
ਪਿੰਡ ਮੰਨਣਹਾਣਾ ਵਿਖੇ ਨਾਮ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ 15 ਸਤੰਬਰ ਨੂੰ
ਹੁਸ਼ਿਆਰਪੁਰ, 13 ਸਤੰਬਰ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਮੰਨਣਹਾਣਾ ਵਿਖੇ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਜੱਦੀ ਪਿੰਡ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਨਾਭ ਕੰਵਲ ਰਾਜਾ ਸਾਹਿਬ ਜੀ 83 ਵੀ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ 15 ਸਤੰਬਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ।
ਹੁਸ਼ਿਆਰਪੁਰ, 13 ਸਤੰਬਰ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਮੰਨਣਹਾਣਾ ਵਿਖੇ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਜੱਦੀ ਪਿੰਡ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਨਾਭ ਕੰਵਲ ਰਾਜਾ ਸਾਹਿਬ ਜੀ 83 ਵੀ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ 15 ਸਤੰਬਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮਹਿੰਦਰ ਸਿੰਘ, ਜੋਗਾ ਸਿੰਘ, ਜਸਕਰਨ ਸਿੰਘ ਲੇਹਲ, ਬਲਵੀਰ ਸਿੰਘ ਅਟਵਾਲ ਨੇ ਦੱਸਿਆ ਕਿ 14 ਸਤੰਬਰ ਰਾਤ ਨੂੰ ਬਾਬਾ ਕੁਲਦੀਪ ਸਿੰਘ ਮਜਾਰੀ ਵਾਲੇ ਗੁਰਬਾਣੀ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 15 ਸਤੰਬਰ ਨੂੰ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਜਾਣਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਬਰਸੀ ਸਮਾਗਮ ਦੌਰਾਨ ਦੀਵਾਨ ਹਾਲ ਵਿੱਚ ਸੰਤ ਹਰੀ ਦਰਬਾਰ ਸੰਗੀਤ ਵਿਦਿਆਲਾ ਅਟਾਰੀ, ਭਾਈ ਬਖਸ਼ੀਸ਼ ਸਿੰਘ ਰਾਣੀਬਲਾ ਢਾਡੀ ਜੱਥਾ, ਭਾਈ ਜਸਵੀਰ ਸਿੰਘ ਭੱਠਲ ਚੱਕਗੁਰੂ ਢਾਡੀ ਜੱਥਾ, ਸਮਰਾਏ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਸਰਬਜੀਤ ਸਰਬ ਇੰਟਰਨੈਸ਼ਨਲ ਕਲਾਕਾਰ, ਪੰਮਾ ਡੂੰਮੇਵਾਲੀਆ ਇੰਟਰਨੈਸ਼ਨਲ ਕਲਾਕਾਰ ਆਦਿ ਗੁਰਬਾਣੀ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸਮਾਗਮ ਦੌਰਾਨ ਚਾਹ ਪੌਕੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।
ਫੋਟੋ ਕੈਪਸਨ -ਪਿੰਡ ਮੰਨਣਹਾਣਾ ਵਿਖੇ ਨਾਭ ਕੰਵਲ ਰਾਜਾ ਸਾਹਿਬ ਜੀ ਸਾਲਾਨਾ ਬਰਸੀ ਸਮਾਗਮ ਸਬੰਧੀ ਪ੍ਰਬੰਧਕ ਜਾਣਕਾਰੀ ਦਿੰਦੇ ਹੋਏ।
