ਗੁਰੂ ਪੂਜਾ ਪਰਵ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਨਵਾਂਸ਼ਹਿਰ- ਪ੍ਰਭੂ ਸ਼੍ਰੀ ਰਾਮ ਜੀ ਦੀ ਅਪਾਰ ਕਿਰਪਾ ਅਤੇ ਪੂਜਨੀਕ ਮਹਾਰਾਜ ਭਗਤ ਹੰਸ ਰਾਜ ਜੀ ( ਪਿਤਾ ਜੀ) ਦੇ ਮੰਗਲਮਈ ਆਸ਼ੀਰਵਾਦ ਨਾਲ ਸਥਾਨਕ ਸ਼੍ਰੀ ਰਾਮ ਸ਼ਰਣਮ ਮੰਦਰ ਲਾਲ ਚੌਂਕ ਨਵਾਂਸ਼ਹਿਰ ਵਿਖੇ ਗੁਰੂ ਪੂਜਾ ਦਾ ਸਤਸੰਗ ਪ੍ਰਾਰਥਨਾ ਸਭਾ ਦੇ ਨਾਲ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਡਾ. ਜੇਡੀ ਵਰਮਾ ਨੇ ਕਿਹਾ ਕਿ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਕਿ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਪੂਰਨ ਤੌਰ 'ਤੇ ਸਮਰਪਿਤ ਨਹੀਂ ਕਰਦੇ ਉਦੋਂ ਤੱਕ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ।

ਮਹਾਰਾਜ ਜੀ ਨੇ ਕਿਹਾ ਹੈ ਕਿ ਸਾਨੂੰ ਕੇਵਲ ਇਕ ਗੁਰੂ ਹੀ ਬਣਾਉਣਾ ਚਾਹੀਦਾ ਹੈ ਅਤੇ ਨਮਸਕਾਰ ਸਭ ਨੂੰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜੀਵਨ ਦੀ ਭਟਕਣਾ ਨਹੀਂ ਰਹੇਗੀ।ਮਹਾਰਾਜ ਜੀ ਨੇ ਕਿਹਾ ਹੈ ਕਿ ਜਦੋਂ ਵੀ ਕੁੱਝ ਮੰਗਣਾ ਹੈ ਤਾਂ ਆਪਣੇ ਗੁਰੂ ਤੋਂ ਮੰਗਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਸੱਚੇ ਗੁਰੂ ਦਾ ਮਿਲਣਾ ਅਸੰਭਵ ਤਾਂ ਨਹੀਂ ਪਰ ਮੁਸ਼ਕਿਲ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਜਿਸ ਦੇ ਦਰਸ਼ਨ ਕਰਨ ਲਈ ਵਾਰ ਵਾਰ ਮਨ ਕਰੇ , ਜਿਸ ਦੇ ਕੋਲ ਬੈਠਣ ਲਈ ਸਾਡਾ ਮਨ ਹਮੇਸ਼ਾ ਲੋਚੇ ਅਤੇ ਜਿਸ ਦੇ ਆਸ਼ੀਰਵਾਦ ਦੀ ਕਾਮਨਾ ਮਨ ਵਿੱਚ ਹਮੇਸ਼ਾ ਬਣੀ ਰਹੇ ਇਹੀ ਉਸ ਸੱੱਚੇ ਗੁਰੂ ਦੀ ਪਛਾਣ ਹੈ।
ਸੱਚੇ ਗੁਰੂ ਆਪਣੇ ਸ਼ਿੱਸ਼ ਤੋਂ ਕੁੱਝ ਲੈਂਦੇ ਨਹੀਂ ਸਗੋਂ ਉਨ੍ਹਾਂ ਨੂੰ ਹਮੇਸ਼ਾ ਕੁੱਝ ਦੇਣ ਦੀ ਇੱਛਾ ਰੱਖਦੇ ਹਨ। ਸੁਆਮੀ ਸੱਤਿਆਨੰਦ ਮਹਾਰਾਜ ਜੀ ਦੁਆਰਾ ਰਚਿਤ " ਸ਼੍ਰੀ ਵਾਲਮੀਕਿ ਰਾਮਾਇਣ ਸਾਰ " ਗ੍ਰੰਥ ਵਿਚ ਮਹਾਰਾਜ ਜੀ ਨੇ ਲਿਖਿਆ ਹੈ ਕਿ "ਗੁਰੂਵਰ ਭੀ ਹੋਤੇ ਸੁਖਦਾਈ , ਬਨਤੇ ਜੋ ਪਿਤਾ ਔਰ ਭਾਈ "। ਸ਼ਿਸ਼ ਜਨੋ ਪਰ ਜਾਤੇ ਵਾਰੇ , ਭੇਦ ਭਾਵ ਸੇ ਰਹਤੇ ਨਿਆਰੇ "।
ਅੰਤ ਵਿੱਚ ਡਾ ਵਰਮਾ ਨੇ ਮਹਾਰਾਜ ਜੀ ਦੇ ਇਸ ਕਥਨ ਨਾਲ ਕਿ " ਸੱਚੇ ਸੰਤ ਕੀ ਸ਼ਰਣ ਮੇਂ ਬੈਠ ਮਿਲੇ ਵਿਸ਼ਰਾਮ , ਮਨ ਮਾਂਗਾ ਫਲ ਤੱਬ ਮਿਲੇ ਜੱਬ ਜਪੇ ਰਾਮ ਕਾ ਨਾਮ " ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਤਸੰਗ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।