ਨਸ਼ਿਆਂ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ - ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ- ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਵਿੱਡੀ ਗਈ ਯੁੱਧ ਨਸ਼ਿਆਂ ਵਿਰੁੱਧ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾ ਕੇ ਨਸ਼ਿਆਂ ਦੇ ਖਾਤਮੇ ਲਈ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ, ਚੇਅਰਮੈਨ ਸਟੇਟ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ਼ ਵਰਲਡ ਰਤਨ ਲਾਲ ਸੋਨੀ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਤੋਂ ਹਲਕਾ ਟਾਂਡਾ ਦੇ ਆਈਡੋਨਰ ਇਨਚਾਰਜ ਤੇ ਸਟੇਟ ਐਵਾਰਡ ਜਥੇਦਾਰ ਵਰਿੰਦਰ ਸਿੰਘ ਮਸੀਤੀ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਕੀਤਾ।

ਇਸ ਸਮੇਂ ਡੀਸੀ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਿਧੀ ਗਈ ਇਸ ਮੁਹਿੰਮ ਤਹਿਤ ਸਮੁੱਚੇ ਜਿਲ੍ਹੇ ਦੇ ਵੱਖ ਵੱਖ ਹਲਕਿਆਂ ਵਿੱਚ ਇਸ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪਿੰਡਾਂ ਵਿੱਚ ਵੀ ਲਜਾਇਆ ਗਿਆ ਜਿੱਥੇ ਪਿੰਡਾਂ ਦੇ ਲੋਕਾਂ ਨੇ ਭਰਮਾ ਹੁੰਗਾਰਾ ਦਿੰਦੇ ਹੋਏ ਮਤੇ ਪਾਸ ਕੀਤੇ ਅਤੇ ਨਸ਼ਿਆਂ ਦੇ ਖਾਤਮੇ ਲਈ ਪ੍ਰਣ ਵੀ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਰਤਨ ਲਾਲ ਸੋਨੀ ਨੇ ਕਿਹਾ ਕਿ ਜੇਕਰ ਨਸ਼ਿਆਂ ਦਾ ਖਾਤਮਕ ਕਰਨਾ ਹੈ ਤਾਂ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਪਵੇਗਾ ਅਤੇ ਸਰਕਾਰ ਵੱਲੋਂ ਵਿੱਡੀ ਗਈ ਇਸ ਮੁਹਿੰਮ ਦਾ ਸਾਥ ਦੇ ਕੇ ਜਿੱਥੇ ਨਸ਼ਿਆਂ ਦਾ ਫਤਵਾ ਕੀਤਾ ਜਾਏਗਾ ਉੱਥੇ ਹੀ ਵੱਡੇ ਛੋਟੇ ਨਸ਼ਾ ਤਸਕਰਾਂ ਤੇ ਵੀ ਸੂਬਾ ਸਰਕਾਰ ਵੱਲੋਂ ਨਕੇਲ ਪਾਈ ਜਾਵੇਗੀ ਅਤੇ ਬੀਤੇ ਸਮੇਂ ਵਿੱਚ ਵੀ ਸਰਕਾਰ ਨੇ ਵੱਡੀ ਪੱਧਰ ਤੇ ਨਸ਼ਾ ਤਸਕਰਾ ਖਿਲਾਫ ਬਣਦੀਆਂ ਕਾਰਵਾਈਆਂ ਕਰਕੇ ਆਪਣੀ ਜਿੰਮੇਵਾਰੀ ਦਾ ਸਬੂਤ ਦਿੱਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਸਟੇਟ ਅਵਾਰਡ ਪ੍ਰਾਪਤ ਜਥੇਦਾਰ ਵਰਿੰਦਰ ਸਿੰਘ ਮਸੀਤੀ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਹੀ ਇਹ ਮੁਢਲਾ ਫਰਜ਼ ਹੈ ਕਿ ਆਪਣੀ ਨੌਜਵਾਨ ਪੀੜੀ ਨੂੰ ਬਚਾਉਣ ਵਾਸਤੇ ਨਸ਼ਿਆਂ ਦੇ ਖਾਤਮੇ ਲਈ ਜਿੱਥੇ ਖੁਦ ਜਾਗਰੂਕ ਹੋਈਏ ਉੱਥੇ ਹੀ ਸਰਕਾਰ ਵੱਲੋਂ ਚਲਾਏ ਗਈ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣਾ ਯੋਗਦਾਨ ਪਾਈਏ। ਇਸ ਮੌਕੇ ਉਕਤ ਸ਼ਖਸ਼ੀਅਤਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਗਏ ਉਪਰਾਲਿਆਂ ਅਤੇ ਯਤਨਾਂ ਦੀ ਸ਼ਲਾਘਾ ਵੀ ਕੀਤੀ।