ਉਸਾਰੀ ਮਿਸਤਰੀ ਮਜਦੂਰ ਯੂਨੀਅਨ ਵਲੋਂ 25 ਜੁਲਾਈ ਦੀ ਸੰਗਰੂਰ ਰੈਲੀ ਵਿਚ ਪਹੁੰਚਣ ਦਾ ਐਲਾਨ

ਨਵਾਂਸ਼ਹਿਰ- ਅੱਜ ਉਸਾਰੀ ਮਿਸਤਰੀ ਮਜਦੂਰ ਯੂਨੀਅਨ ( ਇਫਟੂ ) ਨੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗ੍ਰਿਫ਼ਤਾਰ ਕੀਤੇ ਆਗੂਆਂ ਦੀ ਰਿਹਾਈ ਲਈ ਅਤੇ ਪੁਲਸ ਜਬਰ ਦੇ ਵਿਰੁੱਧ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 25 ਜੁਲਾਈ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਪਹੁੰਚਣ ਦਾ ਐਲਾਨ ਕੀਤਾ ਹੈ।ਯੂਨੀਅਨ ਨੇ ਇਹ ਐਲਾਨ ਇੱਥੇ ਕੀਤੀ ਗਈ ਮੀਟਿੰਗ ਵਿਚ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੇ ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨ ਸ਼ਿਵ ਨੰਦਨ, ਓਮਪ੍ਰਕਾਸ਼   ਨੇ ਕਿਹਾ ਕਿ 20 ਮਈ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ਉੱਤੇ ਪੁਲਸ ਨੇ ਸੰਗਰੂਰ ਜਿਲੇ ਦੀ 927 ਏਕੜ ਬੇਨਾਮੀ ਜਮੀਨ ਉੱਤੇ ਬੇਗਮ ਪੁਰਾ ਵਸਾਉਣ ਜਾ ਰਹੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਹਨਾਂ ਵਿਚੋਂ ਕਈ ਅਜੇ ਵੀ ਜੇਹਲ ਵਿਚ ਬੰਦ ਹਨ।ਕਮੇਟੀ ਦੇ ਦੋ ਆਗੂਆਂ ਨੂੰ ਪੁਲਸ ਨੇ ਗੱਲਬਾਤ ਦੇ ਬਹਾਨੇ ਸੱਦਕੇ ਗ੍ਰਿਫਤਾਰ ਕੀਤਾ।
ਉਹਨਾਂ  ਕਿਹਾ ਕਿ ਮਾਨ ਸਰਕਾਰ  ਪੰਜਾਬ ਨੂੰ ਪੁਲਸ ਰਾਜ ਬਣਾ ਰਹੀ ਹੈ,ਆਏ ਦਿਨ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ, ਪੁਲਸ ਹਿਰਾਸਤ ਵਿਚ ਮੌਤਾਂ ਹੋ ਰਹੀਆਂ ਹਨ।ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਪੁਲਸ ਜਬਰ ਨਾਲ ਦਬਾਇਆ ਜਾ ਰਿਹਾ ਹੈ ਅਤੇ ਯੂ.ਪੀ ਦੀ ਤਰਜ ਉੱਤੇ ਘਰਾਂ ਨੂੰ ਬੁਲਡੋਜਰਾਂ ਨਾਲ ਤਬਾਹ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ.ਆਰ ਅੰਬੇਡਕਰ ਦੇ ਗੁਣਗਾਨ ਕਰਦੀ ਨਹੀਂ ਥੱਕਦੀ ਪਰ ਉਹਨਾਂ ਦੇ ਅਸਲ ਵਾਰਿਸਾਂ ਨੂੰ ਜੇਹਲਾਂ ਵਿਚ ਤਾੜ ਰਹੀ ਹੈ।
ਉਹਨਾਂ ਕਿਹਾ ਕਿ ਮਾਨ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਆਏ ਦਿਨ ਨੰਗਾ ਹੋ ਰਿਹਾ ਹੈ ਅਤੇ ਇਸ ਸਰਕਾਰ ਵਲੋਂ ਖੜ੍ਹੇ ਕੀਤੇ ਧੂੰਏ ਦੇ ਪਹਾੜ ਸੰਘਰਸ਼ਾਂ ਦੀ ਹਨੇਰੀ ਨਾਲ ਉੱਡ ਰਹੇ ਹਨ।ਆਗੂਆਂ ਨੇ ਕਿਹਾ ਕਿ ਲੋਕ ਸੰਘਰਸ਼ਾਂ ਨੂੰ ਜਬਰ ਨਾਲ ਨਹੀਂ ਦਬਾਇਆ ਜਾ ਸਕਦਾ।ਉਹਨਾਂ ਕਿਹਾ ਕਿ ਜਥੇਬੰਦੀਆਂ ਸੰਗਰੂਰ ਵਿਚ ਵੱਡਾ ਇਕੱਠ ਕਰਕੇ ਪੁਲਸ ਦੀ ਦਹਿਸ਼ਤ ਨੂੰ ਤੋੜਨਗੀਆਂ। ਇਸ ਮੌਕੇ ਬਬਲੂ ਸਲੋਹ, ਰਜਿੰਦਰ, ਮੁਕੇਸ਼, ਆਜਾਦ ਨੇ ਵੀ ਵਿਚਾਰ ਪ੍ਰਗਟ ਕੀਤੇ।