
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਲੋਕਤੰਤਰ ਦਾ ਘਾਣ ਕਰ ਰਹੀਆਂ ਹਨ: ਹਮੀਰ ਸਿੰਘ
ਪਟਿਆਲਾ, 19 ਜੁਲਾਈ- ਅੱਜ ਇੱਥੇ ਤਰਕਸ਼ੀਲ ਭਵਨ ਪਟਿਆਲਾ ਵਿਖੇ " ਮੌਜੂਦਾ ਰਾਜਨੀਤਿਕ ਹਲਾਤਾਂ ਵਿੱਚ ਭਵਿੱਖ ਦੀ ਰਾਜਨੀਤਿਕ ਦਿਸ਼ਾ ਕੀ ਹੋਵੇ ?" ਵਿਸ਼ੇ ਨੂੰ ਲੈ ਕੇ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ਆਈਡੀਪੀ ਦੀ ਜਿਲਾ ਕਮੇਟੀ ਵੱਲ਼ੋਂ ਵਿਚਾਰ ਚਰਚਾ ਕਰਵਾਈ ਗਈ । ਇਸ ਮੌਕੇ ਮੁੱਖ ਵਕਤਾ ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਲੋਕਤੰਤਰ ਦਾ ਘਾਣ ਕਰ ਰਹੀਆਂ ਹਨ।
ਪਟਿਆਲਾ, 19 ਜੁਲਾਈ- ਅੱਜ ਇੱਥੇ ਤਰਕਸ਼ੀਲ ਭਵਨ ਪਟਿਆਲਾ ਵਿਖੇ " ਮੌਜੂਦਾ ਰਾਜਨੀਤਿਕ ਹਲਾਤਾਂ ਵਿੱਚ ਭਵਿੱਖ ਦੀ ਰਾਜਨੀਤਿਕ ਦਿਸ਼ਾ ਕੀ ਹੋਵੇ ?" ਵਿਸ਼ੇ ਨੂੰ ਲੈ ਕੇ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ਆਈਡੀਪੀ ਦੀ ਜਿਲਾ ਕਮੇਟੀ ਵੱਲ਼ੋਂ ਵਿਚਾਰ ਚਰਚਾ ਕਰਵਾਈ ਗਈ । ਇਸ ਮੌਕੇ ਮੁੱਖ ਵਕਤਾ ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਲੋਕਤੰਤਰ ਦਾ ਘਾਣ ਕਰ ਰਹੀਆਂ ਹਨ।
ਉਹਨਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਦੀ ਸੱਤਾ ਤੋਂ ਬਾਅਦ ਵੀ ਲੋਕਾਂ ਅੱਗੇ ਜਵਾਬਦੇਹੀ ਤੋਂ ਭੱਜ ਰਿਹਾ ਹੈ ਅਤੇ ਪੱਤਰਕਾਰਾਂ ਦੇ ਸਵਾਲਾਂ ਤੋਂ ਵੀ ਪਾਸਾ ਵਟਦਾ ਆ ਰਿਹਾ। ਉਹ ਸਿਰਫ਼ ਆਪਣੇ ਮਨ ਦੀ ਬਾਤ ਕਰਦੇ ਹਨ, ਪਰ ਲੋਕਾਂ ਦੀ ਜੋ ਦੁਰਦਸ਼ਾ ਹੋ ਗਈ ਹੈ , ਇਸ ਦੀ ਪਰਵਾਹ ਨਹੀਂ। ਉਹਨਾਂ ਅੱਗੇ ਕਿਹਾ ਪੰਜਾਬ ਸਰਕਾਰ ਵੀ ਕੇਂਦਰ ਦੀ ਤਰਜ਼ ਤੇ ਹੀ ਲੋਕਾਂ ਦੀਆਂ ਜਮੀਨਾਂ ਦਾ ਉਜਾੜਾ ਕਰਨ ਲੱਗੀ ਹੋਈ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਦਿਨ- ਦਿਹਾੜੇ ਨੌਜਵਾਨਾਂ ਦੇ ਮੁਕਾਬਲੇ ਕੀਤੇ ਜਾ ਰਹੇ ਹਨ।
ਕੋਈ ਲੀਡਰ ਜਾਂ ਰਾਜਨੀਤਿਕ ਪਾਰਟੀ ਇਸ ਮਨੁੱਖੀ ਘਾਣ ਦੇ ਖਿਲਾਫ ਆਵਾਜ਼ ਨਹੀਂ ਉਠਾ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ। ਇਸ ਲਈ ਅੱਜ ਵੱਡੀ ਲੋੜ ਬਣ ਗਈ ਹੈ ਕਿ ਪਿੰਡ-ਪਿੰਡ ਜਾ ਕੇ ਚੇਤਨ ਲੋਕਾਂ ਨੂੰ ਇੱਕਜੁੱਟ ਹੋ ਕੇ ਲੋਕਾਂ ਨੂੰ ਜਾਗ੍ਰਿਤ ਕਰਕੇ ਜਥੇਬੰਦ ਕਰਨ ਦੀ ਵੱਡੀ ਲੋੜ ਹੈ, ਕਿਉਂਕਿ ਸਰਕਾਰਾਂ ਮੀਡੀਏ ਤੇ ਆਪਣਾ ਪੂਰੀ ਤਰ੍ਹਾਂ ਪ੍ਰਭਾਵ ਬਣਾ ਚੁੱਕੀਆ ਹਨ । ਇਸ ਲਈ ਜੋ ਵੀ ਉਹਨਾਂ ਦੀ ਇੱਛਾ ਹੁੰਦੀ ਹੈ ਉਸ ਤਰ੍ਹਾਂ ਦਾ ਹੀ ਮਾਹੌਲ ਪੈਦਾ ਕਰ ਲੈਂਦੀਆਂ। ਇਸੇ ਲਈ ਅੱਜ ਵੱਡੇ ਏਕੇ ਦੀ ਤੇ ਸੰਘਰਸ਼ਾਂ ਦੀ ਲੋੜ ਹੈ।
ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਸਾਰੀਆਂ ਧਿਰਾਂ ਨੂੰ ਇੱਕ ਮੰਚ ਤੇ ਇਕੱਤਰ ਹੋਣ ਦੀ ਲੋੜ ਹੈ। ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਆਈਡੀਪੀ ਦੇ ਸੀਨੀਅਰ ਆਗੂ ਫਲਜੀਤ ਸਿੰਘ ਸੰਗਰੂਰ ਨੇ ਕਿਹਾ ਸਰਕਾਰਾਂ ਵੱਡੇ ਵਪਾਰਿਕ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਆਈ ਡੀ ਪੀ ਆਗੂ ਕਰਨੈਲ ਸਿੰਘ ਜਖੇਪਲ , ਦਰਸ਼ਨ ਸਿੰਘ ਧਨੇਠਾ , ਗੁਰਮੀਤ ਸਿੰਘ ਥੂਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ 80 ਫੀਸਦੀ ਆਬਾਦੀ ਤਰਸਯੋਗ ਹਾਲਤਾਂ ਵਿੱਚ ਜੀਵਨ ਬਸਰ ਕਰ ਰਹੀ ਹੈ ਪਰ ਸਾਡੇ ਨੇਤਾਵਾਂ ਨੂੰ ਆਮ ਲੋਕਾਂ ਦੀਆਂ ਤਕਲੀਫਾਂ ਮਹਿਸੂਸ ਨਹੀਂ ਹੋ ਰਹੀਆਂ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਐਡਵੋਕੇਟ ਰਾਜੀਵ ਲੋਹਟਬੱਦੀ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਸੁਖਜਿੰਦਰ ਸਿੰਘ ਪ੍ਰੀਤਮਹਿੰਦਰ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਅੱਜ ਸਭ ਤਰ੍ਹਾਂ ਨੂੰ ਇੱਕ-ਜੁੱਟ ਹੋ ਕੇ ਲੋਕਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨਾ ਸਮੇਂ ਦੀ ਵੱਡੀ ਮੰਗ ਹੈ। ਇਸ ਮੌਕੇ ਤਰਲੋਚਨ ਸਿੰਘ ਸੂਲਰ ਘਰਾਟ , ਤਾਰਾ ਸਿੰਘ ਫੱਗੂਵਾਲਾ, ਮਨਪ੍ਰੀਤ ਕੌਰ ਰਾਜਪੁਰਾ, ਸੁਨੀਤਾ ਰਾਣੀ ਕੈਦੂਪੁਰ, ਕੁਲਵਿੰਦਰ ਕੌਰ ਰਾਮਗੜ੍ਹ, ਰਾਮ ਲਾਲ ਸੰਗਰੂਰ, ਗੁਰਤੇਜ ਸਿੰਘ ਸਮਾਣਾ,ਕਰਮ ਸਿੰਘ ਵਜੀਦਪੁਰ, ਜੰਗੀਰ ਸਿੰਘ ਪਟਿਆਲਾ ਆਦਿ ਨੇ ਵੀ ਸੰਬੋਧਨ ਕੀਤਾ।
