ਆਂਗਨਵਾੜੀ ਚੈੱਕਅਪ ਕੈਂਪ ਲਗਾਇਆ

ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਮੁਹਾਲੀ ਵਲੋ ਪਿੰਡ ਸਹੋੜਾ ਵਿਖੇ ਆਂਗਨਵਾੜੀ ਵਰਕਰ ਹਰਦੀਪ ਕੌਰ ਦੇ ਸਹਿਯੋਗ ਨਾਲ ਆਂਗਨਵਾੜੀ ਚੈੱਕਅਪ ਕੈਂਪ ਲਗਾਇਆ ਗਿਆ।

ਐਸ ਏ ਐਸ ਨਗਰ, 22 ਸਤੰਬਰ  ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਮੁਹਾਲੀ ਵਲੋ ਪਿੰਡ ਸਹੋੜਾ ਵਿਖੇ ਆਂਗਨਵਾੜੀ ਵਰਕਰ ਹਰਦੀਪ ਕੌਰ ਦੇ ਸਹਿਯੋਗ ਨਾਲ ਆਂਗਨਵਾੜੀ ਚੈੱਕਅਪ ਕੈਂਪ ਲਗਾਇਆ ਗਿਆ।

ਇਸ ਦੌਰਾਨ ਡਾ. ਹਰਬਰਿੰਦਰ ਸਿੰਘ ਨੇ ਬੱਚਿਆਂ ਦਾ ਚੈੱਕ ਅਪ ਕੀਤਾ। ਇਸ ਦੌਰਾਨ ਸ਼ਾਰਦਾ ਰਾਣੀ (ਏ ਐਨ ਐਮ) ਨੇ ਬੱਚਿਆਂ ਦਾ ਭਾਰ ਅਤੇ ਲੰਬਾਈ ਨਾਪੀ।

ਇਸ ਮੌਕੇ ਬੱਚਿਆਂ ਨੂੰ ਕੀੜੇ ਖਤਮ ਕਰਨ ਅਤੇ ਖੂਨ ਵਧਾਉਣ ਵਾਲੀ ਦਵਾਈ ਦਿੱਤੀ ਗਈ। ਬੱਚਿਆਂ ਨੂੰ ਸਾਫ ਸਫਾਈ ਅਤੇ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ।