ਖੇਡ ਮੈਦਾਨ ਦੇ ਟਿਊਬਵੈਲ ਵਾਸਤੇ ਇੰਦਰਜੀਤ ਸਿੰਘ ਬੈਂਸ ਦੀ ਯਾਦ ਵਿੱਚ ਪਰਿਵਾਰ ਵੱਲੋਂ 3.5 ਲੱਖ ਰੁਪਏ ਦੀ ਸੇਵਾ ਦਿੱਤੀ
ਮਾਹਿਲਪੁਰ- ਨਜ਼ਦੀਕੀ ਪਿੰਡ ਬਾਹੋਵਾਲ ਵਿੱਚ ਜਰਨੈਲ ਮੂਲਾ ਸਿੰਘ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਗਰਾਊਂਡ ਦੀਆਂ ਸੁਵਿਧਾਵਾਂ ਨੂੰ ਹੋਰ ਵਧੀਆ ਬਣਾਉਣ ਵਾਸਤੇ ਨਵੇਂ ਟਿਊਬਵੈਲ ਦੀ ਲਗਾਤਾਰ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਲੋੜ ਨੂੰ ਪੂਰਾ ਕਰਨ ਵਾਸਤੇ ਇੱਕ ਪਵਿੱਤਰ ਤੇ ਪ੍ਰੇਰਣਾਦਾਇਕ ਫੈਸਲਾ ਲਿਆ ਗਿਆ ਹੈ।

ਜਰਨੈਲ ਮੂਲਾ ਸਿੰਘ ਦੇ ਪੁੱਤਰ ਇੰਦਰਜੀਤ ਸਿੰਘ ਬੈਂਸ ਦੀ ਯਾਦ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੀ ਧੀ ਬੀਬੀ ਗੁਰਮੀਤ ਕੌਰ ਸਾਰਾ, ਪੁੱਤਰ ਅਨੰਦਪਾਲ ਸਿੰਘ ਸਾਰਾ (Minister of Justice, Alberta, Canada) ਅਤੇ ਸਮੂਹ ਸਾਰਾ ਪਰਿਵਾਰ ਵੱਲੋਂ 3,50,000 ਰੁਪਏ ਦੀ ਰਕਮ ਦਾਨ ਕਰਕੇ ਟਿਊਬਵੈਲ ਦੀ ਸੇਵਾ ਕੀਤੀ ਗਈ ਹੈ। ਇਹ ਟਿਊਬਵੈਲ ਖੇਡ ਗਰਾਊਂਡ ਵਿੱਚ ਪਾਣੀ ਦੀ ਲਗਾਤਾਰ ਉਪਲੱਬਧਤਾ ਯਕੀਨੀ ਬਣਾਵੇਗਾ।
ਜਿਸ ਨਾਲ ਪਿੰਡ ਦੇ ਨੌਜਵਾਨ ਖਿਡਾਰੀਆਂ ਨੂੰ ਖੇਡ ਸਰਗਰਮੀਆਂ ਲਈ ਹੋਰ ਵਧੀਆ ਮਾਹੌਲ ਮਿਲੇਗਾ। ਇਸ ਸੇਵਾ ਨਾਲ ਨਿਰੀ ਖੇਡਾਂ ਹੀ ਨਹੀਂ, ਸਗੋਂ ਪਿੰਡ ਦੀ ਸਮੂਹਕ ਤਰੱਕੀ ਨੂੰ ਵੀ ਮਜ਼ਬੂਤੀ ਮਿਲੇਗੀ। ਇਸ ਮੌਕੇ 'ਤੇ ਗ੍ਰਾਮ ਪੰਚਾਇਤ ਬਾਹੋਵਾਲ ਦੇ ਸਰਪੰਚ ਠੇਕੇਦਾਰ ਹਰਦੀਪ ਸਿੰਘ ਨੇ ਜਰਨੈਲ ਮੂਲਾ ਸਿੰਘ ਸਪੋਰਟਸ ਕਲੱਬ ਦੇ ਮੈਂਬਰਾਂ ਸਮੇਤ ਪਰਿਵਾਰ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਹ ਸੇਵਾ ਸਿਰਫ ਇੱਕ ਯਾਦਗਾਰ ਨਹੀਂ, ਸਗੋਂ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਹੈ। ਸਮਾਗਮ ਦੌਰਾਨ ਬੀਬੀ ਸੁਰਿੰਦਰ ਕੌਰ, ਅਨਮੋਲ ਸਿੰਘ ਬੈਂਸ, ਤਰਨਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਵੀ ਮੌਜੂਦ ਰਹੇ। ਹਾਜ਼ਰ ਸਾਰੇ ਲੋਕਾਂ ਨੇ ਪਰਿਵਾਰ ਦੇ ਨਿਸ਼ਕਾਮ ਯਤਨਾਂ ਦੀ ਸਾਰੀ ਰੂਹ ਨਾਲ ਤਾਰੀਫ ਕੀਤੀ ਤੇ ਉਨ੍ਹਾਂ ਦੇ ਇਸ ਉਤਸਰਗ ਨੂੰ ਪਿੰਡ ਲਈ ਇਕ ਆਦਰਸ਼ ਕਦਮ ਕਰਾਰ ਦਿੱਤਾ।