ਮਹਾਂਪੁਰਖਾਂ ਦੀ ਬਰਸੀ ਤੇ ਖੂਨਦਾਨ ਕੈਂਪ ਲਗਾਇਆ

ਪੈਗ਼ਾਮ ਏ ਜਗਤ/ਮੌੜ ਮੰਡੀ, 30 ਅਗਸਤ:- ਪਿੰਡ ਬੁਰਜ ਸੇਮਾ ਡੇਰਾ ਪੱਕਾ ਵਿਖੇ ਸੰਤ ਬਾਬਾ 108 ਬਰਮਾ ਦਾਸ ਜੀ ਦੀ ਪਹਿਲੀ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਅੱਜ ਭੋਗ ਪਾਏ ਗਏ। ਜਿੱਥੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੋਈਆਂ ਅਤੇ ਸੰਤਾਂ ਦੇ ਪ੍ਰਵਚਨ ਸੁਣੇ।

ਭੋਗ ਉਪਰੰਤ ਸਮੂਹ ਗ੍ਰਾਮ ਪੰਚਾਇਤ ਪਿੰਡ ਬੁਰਜ ਸੇਮਾ ਤੇ ਕੁਦਰਤ ਪ੍ਰੇਮੀ ਟੀਮ ਪਿੰਡ ਯਾਤਰੀ ਅਤੇ ਵਾਦੀ ਹਸਪਤਾਲ ਬਲੱਡ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਖੂਨਦਾਨੀਆਂ ਨੇ ਖੂਨਦਾਨ ਕੀਤਾ। ਡਾਕਟਰਾਂ ਦੀ ਟੀਮ ਨੇ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ।
ਸੰਤ ਬਾਬਾ ਰਮੇਸ਼ ਮੁਨੀ ਜੀ ਡੇਰਾ ਬਾਬਾ ਨਿੱਕੂ ਰਾਮ ਮੌੜ ਮੰਡੀ ਵਾਲੇ ਅਤੇ ਸੰਤ ਬਾਬਾ ਪ੍ਰਮਾਤਮਾ ਦਾਸ ਜੀ ਨੇ ਖੂਨਦਾਨ ਕਰਨ ਵਾਲਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਜਗਦੇਵ ਸਿੰਘ ਯਾਤਰੀ, ਡਾ. ਅੰਗਰੇਜ ਸਿੰਘ ਜੋਧਪੁਰ ਪਾਖਰ, ਸੁਖਮੰਦਰ ਸਿੰਘ ਸਰਪੰਚ ਬੁਰਜ ਸੇਮਾ, ਰਮਨਦੀਪ ਸਿੰਘ ਜੋਧਪੁਰ ਪਾਖਰ ਆਦਿ ਹਾਜ਼ਰ ਸਨ।