ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਪਟਿਆਲਾ- ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਹਮੇਸ਼ਾਂ ਹੀ ਚੰਗੇ ਕਾਰਜਾਂ ਨੂੰ ਤਰਜੀਹ ਦਿੰਦੇ ਹੈ ਅਤੇ ਲੋਕ ਭਲਾਈ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਸਮੇਂ—ਸਮੇਂ ਤੇ ਮੈਡੀਕਲ ਕੈਂਪ, ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਸਾਵਣ ਦੇ ਮਹੀਨੇ ਵਿੱਚ ਤੀਆ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜ਼ੋ ਵਿਵਾਹ ਤੋਂ ਬਾਅਦ ਲੜਕੀਆਂ ਧੂਮਧਾਮ ਨਾਲ ਮਨਾਉਂਦੀ ਹੈ। ਬਰਸਾਤਾਂ ਦੀ ਮਸਤੀ ਵੀ ਹੁੰਦੀ ਹੈ।

 ਅੱਜ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਅਗਰਵਾਲ ਚੇਤਨਾ ਸਭਾ ਅਤੇ ਸਟੇਟ ਕਾਲਜ਼ ਆਫ ਐਜੂਕੇਸ਼ਨ ਦੇ ਸਹਿਯੋਗ ਨਾਲ ਤੀਆ ਦੀ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਅਧਿਆਪਕਾਂ ਅਤੇ ਐਨ.ਸੀ.ਸੀ. ਦੇ ਕੈਡਰਾ ਦਾ ਸਨਮਾਨ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਮੁਲਤਾਨੀ ਮਲ ਮੋਦੀ ਕਾਲਜ ਦੇ ਪ੍ਰਿੰਸੀਪਲ ਸ੍ਰੀ ਨੀਰਜ ਗੋਇਲ ਅਤੇ 20 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਤਰ੍ਹਾਂ 20 ਐਨ.ਸੀ.ਸੀ. ਦੇ ਬੱਚਿਆਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਕਦਮ ਹੈ। 
ਇਹ ਵਿਚਾਰ ਸ੍ਰ. ਮਨਜੀਤ ਸਿੰਘ ਨਾਰੰਗ ਆਈ.ਏ. ਰਿਟਾਇਰਡ ਨੇ ਇਨਾਮ ਵੰਡਦੇ ਹੋਏ ਕਹੇ ਉਹਨਾਂ ਨੇ ਪ੍ਰਧਾਨ ਵਿਜੈ ਕੁਮਾਰ ਗੋਇਲ ਅਤੇ ਉਹਨਾਂ ਦੇ ਮੈਂਬਰਾਂ ਦੀ ਚੰਗੇ ਕਾਰਜਾਂ ਲਈ ਪ੍ਰਸੰਸਾ ਕੀਤੀ। ਇਸ ਅਵਸਰ ਤੇ ਸ੍ਰ. ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਪੈਟਰਨ ਸੋਸਾਇਟੀ, ਡਾ. ਜੈਕਿਸ਼ਨ, ਡਾ. ਪਰਮਿੰਦਰ ਸਿੰਘ ਸਾਬਕਾ ਪ੍ਰਿੰਸੀਪਲ ਅਤੇ ਡਾ. ਪ੍ਰਸ਼ੋਤਮ ਗੋਇਲ ਨੇ ਆਪਣੇ—ਆਪਦੇ ਵਿਚਾਰ ਰੱਖੇ। ਸ੍ਰੀ ਵਿਜੇਂਦਰ ਠਾਕੁਰ ਅਤੇ ਸਾਗਰ ਸੂਦ ਨੇ ਆਪਣੀ ਰਚਨਾਵਾਂ ਨਾਲ ਸਭ ਦਾ ਮਨ ਮੋਹ ਲਿਆ। ਜਨਮਦਿਨ ਅਤੇ ਸਾਲਗਿਰਾਹ ਵੀ ਮਨਾਏ ਗਏ। 
ਤੀਆਂ ਮਨਾਉਂਦੇ ਹੋਏ ਖੀਰ ਪੂੜੇ ਅਤੇ ਪਕੌੜੇ ਦਾ ਆਨੰਦ ਮਾਣਿਆ ਗਿਆ। ਅਜੀਤ ਸਿੰਘ ਭੱਟੀ ਵਾਇਸ ਪ੍ਰਧਾਨ ਅਸ਼ੋਕ ਗਰਗ ਵਾਇਸ ਪ੍ਰਧਾਨ, ਸੁਰਿੰਦਰ ਕੁਮਾਰ ਗੁਪਤਾ, ਐਸ.ਕੇ. ਖੋਸਲਾ ਰਿਟਾਇਰਡ ਪ੍ਰਿੰਸੀਪਲ, ਰਾਜਿੰਦਰ ਅਗਰਵਾਲ, ਸੁਸ਼ੀਲ ਕੁਮਾਰ, ਪ੍ਰੋ. ਸੰਦੀਪ ਗਰਗ, ਰੁਪਿੰਦਰ ਸਿੰਘ, ਪ੍ਰੋ. ਸੰਦੀਪ ਜਿੰਦਲ ਲਾਇਬ੍ਰੇਰੀਅਨ, ਰੁਪਿੰਦਰ ਸਿੰਘ ਆਦਿ ਹਾਜਰ ਸਨ।