ਪਲਾਈਵੁੱਡ ਫੈਕਟਰੀਆਂ ’ਚ ਯੂਰੀਆ ਦੀ ਗਲਤ ਵਰਤੋਂ ਨੂੰ ਰੋਕਣ ਲਈ ਡਾਇਰੈਕਟਰ ਖੇਤੀਬਾੜੀ ਵਿਭਾਗ ਨੇ ਕੀਤਾ ਨਿਰੀਖਣ
ਹੁਸ਼ਿਆਰਪੁਰ- ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜਸਵੰਤ ਸਿੰਘ ਅਤੇ ਸੰਯੁਕਤ ਡਾਇਰੈਕਟਰ ਪੀ.ਪੀ ਨਰਿੰਦਰ ਪਾਲ ਸਿੰਘ ਬੈਨੀਪਾਲ ਵਲੋਂ ਜਿਲੇ ਦੀ ਪਲਾਈਵੁੱਡ ਫੈਕਟਰੀਆਂ ਵਿੱਚ ਯੂਰੀਆ ਖਾਦ ਦੇ ਦੁਰਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਨਿਰੀਖਣ ਦੌਰਾਨ ਉਨ੍ਹਾਂ ਨੇ ਪਲਾਈਵੁੱਡ ਫੈੱਕਟਰੀਆਂ ਦੇ ਸੰਚਾਲਕਾਂ ਨੂੰ ਸਪੱਸ਼ਟ ਨਿਰਦੇਸ਼ ਦਿੰਦਿਆਂ ਕਿਹਾ ਕਿ ਖੇਤੀ ਯੋਗ ਗ੍ਰੇਡ ਯੂਰੀਆ ਦੇ ਕਿਸੇ ਵੀ ਕਿਸਮ ਦੇ ਉਦਯੋਗਿਕ ਕਾਰਜਾਂ, ਜਿਵੇਂ ਕਿ ਪਲਾਈਵੁੱਡ ਨਿਰਮਾਣ ਜਾਂ ਉਸ ਵਿੱਚ ਕੈਮੀਕਲਸ ਦੀ ਵਰਤੋਂ ਦੀ ਪੂਰੀ ਤਰ੍ਹਾਂ ਪਾਬੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਯੂਰੀਆ ਇੱਕ ਖੇਤੀ ਦੀ ਵਰਤੋਂ ਦੀ ਵਸਤੂ ਹੈ ਅਤੇ ਇਸ ਦੀ ਗੈਰ-ਖੇਤੀ ਦੀ ਵਰਤੋਂ ਖਾਦ ਕੰਟਰੋਲ ਆਰਡਰ 1985 ਦੀ ਉਲੰਘਣਾ ਤਹਿਤ ਆਉਂਦਾ ਹੈ। ਜਸਵੰਤ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਉਦਯੋਗਿਕ ਇਕਾਈ ਵਲੋਂ ਖੇਤੀ ਯੋਗ ਯੂਰੀਆ ਦੀ ਵਰਤੋਂ ਗੈਰ-ਖੇਤੀ ਕਾਰਜਾਂ ਲਈ ਕੀਤੀ ਜਾਂਦੀ ਹੈ, ਤਾਂ ਸਬੰਧਤ ਇਕਾਈ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਨਿਰੀਖਣ ਦੇ ਦੌਰਾਨ ਮੁੱਖ ਖੇਤੀਬਾੜੀ ਹੁਸ਼ਿਆਰਪੁਰ ਦਪਿੰਦਰ ਸਿੰਘ ਸੰਧੂ, ਖੇਤੀਬਾੜੀ ਅਫ਼ਸਰ ਕਿਰਨਜੀਤ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਜਤਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਸਬੰਧਤ ਫੈਕਟਰੀਆਂ ਦੀ ਗਹਿਰਾਈ ਨਾਲ ਜਾਂਚ ਕਰਦੇ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।