ਸ਼੍ਰੀ ਹਰਿਮੰਦਰ, ਫੇਜ਼ 5, ਮੁਹਾਲੀ ਵਿਖੇ ਸ਼੍ਰੀ ਗਣੇਸ਼ ਮਹਾਉਤਸਵ ਦਾ ਪੰਡਾਲ ਸਜਾਇਆ

ਐਸ. ਏ. ਐਸ. ਨਗਰ, 5 ਸਤੰਬਰ- ਮਾਤਾ ਅੰਨਪੂਰਣਾ ਸੇਵਾ ਸਮਿਤੀ, ਮੁਹਾਲੀ ਵੱਲੋਂ ਸੁਸਾਇਟੀ ਦੇ ਸਹਿਯੋਗ ਨਾਲ ਸ਼੍ਰੀ ਹਰਿਮੰਦਰ, ਫੇਜ਼ 5, ਮੁਹਾਲੀ ਵਿਖੇ ਸ਼੍ਰੀ ਗਣੇਸ਼ ਮਹਾਉਤਸਵ ਦਾ ਪੰਡਾਲ ਸਜਾਇਆ ਗਿਆ। ਇਸ ਸੰਬੰਧੀ ਪੰਡਿਤ ਨੇ ਸਮੂਹ ਸਮਿਤੀ ਨੂੰ ਰਸਮਾਂ ਅਨੁਸਾਰ ਪੂਜਾ ਕਰਵਾਈ ਅਤੇ ਕਲਸ਼ ਸਥਾਪਤ ਕੀਤਾ, ਜਿਸ ਉਪਰੰਤ ਗਣਪਤੀ ਗਣੇਸ਼ ਜੀ ਦੇ ਮੂੰਹ ਤੋਂ ਪਰਦਾ ਹਟਾਇਆ ਗਿਆ। ਉਨ੍ਹਾਂ ਦੀ ਪੂਜਾ ਉਪਰੰਤ ਆਰਤੀ ਕਰਕੇ ਸਾਰਿਆਂ ਨੂੰ ਪ੍ਰਸਾਦ ਵੰਡਿਆ ਗਿਆ।

ਸਥਾਪਨਾ ਦੇ ਬਾਅਦ ਸ਼ਾਮ 4 ਵਜੇ ਕ੍ਰਿਸ਼ਨ ਕੁੰਜ ਮੰਡਲੀ ਅਤੇ ਮਾਤਾ ਅੰਨਪੂਰਣਾ ਸੇਵਾ ਸਮਿਤੀ, ਮੁਹਾਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ, ਰਮਨ ਸ਼ੈਲੀ ਮੰਡਲ ਪ੍ਰਧਾਨ, ਹਰੀ ਮੰਦਰ ਸੰਕੀਰਤਨ ਮਹਿਲਾ ਮੰਡਲ, ਗਊ ਗਰਾਸ ਸੇਵਾ ਸਮਿਤੀ, ਮੁਹਾਲੀ, ਯੋਗਾਸਨ ਯੋਗ ਦੇ ਮੈਂਬਰ, ਕ੍ਰਿਸ਼ਨ ਕੁੰਜ ਮੰਡਲੀ, ਫੇਜ਼ 2 ਅਤੇ ਸੀਨੀਅਰ ਨਾਗਰਿਕਾਂ ਦਾ ਸਨਮਾਨ ਕੀਤਾ ਗਿਆ ਅਤੇ ਗਣਪਤੀ ਦੀ ਆਰਤੀ ਉਪਰੰਤ ਪ੍ਰਸਾਦ ਵੰਡਿਆ ਗਿਆ।
ਸਮਿਤੀ ਵੱਲੋਂ ਅਨੀਤਾ ਜੋਸ਼ੀ ਨੇ ਸਾਰਿਆਂ ਨੂੰ ਹਾਜ਼ਰੀ ਲਗਾਉਣ ਲਈ ਧੰਨਵਾਦ ਕੀਤਾ।