ਗਦਰੀ ਬੀਬੀ ਗੁਲਾਬ ਕੌਰ ਜੀ ਦੀ 100 ਵੀਂ ਵਿਛੋੜਾ ਵਰੇਗੰਢ ਨੂੰ ਸਮਰਪਿਤ ਨਾਟਕ ਅਤੇ ਗੀਤ ਸੰਗੀਤ ਮੇਲਾ 27 ਜੁਲਾਈ ਦਿਨ ਐਤਵਾਰ ਨੂੰ
ਮਾਹਿਲਪੁਰ, 25 ਅਗਸਤ- ਮਹਾਨ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ, ਬਾਬਾ ਅਮਰ ਸਿੰਘ ਅਤੇ ਬਾਬਾ ਸ਼ਿਵ ਸਿੰਘ ਜੀ ਦੀ ਜਨਮ ਭੂਮੀ ਅਤੇ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਬੀਬੀ ਗੁਲਾਬ ਕੌਰ ਜੀ ਦੀ ਕਰਮ ਭੂਮੀ ਪਿੰਡ ਕੋਟਲਾ ਨੌਧ ਸਿੰਘ ਵਿਖੇ ਬੀਬੀ ਗੁਲਾਬ ਕੌਰ ਜੀ ਦੀ 100ਵੀ ਵਿਛੋੜਾ ਵਰੇਗੰਡ ਨੂੰ ਸਮਰਪਿਤ ਨਾਟਕ ਅਤੇ ਗੀਤ ਸੰਗੀਤ ਮੇਲਾ 27 ਜੁਲਾਈ 2025 ਦਿਨ ਐਤਵਾਰ ਨੂੰ ਸਵੇਰੇ 11 ਵਜੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ ਨੇ ਦੱਸਿਆ ਕਿ ਇਸ ਮੌਕੇ ਤੇ ' ਤੂੰ ਚਰਖਾ ਘੁਕਦਾ ਰੱਖ ਜਿੰਦੇ' ਨਾਟਕ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਵੱਲੋਂ ਪੇਸ਼ ਕੀਤਾ ਜਾਵੇਗਾ। ਨਿਰਦੇਸ਼ਕ ਅਜਮੀਤ ਕੌਰ ਪੇਸ਼ਕਸ਼ ਲੋਕ ਕਲਾ ਮੰਚ ਮਾਨਸਾ। ਇਸ ਦੇ ਨਾਲ ਹੀ ਲੋਕ ਪੱਖੀ ਅਗਾਂਹ ਵਧੂ ਗੀਤ ਸੰਗੀਤ ਵੀ ਹੋਵੇਗਾ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਅਤੇ ਇਲਾਕੇ ਦੀਆਂ ਲੋਕ ਪੱਖੀ ਸੰਸਥਾਵਾਂ ਦਾ ਸਹਿਯੋਗ ਹੋਵੇਗਾ।
ਔਰਤਾਂ ਅਤੇ ਬੱਚਿਆਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਗਦਰੀ ਬੀਬੀ ਗੁਲਾਬ ਕੌਰ ਸ਼ਤਾਬਦੀ ਯਾਦਗਾਰ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਕੋਟਲਾ ਨੌਧ ਸਿੰਘ ਦੇ ਸਹਿਯੋਗੀਆਂ ਵੱਲੋਂ ਇਲਾਕਾ ਨਿਵਾਸੀ ਅਤੇ ਦੇਸ਼ ਭਗਤੀ ਦੀ ਸੋਚ ਰੱਖਣ ਵਾਲੇ ਸਾਥੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।