ਮਾਰਕਫੈਡ ਵੱਲੋਂ ਸਹਿਕਾਰੀ ਸੁਸਾਇਟੀਆਂ ਰਾਹੀਂ ਵੇਚੇ ਨਕਲੀ ਖਾਦ ਦੀ ਕੀਮਤ ਵਾਪਸ ਹੋਵੇ: ਭਾਰਤੀ ਕਿਸਾਨ ਯੂਨੀਅਨ

ਐਸ.ਏ.ਐਸ. ਨਗਰ- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਆਗੂ ਸਰਦਾਰ ਮੇਹਰ ਸਿੰਘ ਥੇੜੀ ਅਤੇ ਸ. ਹਕੀਕਤ ਸਿੰਘ ਘੜੂੰਆ ਨੇ ਮੰਗ ਕੀਤੀ ਹੈ ਕਿ ਮਾਰਕਫੈਡ ਵੱਲੋਂ ਸਹਿਕਾਰੀ ਸੁਸਾਇਟੀਆਂ ਰਾਹੀਂ ਵੇਚੇ ਨਕਲੀ ਖਾਦ ਦੀ ਕੀਮਤ ਵਾਪਸ ਕੀਤੀ ਜਾਵੇ। ਇੱਕ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਮਾਰਕਫੈਡ ਵੱਲੋਂ ਪਿਛਲੇ ਸਾਲ ਲਗਭਗ ਸਤੰਬਰ ਮਹੀਨੇ ਦੌਰਾਨ ਸਹਿਕਾਰੀ ਸਭਾਵਾਂ ਵਿੱਚ ਡੀ.ਏ.ਪੀ. ਖਾਦ ਭੇਜਿਆ ਗਿਆ ਸੀ ਅਤੇ ਕਿਸਾਨਾਂ ਨੇ ਆਪਣੀ-ਆਪਣੀ ਲੋੜ ਮੁਤਾਬਕ ਖਾਦ ਖਰੀਦ ਲਿਆ ਸੀ। ਇਸੇ ਦੌਰਾਨ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਨੇ ਉਸ ਡੀ.ਏ.ਪੀ. ਖਾਦ ਦੇ ਸੈਂਪਲ ਭਰੇ ਸਨ ਅਤੇ ਜਾਂਚ ਦੌਰਾਨ ਨਮੂਨੇ ਫੇਲ ਪਾਏ ਗਏ।

ਉਹਨਾਂ ਕਿਹਾ ਕਿ ਇਸ ਤੋਂ ਬਾਅਦ ਮਾਰਕਫੈਡ ਵੱਲੋਂ ਸਭਾਵਾਂ ਦੇ ਸਟੋਰਾਂ ਵਿੱਚੋਂ ਬਾਕੀ ਬਚਦਾ ਸਟਾਕ ਵਾਪਸ ਚੁੱਕ ਲਿਆ ਗਿਆ, ਪਰੰਤੂ ਇਸ ਸਮੇਂ ਦੌਰਾਨ ਕਿਸਾਨਾਂ ਵੱਲੋਂ ਲੱਖਾਂ ਰੁਪਏ ਦਾ ਖਾਦ ਅਗੇਤੇ ਲੱਗੇ ਆਲੂ, ਤੋਰੀਆਂ ਜਾਂ ਉਸ ਸਮੇਂ ਦੀਆਂ ਫਸਲਾਂ ਲਈ ਖੇਤਾਂ ਵਿੱਚ ਵਰਤਿਆ ਗਿਆ। ਉਹਨਾਂ ਕਿਹਾ ਕਿ ਖਾਦ ਨਕਲੀ ਹੋਣ ਕਰਕੇ ਫਸਲਾਂ ਕਮਜ਼ੋਰ ਹੋ ਗਈਆਂ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਵੱਲੋਂ ਖੇਤੀਬਾੜੀ ਡਾਇਰੈਕਟਰ ਅਤੇ ਮਾਰਕਫੈਡ ਦੇ ਸਮਰੱਥ ਅਧਿਕਾਰੀਆਂ ਨੂੰ ਮਿਲ ਕੇ ਸ਼ਿਕਾਇਤ ਕਰਨ ਤੇ ਅਫਸਰਾਂ ਨੇ ਦੱਸਿਆ ਸੀ ਕਿ ਜਿਸ ਕੰਪਨੀ ਨੇ ਖਾਦ ਭੇਜਿਆ ਸੀ, ਉਸ ਕੰਪਨੀ ਨੂੰ ਬਲੈਕ ਲਿਸਟ ਕਰ ਦਿੱਤਾ ਹੈ ਅਤੇ ਕੰਪਨੀ ਦੇ ਵਿਕੇ ਖਾਦ ਦੀ ਅਦਾਇਗੀ ਰੋਕ ਦਿੱਤੀ ਹੈ। ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਹ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਕੇ ਕਿਸਾਨਾਂ ਨੂੰ ਉਸ ਨਕਲੀ ਖਾਦ ਦੇ ਕਰਜ਼ੇ ਤੋਂ ਸੁਰਖੁਰੂ ਕਰ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਇਸ ਸੰਬੰਧੀ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕਿਸਾਨਾਂ ਦੇ ਖਾਤਿਆਂ ਵਿੱਚ ਨਕਲੀ ਖਾਦ ਦੀ ਕੀਮਤ ਵਾਪਸ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਸਰਕਾਰ ਵੱলੋਂ ਨਕਲੀ ਬੀਜਾਂ ਅਤੇ ਕਿਸਾਨਾਂ ਵੱਲੋਂ ਵਰਤੋਂਯੋਗ ਹੋਰ ਨਕਲੀ ਪ੍ਰੋਡਕਟਾਂ ਸਬੰਧੀ ਸਖਤ ਕਾਨੂੰਨ ਬਣਾਏ ਜਾ ਰਹੇ ਹਨ, ਤਾਂ ਮਾਰਕਫੈਡ (ਜੋ ਸਰਕਾਰ ਦਾ ਆਪਣਾ ਅਦਾਰਾ ਹੈ) ਤੋਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਵਾਪਸ ਕਰਵਾਏ ਜਾਣ।