ਸਰਕਾਰੀ ਕਾਲਜ, ਐਸ ਏ ਐਸ ਨਗਰ ਦੇ ਵਿਦਿਆਰਥੀ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੱਤ ਹਾਸਲ ਕੀਤੀ

ਐਸ ਏ ਐਸ ਨਗਰ, 13 ਸਤੰਬਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਬਲਾਕ, ਜਿਲ੍ਹਾ ਅਤੇ ਰਾਜ ਪੱਧਰ ਤੇ ਕਰਵਾਈਆਂ ਜਾ ਰਹੀਆਂ ਖੇਡ ਵਤਨ ਪੰਜਾਬ ਦੀਆਂ 2023 ਵਿੱਚ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਐਸ ਏ ਐਸ ਨਗਰ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਇਨਾਮ ਜਿੱਤੇ।

ਕਾਲਜ ਦੇ ਵਿਭਾਗ ਦੇ ਮੁਖੀ ਪ੍ਰੋ. ਸਿਮਰਪ੍ਰੀਤ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਮਨੀਸ਼ਾ ਨੇ 400 ਮੀਟਰ ਦੇ ਲੌਂਗ ਜੰਪ ਵਿੱਚ ਪਹਿਲਾ ਸਥਾਨ, ਮਨਪ੍ਰੀਤ ਨੇ 100 ਮੀਟਰ ਵਿੱਚ ਦੂਜਾ ਸਥਾਨ ਅਤੇ ਤਾਨੀਆ ਨੇ 100 ਮੀਟਰ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।

ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।