ਅਸ਼ੋਕ ਵਿਜੇ ਦਸ਼ਮੀ ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਬੱਚੀਆਂ ਨੂੰ ਕੀਤਾ ਸਨਮਾਨਿਤ

ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ (ਰਜਿ) ਮਾਹਿਲਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੀ ਪ੍ਰਧਾਨ ਸੀਮਾ ਰਾਣੀ ਬੋਧ ਦੀ ਪ੍ਰਧਾਨਗੀ ਹੇਠ ਹੋਈl ਜਿਸ ਵਿੱਚ ਸੁਸਾਇਟੀ ਦੇ ਸੰਸਥਾਪਕ ਨਿਰਮਲ ਸਿੰਘ ਮੁੱਗੋਵਾਲ, ਸਵਾਮੀ ਰਾਜਿੰਦਰ ਰਾਣਾ, ਰੇਖਾ ਰਾਣੀ, ਕਮਲਾ ਰਾਣੀ, ਰਾਜ ਰਾਣੀ ਆਦਿ ਹਾਜ਼ਰ ਹੋਏl ਮੀਟਿੰਗ ਵਿੱਚ ਹਰ ਸਾਲ ਦੀ ਤਰ੍ਹਾਂ ਵੀਡੀਓ ਕਲੋਨੀ ਵਾਰਡ ਨੰਬਰ 12 ਅਤੇ 13 ਵਿੱਚ ਅਸ਼ੋਕ ਵਿਜੇ ਦਸ਼ਮੀ ਸਮਾਗਮ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ

ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ (ਰਜਿ) ਮਾਹਿਲਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੀ ਪ੍ਰਧਾਨ ਸੀਮਾ ਰਾਣੀ ਬੋਧ ਦੀ ਪ੍ਰਧਾਨਗੀ ਹੇਠ ਹੋਈl ਜਿਸ ਵਿੱਚ ਸੁਸਾਇਟੀ ਦੇ ਸੰਸਥਾਪਕ ਨਿਰਮਲ ਸਿੰਘ ਮੁੱਗੋਵਾਲ, ਸਵਾਮੀ ਰਾਜਿੰਦਰ ਰਾਣਾ, ਰੇਖਾ ਰਾਣੀ, ਕਮਲਾ ਰਾਣੀ, ਰਾਜ 

ਰਾਣੀ ਆਦਿ ਹਾਜ਼ਰ ਹੋਏl ਮੀਟਿੰਗ ਵਿੱਚ ਹਰ ਸਾਲ ਦੀ ਤਰ੍ਹਾਂ ਵੀਡੀਓ ਕਲੋਨੀ ਵਾਰਡ ਨੰਬਰ 12 ਅਤੇ 13 ਵਿੱਚ ਅਸ਼ੋਕ ਵਿਜੇ ਦਸ਼ਮੀ ਸਮਾਗਮ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂl ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੀ ਪ੍ਰਧਾਨ ਸੀਮਾ ਰਾਣੀ ਬੋਧ 

ਨੇ ਦੱਸਿਆ ਕਿ ਗਿਆਰਵਾਂ ਅਸ਼ੋਕ ਵਿਜੇ ਦਸਵੀਂ ਸਮਾਗਮ ਵੀਡੀਓ ਕਲੋਨੀ ਧਰਮਸ਼ਾਲਾ ਵਿਖੇ 25 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਾਮੀ 2 ਤੋਂ 6 ਵਜੇ ਤੱਕ ਕਰਵਾਇਆ ਜਾ ਰਿਹਾ ਹੈl ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ, ਭਗਵਾਨ ਵਾਲਮੀਕਿ ਮਹਾਰਾਜ 

ਜੀ,ਸਤਿਗੁਰੂ ਰਵਿਦਾਸ ਮਹਾਰਾਜ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਤਸਵੀਰਾਂ ਅੱਗੇ ਨਮਨ ਕੀਤਾ ਜਾਵੇਗਾl ਉਪਰੰਤ ਇਹਨਾਂ ਵਾਰਡਾਂ ਦੀਆਂ ਬੱਚੀਆਂ ਉਸਾਰੂ ਸੋਚ ਨੂੰ ਸਮਰਪਿਤ ਸਕਿੱਟਾਂ, ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ 

ਕਰਨਗੀਆਂl ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਪਹੁੰਚ ਰਹੇ ਬੁਲਾਰੇ ਅਤੇ ਮਹਾਂਪੁਰਸ਼ ਅਸ਼ੋਕ ਵਿਜੇ ਦਸਵੀਂ ਦੇ ਦਿਨ ਦੀ ਮਹੱਤਤਾ ਤੇ ਚਾਨਣਾ ਪਾਉਣਗੇl ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਟੁੱਟ ਚੱਲੇਗਾl ਅੱਜ ਇਸ ਸਮਾਗਮ ਵਿੱਚ ਮਿਸ਼ਨਰੀ ਪ੍ਰੋਗਰਾਮ ਕਰਨ ਵਾਲੀਆਂ 

ਬੱਚੀਆਂ ਦੀਆ ਰਾਣੀ, ਪ੍ਰਭਜੋਤ ਕੌਰ, ਦੀਪਿਕਾ, ਅਰਾਧਨਾ, ਨੈਨਸੀ, ਹਿਨਾ,ਸੁਨੀਤਾ, ਰਾਧਾ ਰਾਣੀ, ਮਨਪ੍ਰੀਤ ਕੌਰ, ਪੂਨਮ, ਰਘਵੀਰ ਸਿੰਘ, ਬਲਜੀਤ ਕੌਰ ਆਦਿ ਨੂੰ ਸਨਮਾਨਿਤ ਕੀਤਾ ਗਿਆl