉਮਰ ਦੀ ਲਗਭਗ 22 ਲੱਖ ਮਹਿਲਾਵਾਂ ਨੂੰ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾਂ ਆਮਦਨ ਇੱਕ ਲੱਖ ਰੁਪਏ ਤੱਕ ਹੈ ਨੂੰ 2100 ਰੁਪਏ ਦੀ ਆਰਥਿਕ ਮਦਦ ਮਿਲੇਗੀ।
ਇਸ ਦਿਨ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਹਰਿਆਣਾ ਸਰਕਾਰ ਦੇ ਮੰਤਰੀ, ਸਾਂਸਦ, ਵਿਧਾਇਕ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜ਼ੂਦ ਰਹਿਣਗੇ।
ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਯੋਜਨਾ ਦਾ ਦਾਅਰਾ ਆਗਾਮੀ ਪੜਾਵਾਂ ਵਿੱਚ ਹੋਰ ਵੱਧ ਵਿਆਪਕ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਯੋਗ ਮਹਿਲਾਵਾਂ ਨੂੰ ਇਸ ਦਾ ਲਾਭ ਮਿਲੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਇਹ ਕਦਮ ਰਾਜ ਵਿੱਚ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ।