ਮੈਕਸ ਹਸਪਤਾਲ ਵਿਖੇ ਪੀਡੀਆਟ੍ਰਿਕ ਔਨਕੋਲੋਜੀ ਅਤੇ ਹੇਮਾਟੋਲੋਜੀ ਕਲੀਨਿਕ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 15 ਸਤੰਬਰ ਮੈਕਸ ਹਸਪਤਾਲ, ਮੁਹਾਲੀ ਵਿਖੇ ਖੋਲ੍ਹੇ ਗਏ ਪੀਡੀਆਟ੍ਰਿਕ ਔਨਕੋਲੋਜੀ ਅਤੇ ਹੇਮਾਟੋਲੋਜੀ ਕਲੀਨਿਕ ਦਾ ਉਦਘਾਟਨ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਮੁਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ ਭਵਨੀਤ ਭਾਰਤੀ ਵਲੋਂ ਕੀਤਾ ਗਿਆ।

ਇਸ ਮੌਕੇ ਮੈਕਸ ਹਸਪਤਾਲ ਦੇ ਪੀਡੀਆਟ੍ਰਿਕ ਓਨਕੋਲੋਜੀ ਵਿਭਾਗ ਦੇ ਐਸੋਸੀਏਟ ਸਲਾਹਕਾਰ ਡਾ. ਕ੍ਰਿਤਿਕਾ ਗੋਇਲ ਨੇ ਦੱਸਿਆ ਕਿ ਇਹ ਕਲੀਨਿਕ ਹਰ ਹਫ਼ਤੇ ਸੋਮਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲੀ ਰਹੇਗੀ।

ਉਹਨਾਂ ਦੱਸਿਆ ਕਿ ਇੱਥੇ ਕੀਮੋਥੈਰੇਪੀ ਡੇ ਕੇਅਰ, ਪੀ ਈ ਟੀ-ਸੀਟੀ, ਪੀਡੀਆਟ੍ਰਿਕ ਆਈ ਸੀ ਯੂ, ਸਰਜੀਕਲ ਔਨਕੋਲੋਜੀ ਅਤੇ ਰੇਡੀਏਸ਼ਨ ਓਨਕੋਲੋਜੀ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ।