
ਪੇਕਿਆਂ ਵਿਖੇ ਸੁਖ ਸਨਮਾਨ, ਮਾਪਿਆਂ ਬਿਨ੍ਹਾਂ ਧੀਆਂ ਅਤੇ ਤੀਆਂ ਵੀ ਮਧਮ - ਡਾਕਟਰ ਗੁਰਵੀਨ ਕੌਰ।
ਪਟਿਆਲਾ- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਮਹੀਨਾਵਾਰ ਮੀਟਿੰਗ ਦੌਰਾਨ, ਤੀਆਂ ਦਾ ਪਵਿੱਤਰ ਤਿਉਹਾਰ ਮਣਾਇਆ। ਸਰਕਾਰੀ ਕੀਰਤੀ ਕਾਲਜ ਨਿਆਲ ਪਾਤੜਾਂ ਦੇ ਪ੍ਰਿੰਸੀਪਲ ਡਾਕਟਰ ਗੁਰਵੀਨ ਕੌਰ ਨੇ ਸਮਾਗਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਹਰੇਕ ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ, ਗਿਆਨਵਾਨ ਨਾਗਰਿਕ ਨੂੰ ਡੀ ਬੀ ਜੀ ਦੇ ਮੈਂਬਰਾਂ ਵਾਂਗ, ਆਪਣੇ ਖੇਤਰ ਦੇ ਜ਼ਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ, ਅਧਿਆਪਕਾਂ, ਰਾਸ਼ਟਰ ਪ੍ਰੇਮੀ ਨਾਗਰਿਕਾਂ, ਅਤੇ ਪੰਜਾਬੀ ਸੱਭਿਆਚਾਰ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਰਲਮਿਲ ਕੇ ਯਤਨ ਕਰਨੇ ਚਾਹੀਦੇ ਹਨ ਤਾਂ ਜ਼ੋ ਬੱਚਿਆਂ,
ਪਟਿਆਲਾ- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਮਹੀਨਾਵਾਰ ਮੀਟਿੰਗ ਦੌਰਾਨ, ਤੀਆਂ ਦਾ ਪਵਿੱਤਰ ਤਿਉਹਾਰ ਮਣਾਇਆ। ਸਰਕਾਰੀ ਕੀਰਤੀ ਕਾਲਜ ਨਿਆਲ ਪਾਤੜਾਂ ਦੇ ਪ੍ਰਿੰਸੀਪਲ ਡਾਕਟਰ ਗੁਰਵੀਨ ਕੌਰ ਨੇ ਸਮਾਗਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਹਰੇਕ ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ, ਗਿਆਨਵਾਨ ਨਾਗਰਿਕ ਨੂੰ ਡੀ ਬੀ ਜੀ ਦੇ ਮੈਂਬਰਾਂ ਵਾਂਗ, ਆਪਣੇ ਖੇਤਰ ਦੇ ਜ਼ਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ, ਅਧਿਆਪਕਾਂ, ਰਾਸ਼ਟਰ ਪ੍ਰੇਮੀ ਨਾਗਰਿਕਾਂ, ਅਤੇ ਪੰਜਾਬੀ ਸੱਭਿਆਚਾਰ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਰਲਮਿਲ ਕੇ ਯਤਨ ਕਰਨੇ ਚਾਹੀਦੇ ਹਨ ਤਾਂ ਜ਼ੋ ਬੱਚਿਆਂ, ਨੋਜਵਾਨਾਂ ਨੂੰ ਵੀ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ ਦੀ ਰੀਤੀ ਰਿਵਾਜਾਂ ਅਤੇ ਪ੍ਰਾਪਰਟੀਆਂ ਦੀ ਥਾਂ, ਇਨਸਾਨੀਅਤ ਨਾਲ ਪਿਆਰ, ਸਤਿਕਾਰ, ਹਮਦਰਦੀ ਹੋਵੇ।
ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਜੀ, ਹਰਪ੍ਰੀਤ ਸਿੰਘ ਸੰਧੂ ਸਕੱਤਰ ਅਤੇ ਪ੍ਰੋਜੇਕਟ ਇੰਚਾਰਜ ਮਨਜੀਤ ਸਿੰਘ ਪੂਰਬਾ ਨੇ ਦੱਸਿਆ ਕਿ ਹੁਣ ਤੱਕ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ 2200 ਤੋਂ ਵੱਧ ਗਿਆਨਵਾਨ ਵਿਦਵਾਨ ਮਹਿਨਤੀ ਵਿਦਿਆਰਥੀਆਂ ਅਤੇ 2100 ਤੋਂ ਵੱਧ ਗੁਣਕਾਰੀ ਸਿੱਖਿਆ ਸ਼ਾਸਤਰੀ ਅਧਿਆਪਕਾਂ ਅਤੇ ਪ੍ਰੋਫੇਸਰਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਡਾਕਟਰ ਰਿਸ਼ਮਾਂ ਕੌਹਲੀ ਨੇ ਕਿਹਾ ਕਿ ਜੇਕਰ ਭਾਰਤੀ ਅਤੇ ਪੰਜਾਬੀ ਸੱਭਿਆਚਾਰ, ਸੰਸਕਾਰਾਂ, ਮਰਿਆਦਾਵਾਂ ਰਾਹੀਂ ਸਨਮਾਨ ਇੱਜ਼ਤ ਪਾਉਣੀਆਂ ਹਨ ਤਾਂ ਬੱਚਿਆਂ ਨੂੰ ਬਚਪਨ ਤੋਂ ਹੀ ਨਿਸ਼ਕਾਮ ਧਰਮ, ਕਰਮ ਜ਼ਰੂਰਤਮੰਦਾਂ ਦੀ ਸੇਵਾ ਸੰਭਾਲ, ਇਨਸਾਨੀਅਤ, ਪ੍ਰੇਮ, ਹਮਦਰਦੀ ਸਬਰ ਸ਼ਾਂਤੀ ਅਤੇ ਅਨੁਸ਼ਾਸਨ, ਆਗਿਆ ਪਾਲਣ ਵਾਲੇ ਸਖ਼ਤ ਮਿਹਨਤ ਦੇ ਗੁਣ ਗਿਆਨ ਵੀਚਾਰ ਭਾਵਨਾਵਾਂ ਆਦਤਾਂ ਦੇਣੀਆਂ ਜ਼ਰੂਰੀ ਹਨ।
ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਦੀ ਸਹਾਇਤਾ ਕਰਨ ਕਰਕੇ, ਜਾਪਾਨੀਆਂ ਨੂੰ ਬਰਬਾਦ ਕਰਨ ਲਈ 6 ਅਤੇ 9 ਅਗਸਤ 1945 ਨੂੰ ਅਮਰੀਕਾ ਵਲੋਂ ਹੀਰੋਸ਼ੀਮਾ ਨਾਗਾਸਾਕੀ ਉੱਪਰ ਗਿਰਾਏ ਐਟਮੀ ਪ੍ਰਮਾਣੂ ਬੰਬਾਂ ਕਾਰਨ, 4 ਲੱਖ ਤੋਂ ਵੱਧ ਬੱਚਿਆਂ, ਨੋਜਵਾਨਾਂ ਨਾਗਰਿਕਾਂ, ਪਸ਼ੂ ਪੰਛੀਆਂ, ਬਨਸਪਤੀ ਦੀ ਤਬਾਹੀਆਂ ਹੋਈਆਂ ਸਨ।
ਇਸ ਲਈ ਆਜ਼ਾਦੀ ਦਿਵਸ਼ ਸਮੇਂ ਆਜ਼ਾਦ ਹਿੰਦ ਫੌਜ ਅਤੇ ਜਾਪਾਨੀਆਂ ਦੀਆਂ ਕੁਰਬਾਨੀਆ ਲਈ ਧੰਨਵਾਦ ਕਰਨਾ ਬਣਦਾ। ਇਸ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਮੈਂਬਰਾਂ ਨੂੰ ਜਨਮਦਿਨ ਦੀਆਂ ਵਧਾਈਆਂ ਅਤੇ ਗਿਫ਼ਟ ਦੇਕੇ ਸਨਮਾਨਿਤ ਕੀਤਾ ਗਿਆ। ਸਾਰਿਆਂ ਨੇ ਦੋ ਮਿੰਟ ਦਾ ਮੌਨ ਰਖਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆ ਦੇਣ ਵਾਲੇ ਸੈਨਿਕਾਂ ਨਾਗਰਿਕਾਂ ਅਤੇ ਵਿਦੇਸ਼ੀਆਂ ਦਾ ਧੰਨਵਾਦ ਕੀਤਾ।
