
ਸ੍ਰੀ ਸ਼ਿਵ ਗੌਰੀ ਮੰਦਰ ਕਮੇਟੀ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਐਸ ਏ ਐਸ ਨਗਰ, 8 ਸਤੰਬਰ ਸ੍ਰੀ ਸ਼ਿਵ ਗੌਰੀ ਮੰਦਰ ਕਮੇਟੀ ਵਲੋਂ ਏਅਰੋਸਿਟੀ ਦੇ ਆਈ ਬਲਾਕ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।
ਐਸ ਏ ਐਸ ਨਗਰ, 8 ਸਤੰਬਰ ਸ੍ਰੀ ਸ਼ਿਵ ਗੌਰੀ ਮੰਦਰ ਕਮੇਟੀ ਵਲੋਂ ਏਅਰੋਸਿਟੀ ਦੇ ਆਈ ਬਲਾਕ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮਹਿਲਾ ਮੰਡਲੀ ਦੀਆਂ ਮੈਂਬਰ ਸ਼ੇਲਾ ਬੰਸਲ, ਰੀਤਾ ਸ਼ਰਮਾ, ਰਾਜ ਵਰਮਾ, ਰਜਨੀ ਚਾਂਦਨੀ, ਸੁਨੀਤਾ ਗੌਰਵ, ਰੇਨੂ ਕੌਸ਼ਿਕ ਅਤੇ ਰਜਨੀ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਐਸ ਕੇ ਕੌਸ਼ਿਕ ਨੇ ਦੱਸਿਆ ਕਿ ਮਹਿਲਾ ਮੰਡਲ ਹਰ ਤਿਉਹਾਰ ਤੇ ਕੀਰਤਨ ਕਰਦੀ ਹੈ ਅਤੇ ਥਾਂ ਦਾ ਪ੍ਰਬੰਧ ਨਾ ਹੋਣ ਤੇ ਕਦੇ ਪਾਰਕ ਵਿੱਚ ਜਾਂ ਫਿਰ ਖਾਲੀ ਥਾਂ ਦੇਖ ਕੇ ਕੀਰਤਨ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਬਾਰਸ ਆ ਜਾਂਦੀ ਹੈ ਉਸ ਸਮੇਂ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਮੰਦਰ ਕਮੇਟੀ ਨੇ ਗਮਾਡਾ ਵਿੱਚ ਵੀ ਅਰਜੀ ਦਿੱਤੀ ਹੈ ਕਿ ਮੰਦਰ ਲਈ ਛੇਤੀ ਤੋਂ ਛੇਤੀ ਜਗ੍ਹਾ ਦਿੱਤੀ ਜਾਵੇ। ਇਸ ਮੌਕੇ ਚੇਅਰਮੈਨ ਰਾਜਿੰਦਰ ਕੁਮਾਰ, ਜਨਰਲ ਸਕੱਤਰ ਏ.ਐਲ. ਵਰਮਾ, ਮੈਂਬਰ ਸੁਰਿੰਦਰ ਬੰਸਲ, ਰੁਪਿੰਦਰ ਸ਼ਰਮਾ, ਐਚ ਐਲ ਗੌਰਵ ਵੀ ਮੌਜੂਦ ਸਨ।
