“ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦੇ ਆਯੋਜਨ ਸੰਬੰਧੀ ਸਲੇਮਪੁਰ ਵਿਚ ਵਿਸ਼ੇਸ਼ ਮੀਟਿੰਗ ਕੀਤੀ
ਗੜਸ਼ੰਕਰ, 13 ਜੁਲਾਈ- ਗੜਸ਼ੰਕਰ ਸ਼ਹਿਰ ਅਤੇ ਇਲਾਕੇ ਭਰ ਵਿੱਚ “ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦਾ ਆਉਣ ਵਾਲੇ ਦਿਨਾਂ ਵਿੱਚ ਆਯੋਜਨ ਕੀਤੇ ਜਾਣ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ਼ ਸੰਯੋਜਕਾਂ ਵੱਲੋਂ ਪ੍ਰਾਚੀਨ ਸ਼ਿਵ ਮੰਦਿਰ ਸਲੇਮਪੁਰ ਵਿਚ ਵਿਸ਼ੇਸ਼ ਮੀਟਿੰਗ ਸੰਦੀਪ ਸੋਨੂ ਠਾਕੁਰ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਦੌਰਾਨ ਜੁਲਾਈ ਮਹੀਨੇ ਵਿੱਚ ਰੁਦਰਾ ਅਭਿਸ਼ੇਕ ਸਮਾਗਮਾਂ ਦੇ ਆਯੋਜਨ ਸੰਬੰਧੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ, ਇਸ ਚਰਚਾ ਦੌਰਾਨ ਪੰਕਜ ਸ਼ੋਰੀ ਗੜਸ਼ੰਕਰ, ਰਜਿੰਦਰ ਪ੍ਰਸਾਦ ਖੁਰਮੀ, ਕਮਲ ਕਿਸ਼ੋਰ ਨੂਰੀ ਅਤੇ ਇੰਦਰਜੀਤ ਗੋਗਨਾ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਪੰਕਜ ਸ਼ੋਰੀ ਨੇ ਦੱਸਿਆ ਕਿ ਗੜਸ਼ੰਕਰ ਇਲਾਕੇ ਦੇ ਵੱਖ ਵੱਖ ਮੰਦਰਾਂ ਵਿੱਚ ਰੁਦਰਾ ਅਭਿਸ਼ੇਕ ਸੰਬੰਧੀ ਵਿਸ਼ੇਸ਼ ਤੌਰ ਤੇ ਸਮਾਗਮ ਸਾਵਨ ਮਹੀਨੇ ਵਿੱਚ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਇਸ ਸਬੰਧੀ ਅੰਤਿਮ ਰੂਪ ਰੇਖਾ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਐਲਾਨ ਕਰ ਦਿੱਤੀ ਜਾਵੇਗੀ। ਇਸੇ ਲੜੀ ਤਹਿਤ ਪਿੰਡ ਸਲੇਮਪੁਰ ਵਿੱਚ ਹੋਣ ਵਾਲੇ ਸਮਾਗਮ ਦੀ ਅੱਜ ਚਰਚਾ ਕੀਤੀ ਗਈ ਜਿਸ ਤੇ ਸਮੂਹ ਸ਼ਿਵ ਭਗਤਾ ਨੇ ਪ੍ਰੋਗਰਾਮ ਨੂੰ ਆਯੋਜਿਤ ਕਰਨ ਦਾ ਸੰਕਲਪ ਲਿਆ।
ਸੰਦੀਪ ਸੋਨੂ ਠਾਕਰ ਨੇ ਇਸ ਮੌਕੇ ਦੱਸਿਆ ਕਿ ਰੁਦਰਾ ਅਭਿਸ਼ੇਕ ਇੱਕ ਪੂਜਾ ਵਿਧੀ ਹੀ ਨਹੀਂ ਬਲਕਿ ਭਗਵਾਨ ਸ਼ਿਵ ਨਾਲ ਜੁੜਨ ਦੀ ਇੱਕ ਅਧਿਆਤਮਿਕ ਪ੍ਰਕਿਿਰਆ ਹੈ।ਅਭਿਸ਼ੇਕ ਵਿੱਚ ਜਲ, ਦੁੱਧ, ਸ਼ਹਦ, ਘਿਓ, ਗੰਗਾ ਜਲ ਨਾਲ ਪੰਚ ਅਮ੍ਰਿਤ ਬਣਾ ਕੇ ਸ਼ਿਵਲੰਿਗ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ।
ਉਹਨਾਂ ਸ਼ਿਵ ਪੁਰਾਣ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜਿਹੜੇ ਭਗਤ ਸਾਵਨ ਮਹੀਨੇ ਵਿਸ਼ੇਸ਼ ਰੂਪ ਵਿਚ ਰੁਦਰਾ ਅਭਿਸ਼ੇਕ ਕਰਦੇ ਹਨ ਉਸ ਸਮੂਹ ਪਾਪਾਂ ਤੋਂ ਮੁਕਤ ਹੋ ਕੇ ਸ਼ਿਵ ਲੋਕ ਵਿੱਚ ਵਾਸ ਕਰਦੇ ਹਨ।ਸੋਮਵਾਰ ਦੀ ਮਹੱਤਤਾ ਦਾ ਜ਼ਿਕਰ ਕਰਦੇ ਉਹਨਾਂ ਦੱਸਿਆ ਕਿ ਸੋਮਵਾਰ ਜੋ ਕਿ ਚੰਦਰ ਦੇਵ ਦਾ ਦਿਨ ਹੈ ਅਤੇ ਚੰਦਰਮਾ ਆਮ ਭਗਵਾਨ ਸ਼ਿਵ ਦੇ ਮਸਤਕ ਤੇ ਬਿਰਾਜਮਾਨ ਹਨ, ਇਸ ਲਈ ਇਹ ਦਿਨ ਭਗਵਾਨ ਸ਼ਿਵ ਦੀ ਉਪਾਸਨਾ ਲਈ ਅਤਿਅੰਤ ਸ਼ੁਭ ਮੰਨਿਆ ਗਿਆ ਹੈ। ਸਾਵਨ ਦੇ ਸੋਮਵਾਰ ਇਸ ਲਈ ਪ੍ਰਭਾਵਸ਼ਾਲੀ ਹੁੰਦੇ ਹਨ ਕਿਉਂਕਿ ਇਸ ਰੁੱਤ ਵਿੱਚ ਸੂਰਜ ਦਾ ਪ੍ਰਭਾਵ ਘੱਟ ਅਤੇ ਚੰਦਰਮਾ ਦਾ ਪ੍ਰਭਾਵ ਵੱਧ ਹੁੰਦਾ ਹੈ।
ਚੰਦਰਮਾ ਮਨ ਦੇ ਸਵਾਮੀ ਹਨ ਅਤੇ ਇਹ ਸਮਾਂ ਮਾਨਸਿਕ ਸ਼ੁੱਧੀ, ਭਾਵਨਾਤਮਕ ਸੰਤੁਲਨ, ਆਤਮਿਕ ਉਨਤੀ ਲਈ ਸਰਵੋਤਮ ਮੰਨਿਆ ਗਿਆ ਹੈ।ਇਸ ਦਿਨ ਸ਼ਰਧਾ ਪੂਰਵਕ ਕੀਤਾ ਗਿਆ ਰੁਦਰਾ ਅਭਿਸ਼ੇਕ ਮਨ ਦੇ ਵਿਕਾਰਾਂ ਨੂੰ ਸ਼ਾਂਤ ਕਰਦਾ ਹੈ ਭਗਤੀ ਭਾਵਨਾ ਨੂੰ ਜਾਗਰਤ ਕਰਦਾ ਹੈ ਤੇ ਭਗਵਾਨ ਦੀ ਕਿਰਪਾ ਛੇਤੀ ਪ੍ਰਾਪਤ ਹੁੰਦੀ ਹੈ।
ਗ੍ਰਹਿ ਦੋਸ਼ਾਂ ਵਿੱਚ ਵਿਸ਼ੇਸ਼ਕਰ ਚੰਦਰ, ਰਾਹੂ, ਕੇਤੂ ਅਤੇ ਸ਼ਨੀ ਨਾਲ ਸੰਬੰਧਿਤ ਪੀੜਤਾਂ ਨੂੰ ਸ਼ਨੀ ਦੇ ਲਈ ਸਾਵਨ ਦੇ ਸੋਮਵਾਰ ਨੂੰ ਕੀਤਾ ਗਿਆ ਰੁਦਰਾ ਅਭਿਸ਼ੇਕ ਬਹੁਤ ਹੀ ਜਿਆਦਾ ਲਾਭਕਾਰੀ ਹੁੰਦਾ ਹੈ।ਕਾਲ ਸਰਪਯੋਗ ਜੋ ਕਿ ਅਨਿਸ਼ਚਤਾ, ਡਰ ਅਤੇ ਜੀਵਨ ਵਿੱਚ ਰੁਕਾਵਟਾਂ ਦਾ ਕਾਰਨ ਬਣਦਾ ਹੈ ਉਸ ਦੇ ਨਿਵਾਰਨ ਲਈ ਵੀ ਸਾਵਨ ਵਿੱਚ ਮਹਾਂਮ੍ਰਿਤੰਜਨ ਜਾਪ ਸਹਿਤ ਰੁਦਰਾ ਅਭਿਸ਼ੇਕ ਦਾ ਸਰਭ ਸ੍ਰੇਸ਼ਟ ਲਾਭ ਦੱਸਿਆ ਦੱਸਿਆ ਗਿਆ ਹੈ।
ਅੱਜ ਦੀ ਇਸ ਮੀਟਿੰਗ ਦੌਰਾਨ ਸੰਦੀਪ ਠਾਕੁਰ ਦੇ ਨਾਲ ਨਰੇਸ਼ ਕੁਮਾਰ, ਬਲਜੀਤ ਸਿੰਘ, ਪ੍ਰਿੰਸ ਭਨੋਟ, ਅਨੂਪ ਭਨੋਟ, ਪ੍ਰਣਿਤੀ ਭਨੋਟ, ਅਨੁਦੇਸ਼ ਸਿੰਘ ਰਾਣਾ, ਰਾਜਿੰਦਰ ਪ੍ਰਸਾਦ, ਇੰਦਰਜੀਤ ਗੋਗਨਾ, ਰਜਿੰਦਰ ਕੁਮਾਰ, ਹਰਮੇਸ਼ ਕੁਮਾਰ, ਵਿਵੇਕ ਠਾਕੁਰ, ਗੌਰਵ ਭਨੋਟ, ਹੁਸ਼ਿਆਰ ਸਿੰਘ, ਵਿਸ਼ੇਸ਼ ਜੀਤ ਰਾਣਾ, ਨਿਖਲ ਰਾਣਾ, ਵਿਸ਼ਾਲ ਠਾਕੁਰ, ਜਨਕ ਸਿੰਘ, ਧਰਮਵੀਰ, ਕਮਲ ਸ਼ਰਮਾ, ਸੰਦੀਪ ਕੁਮਾਰ ਹੈਪੀ, ਠਾਕੁਰ ਨਰੇਸ਼, ਰਾਣਾ ਰਵਿੰਦਰ ਸਾਹਿਤ ਹੋਰ ਵੀ ਹਾਜ਼ਰ ਸਨ।