ਜਤਿਨ ਜੈਨ ਅਤੇ ਦੀਕਸ਼ਾ ਦੇ ਵਿਆਹ ਮੌਕੇ ਪਰਿਵਾਰ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ।
ਨਵਾਂਸ਼ਹਿਰ- ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਦੇ ਰਾਸ਼ਨ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਐਸ.ਐਸ. ਜੈਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਸੁਰਿੰਦਰ ਜੈਨ ਅਤੇ ਉਨ੍ਹਾਂ ਦੀ ਪਤਨੀ ਕਾਂਤਾ ਜੈਨ ਦਾ ਸਵਾਗਤ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਸਰਪ੍ਰਸਤ ਨੇਮ ਕੁਮਾਰ ਜੈਨ, ਅਨਿਲ ਜੈਨ, ਪ੍ਰਧਾਨ ਮਨੀਸ਼ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਅਚਲ ਜੈਨ, ਰਾਕੇਸ਼ ਜੈਨ ਬੱਬੀ ਅਤੇ ਹੋਰ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਕੀਤਾ।

ਰਤਨ ਜੈਨ ਨੇ ਦੱਸਿਆ ਕਿ ਅੱਜ ਦਾ ਰਾਸ਼ਨ ਵੰਡ ਸ਼੍ਰੀਮਤੀ ਦੀਕਸ਼ਾ ਜੈਨ ਅਤੇ ਜਤਿਨ ਜੈਨ ਦੇ ਵਿਆਹ ਦੇ ਮੌਕੇ 'ਤੇ ਉਨ੍ਹਾਂ ਦੀ ਦਾਦੀ ਸ਼੍ਰੀਮਤੀ ਕਾਂਤਾ ਜੈਨ, ਜੋ ਕਿ ਐਸਐਸ ਜੈਨ ਸਭਾ, ਨਵਾਂਸ਼ਹਿਰ ਦੇ ਪ੍ਰਧਾਨ ਸ਼੍ਰੀ ਸੁਰੇਂਦਰ ਜੈਨ ਦੀ ਪਤਨੀ ਹੈ, ਦੇ ਪਰਿਵਾਰ ਦੀ ਮਦਦ ਨਾਲ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਸ੍ਰੀ ਸੁਰੇਂਦਰ ਜੈਨ ਅਤੇ ਸ੍ਰੀਮਤੀ ਕਾਂਤਾ ਜੈਨ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਸਾਨੂੰ ਹਰ ਗਰੀਬ ਅਤੇ ਲੋੜਵੰਦ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਗਈ ਅਤੇ ਸਾਰਿਆਂ ਨੂੰ ਇਸ ਨੇਕ ਕਾਰਜ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ 143ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਨੇਮ ਕੁਮਾਰ ਜੈਨ, ਰਜਨੀਸ਼ ਜੈਨ ਗੁੱਗੂ ਉਪ ਪ੍ਰਧਾਨ ਜੈਨ ਸਭਾ, ਸੰਜੀਵ ਜੈਨ, ਮਨੀਸ਼ ਜੈਨ, ਸੁਨੀਸ਼ ਜੈਨ, ਸੁਨੀਲ ਜੈਨ ਨੀਤੀ, ਅਚਲ ਜੈਨ, ਰਾਕੇਸ਼ ਜੈਨ ਬੱਬੀ, ਚਾਹਤ ਜੈਨ, ਜੈਨੇਂਦਰ ਜੈਨ, ਰੇਖਾ ਜੈਨ, ਅੰਜਲੀ ਜੈਨ, ਰਜਨੀ ਜੈਨ, ਰੀਤੂ ਜੈਨ, ਪੂਜ ਜੈਨਆਦਿ ਵੀ ਮੌਜੂਦ ਸਨ।