ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਹਰਅਿਾਣਾ ਨਿਭਾਏਗਾ ਮੋਹਰੀ ਭੂਕਿਮਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 19 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਡਿਤ ਦੀਨ ਦਿਆਨ ਉਪਾਧਿਆਏ ਜੀ ਦੇ ਅੰਤੋਂਦੇਯ ਦੇ ਸਿਦਾਂਤ ਅਤੇ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਵਿਕਸਿਤ ਰਾਸ਼ਟਰ ਦੀ ਦਿਸ਼ਾ ਤੇਜ਼ ਗਤੀ ਨਾਲ ਵੱਧ ਰਿਹਾ ਹੈ। 2014 ਦੇ ਬਾਅਦ ਭਾਰਤ ਨੇ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਵਿੱਚ ਹਰਿਆਣਾ ਮੋਹਰੀ ਭੁਕਿਮਾ ਨਿਭਾਉਂਦੇ ਹੋਏ ਕੇਂਦਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧੇਗਾ।

ਚੰਡੀਗੜ੍ਹ, 19 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਡਿਤ ਦੀਨ ਦਿਆਨ ਉਪਾਧਿਆਏ ਜੀ ਦੇ ਅੰਤੋਂਦੇਯ ਦੇ ਸਿਦਾਂਤ ਅਤੇ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਵਿਕਸਿਤ ਰਾਸ਼ਟਰ ਦੀ ਦਿਸ਼ਾ ਤੇਜ਼ ਗਤੀ ਨਾਲ ਵੱਧ ਰਿਹਾ ਹੈ। 2014 ਦੇ ਬਾਅਦ ਭਾਰਤ ਨੇ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਵਿੱਚ ਹਰਿਆਣਾ ਮੋਹਰੀ ਭੁਕਿਮਾ ਨਿਭਾਉਂਦੇ ਹੋਏ ਕੇਂਦਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧੇਗਾ।
          ਮੁੱਖ ਮੰਤਰੀ ਅੱਜ ਜਿਲ੍ਹਾ ਜੀਂਦ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅਗਰਸੇਨ ਧਰਮਸ਼ਾਲਾ ਦਾ ਉਦਘਾਟਨ ਅਤੇ ਨੰਦੀ ਅਤੇ ਕਾਮਧੇਨੂ ਗਾਂਸ਼ਾਲਾ ਦਾ ਭੁਮੀ ਪੂਜਨ ਕੀਤਾ। ਉਨ੍ਹਾਂ ਨੇ ਧਰਮਸ਼ਾਲਾ ਲਈ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰੋਗਰਾਮ ਵਿੱਚ ਦਿੱਤੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਵਿਸ਼ੇਸ਼ ਮਹਿਮਾਨ ਵਜੋ ਮੌਜੂਦ ਰਹੀ।
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਸ਼ਵ ਪੱਧਰ 'ਤੇ ਆਪਣੀ ਇੱਕ ਮਜਬੂਤ ਪਹਿਚਾਣ ਬਣਾਈ ਹੈ। ਪ੍ਰਧਾਨ ਮੰਤਰੀ ਦਾ ਇਹ ਦ੍ਰਿੜ ਭਰੋਸਾ ਰਿਹਾ ਹੈ ਕਿ ਭਾਰਤ ਇੱਕ ਦਿਨ ਆਰਕਕ ਮਹਾਸ਼ਕਤੀ ਬਣੇਗਾ, ਅਤੇ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੀ ਅਰਥਵਿਵਸਥਾ 11ਵੇਂ ਸਥਾਨ ਤੋਂ ਚੌਥੇ ਸਥਾਨ 'ਤੇ ਪਹੁੰਚ ਗਈ ਹੈ, ਵਿਕਾਸ ਦੀ ਇਹ ਯਾਤਰਾ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੀ ਸੰਭਵ ਹੋ ਸਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਯਕੀਨੀ ਤੌਰ 'ਤੇ ਭਾਰਤ ਤੀਜੀ ਵੱਡੀ ਅਰਥਵਿਵਸਥਾ ਬਣੇਗਾ।
ਪਹਿਲਾਂ ਦੀ ਸਰਕਾਰਾਂ ਦਾ ਦੇਸ਼ ਦੇ ਵਿਕਾਸ ਲਈ ਨਹੀਂ ਸੀ ਕੋਈ ਸਪਸ਼ਟ ਏਜੰਡਾ
          ਮੁੱਖ ਮੰਤਰੀ ਨੇ ਪਹਿਲਾਂ ਦੀ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਦੇ ਕੋਲ ਦੇਸ਼ ਦੇ ਵਿਕਾਸ ਦਾ ਕੋਈ ਸਪਸ਼ਟ ਏਜੰਡਾ ਨਹੀਂ ਸੀ, ਉਹ ਕੁੱਝ ਹੋਰ ਹੀ ਏਜੰਡੇ 'ਤੇ ਕਰ ਕਰਦੇ ਸਨ। ਜਦੋਂ ਕਿ ਅੱਜ ਦੀ ਸਰਕਾਰ ਦਾ ਇੱਕਲੌਤਾ ਟੀਚਾ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਨਾਉਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਵਿੱਚ ਪੂਰੀ ਜਿਮੇਵਾਰੀ ਅਤੇ ਸਮਰਪਣ ਦੇ ਨਾਲ ਯੋਗਦਾਨ ਕਰੇਗਾ।
          ਮਹਾਰਾਜਾ ਅਗਰਸੇਨ ਨੂੰ ਨਮਨ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਗਰਸੇਨ ਧਰਮਸ਼ਾਲਾ ਦਾ ਨਿਰਮਾਣ ਸਿਰਫ ਸੀਮੇਂਟ-ਕੰਕਰੀਟ ਨਾਲ ਬਣੀ ਇੱਕ ਇਮਾਰਤ ਨਹੀਂ ਹੈ, ਇਹ ਮਹਾਰਾਜਾ ਅਗਰਸੇਨ ਜੀ ਦੇ ਉਨ੍ਹਾਂ ਮਹਾਨ ਆਦਰਸ਼ਾਂ ਅਤੇ ਸਿਦਾਂਤਾਂ ਦਾ ਜਿੰਦਾ-ਜਾਗਦਾ ਪ੍ਰਤੀਕ ਹੈ, ਜਿਨ੍ਹਾਂ ਨੇ ਹਜਾਰਾਂ ਸਾਲ ਪਹਿਲਾਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ। ਮਹਾਰਾਜਾ ਅਗਰਸੇਨ ਜੀ ਧਰਮ, ਸੇਵਾ ਤੇ ਸਮਰਸਤਾ ਦੇ ਸੱਚੇ ਧਵੱਜਵਾਹਕ ਸਨ। ਉਨ੍ਹਾਂ ਨੇ ਇੱਟ ਅਤੇ ਇੱਕ ਰੁਪਇਆ ਦਾ ਜੋ ਸਿਦਾਂਤ ਦਿੱਤਾ, ਉਹ ਸਮਾਜਵਾਦ ਅਤੇ ਸਮਾਜਿਕ ਸਮਰਸਤਾ ਦਾ ਦੁਨੀਆ ਦਾ ਸੱਭ ਤੋਂ ਪਹਿਲਾਂ ਅਤੇ ਸੱਭ ਤੋਂ ਸਫਲ ਸੂਤਰ ਸੀ। ਉਨ੍ਹਾਂ ਨੇ ਦਿਖਾਇਆ ਕਿ ਸਮਾਜ ਕਿਸੇ ਇੱਕ ਵਿਅਕਤੀ ਤੋਂ ਨਹੀਂ, ਸਗੋ ਸੱਭ ਦੇ ਸਹਿਯੋਗ ਅਤੇ ਸੱਭ ਦੇ ਸਾਥ ਨਾਲ ਬਣਦਾ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਸਮਾਜ ਦੇ ਸੱਭ ਤੋਂ ਆਖੀਰੀ ਵਿਅਕਤੀ ਦੀ ਚਿੰਤਾ ਕਰਨਾ ਹੀ ਸੱਚਾ ਰਾਜਧਰਮ ਹੈ।
          ਉਨ੍ਹਾਂ ਨੇ ਕਿਹਾ ਕਿ ਇਹ ਧਰਮਸ਼ਾਲਾ ਸਰਵ ਸਮਾਜ ਦੀ ਧਰੋਹਰ ਹੈ ਅਤੇ ਇਹ ਸਮਾਜਿਕ ਭਾਈਚਾਰੇ ਦਾ ਕੇਂਦਰ ਬਣੇਗੀ। ਉਨ੍ਹਾਂ ਨੇ ਅਗਰਵਾਲ ਸਮਾਜ ਦੇ ਸਾਰੇ ਦਾਨਦਾਤਾਵਾਂ, ਅਧਿਕਾਰੀਆਂ ਅਤੇ ਕਾਰਜਕਰਤਾਵਾਂ ਨੂੰ ਸਾਧੂਵਾਦ ਦਿੰਦੇ ਹੋਏ ਕਿਹਾ ਕਿ ਤੁਹਾਡੀ ਇਹ ਸੇਵਾ ਭਾਵਨਾ ਆਉਣ ਵਾਲੀ ਪੀੜੀਆਂ ਨੂੰ ਪੇ੍ਰਰਿਤ ਕਰਦੀ ਰਹੇਗੀ।
ਪੰਡਿਤ ਦੀਨਦਿਆਲ ਉਪਾਧਿਆਏ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਮੁੱਖ ਮੰਤਰੀ ਰੇਖਾ ਗੁਪਤਾ ਜਨਸੇਵਾ ਦਾ ਕੰਮ ਕਰ ਰਹੀ
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਬੇਟੀ, ਸ੍ਰੀਮਤੀ ਰੇਖਾ ਗੁਪਤਾ, ਦਿੱਲੀ ਦੀ ਮੁੱਖ ਮੰਤਰੀ ਬਨਣ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੇ ਜਨਮ ਦਿਨ ਮੌਕੇ 'ਤੇ ਆਪਣੇ ਜੱਦੀ ਪਿੰਡ ਨੰਦਗੜ੍ਹ ਆਈ ਹੈ, ਉਹ ਪੂਰੇ ਹਰਿਆਣਵਾਸੀਆਂ ਵੱਲੋਂ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹਨ। ਉਨ੍ਹਾਂ ਨੇ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ੍ਰੀਮਤੀ ਰੇਖਾ ਗੁਪਤਾ ਸਾਧਾਰਣ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਜਨਸੇਵਾ ਦਾ ਕੰਮ ਕਰ ਰਹੀ ਹੈ। 
ਉਨ੍ਹਾਂ ਦਾ ਪੂਰੀ ਜੀਵਨ ਰਾਸ਼ਟਰ ਨੂੰ ਸਮਰਪਿਤ ਰਿਹਾ ਹੈ ਅਤੇ ਰਾਸ਼ਟਰ ਲਈ ਇੰਨ੍ਹਾਂ ਨੇ ਲਗਾਤਾਰ ਕੰਮ ਕੀਤਾ ਹੈ। ਸ੍ਰੀਮਤੀ ਰੇਖਾ ਗੁਪਤਾ ਦੀ ਸੋਚ, ਉਨ੍ਹਾਂ ਦੀ ਨੀਤੀ ਅਤੇ ਨੀਅਤ ਇਹੀ ਹੈ ਕਿ ਦਿੱਲੀ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਹਰਿਆਣਾ ਅਤੇ ਦਿੱਲੀ ਸਰਕਾਰਾਂ ਮਜਬੂਤੀ ਨਾਲ ਅੱਗੇ ਵੱਧਣਗੀਆਂ।
ਵਿਕਸਿਤ ਭਾਰਤ ਦੇ ਸੰਕਲਪ ਵਿੱਚ ਦਿੱਲੀ ਅਤੇ ਹਰਿਆਣਾ ਨਿਭਾਉਣਗੇ ਅਹਿਮ ਭੁਮਿਕਾ - ਮੁੱਖ ਮੰਤਰੀ ਰੇਖਾ ਗੁਪਤਾ
          ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਹਰਿਆਣਾ ਉਨ੍ਹਾਂ ਦੀ ਜਨਮਭੂਮੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸੌਂਪੀ ਗਈ ਜਿਮੇਵਾਰੀ ਦਾ ਉਹ ਪੂਰੀ ਇਮਾਨਦਾਰੀ ਨਾਲ ਨਿਭਾਏਗੀ ਅਤੇ ਨਾਗਰਿਕਾਂ ਦੀ ਸੇਵਾ ਵਿੱਚ 24 ਘੰਟੇ ਕੰਮ ਕਰੇਗੀ।
          ਮੁੱਖ ਮੰਤਰੀ ਨੈ ਕਿਹਾ ਕਿ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਦਿੱਲੀ ਅਤੇ ਹਰਿਆਣਾ ਦੀ ਭੁਮਿਕਾ ਬਹੁਤ ਮਹਤੱਵਪੂਰਣ ਹੈ। ਇਹ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਦਾ ਨਤੀਜਾ ਹੈ ਕਿ ਅੱਜ ਦਿੱਲੀ ਅਤੇ ਹਰਿਆਣਾ ਵਰਗੇ ਸੂਬਿਆਂ ਦੇ ਸਿਖਰ ਅਹੁਦਿਆਂ 'ਤੇ ਸਾਧਾਰਣ ਪਰਿਵਾਰਾਂ ਤੋਂ ਆਉਣ ਵਾਲੇ ਲੋਕ ਜਿਮੇਵਾਰੀ ਨਿਭਾ ਰਹੇ ਹਨ ਅਤੇ ਸਮਾਜ ਸੇਵਾ ਨੂੰ ਸਰਵੋਚ ਪ੍ਰਾਥਮਿਕਤਾ ਦੇ ਰਹੇ ਹਨ।
          ਸ੍ਰੀਮਤੀ ਰੇਖਾ ਗੁਪਤਾ ਨੈ ਉਨ੍ਹਾਂ ਦੇ ਜੁਲਾਨਾਵਾਸੀਆਂ ਨੂੰ ਸੌਗਾਤ ਦੇਣ ਲਹੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ ਸ੍ਰੀ ਰਾਜਕੁਮਾਰ ਗੌਤਮ, ਸ੍ਰੀ ਰਣਧੀਰ ਪਨਿਹਾਰ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਸਮੇਤ ਹੋਰ ਮਾਣਯੋਗ ਮੌਜੂਦ ਰਹੇ।