
ਬਲਾਚੌਰ ਹਲਕੇ ਵਿੱਚ ਬੇਕਾਬੂ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਅਤੇ ਸੱਤਾਰੂੜ੍ਹ ਪਾਰਟੀ ਦੀ ਮਿਲੀਭੁਗਤ – ਲੋਕਾਂ ਦੇ ਹੱਕਾਂ ਨਾਲ ਹੋ ਰਹੀ ਵੱਡੀ ਧੋਖਾਧੜੀ
ਬਲਾਚੌਰ- ਵਿਧਾਨ ਸਭਾ ਹਲਕੇ ਵਿੱਚ ਗੈਰਕਾਨੂੰਨੀ ਖਣਨ ਲੰਮੇ ਸਮੇਂ ਤੋਂ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਸਿਰਫ਼ ਤਰੱਕੀ ਰੋਕਣ ਵਾਲਾ ਮੁੱਦਾ ਨਹੀਂ, ਸਗੋਂ ਇਹ ਗੰਭੀਰ ਨੈਤਿਕ, ਆਰਥਿਕ ਤੇ ਵਾਤਾਵਰਣਕ ਹਾਨੀ ਦੇ ਸਵਾਲ ਵੀ ਖੜੇ ਕਰਦਾ ਹੈ। ਹੁਣ ਇਹ ਸਿਧ ਹੋ ਗਿਆ ਹੈ ਕਿ ਇਹ ਸਾਰੀ ਗਤੀਵਿਧੀ ਸਿੱਧਾ-ਸਿੱਧਾ ਸਰਕਾਰੀ ਸੰਰੱਖਣ ਹੇਠ ਹੋ ਰਹੀ ਹੈ।
ਬਲਾਚੌਰ- ਵਿਧਾਨ ਸਭਾ ਹਲਕੇ ਵਿੱਚ ਗੈਰਕਾਨੂੰਨੀ ਖਣਨ ਲੰਮੇ ਸਮੇਂ ਤੋਂ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਸਿਰਫ਼ ਤਰੱਕੀ ਰੋਕਣ ਵਾਲਾ ਮੁੱਦਾ ਨਹੀਂ, ਸਗੋਂ ਇਹ ਗੰਭੀਰ ਨੈਤਿਕ, ਆਰਥਿਕ ਤੇ ਵਾਤਾਵਰਣਕ ਹਾਨੀ ਦੇ ਸਵਾਲ ਵੀ ਖੜੇ ਕਰਦਾ ਹੈ। ਹੁਣ ਇਹ ਸਿਧ ਹੋ ਗਿਆ ਹੈ ਕਿ ਇਹ ਸਾਰੀ ਗਤੀਵਿਧੀ ਸਿੱਧਾ-ਸਿੱਧਾ ਸਰਕਾਰੀ ਸੰਰੱਖਣ ਹੇਠ ਹੋ ਰਹੀ ਹੈ।
ਆਮ ਲੋਕਾਂ ਦੀਆਂ ਜ਼ਮੀਨਾਂ, ਰਸਤੇ, ਪਾਣੀ ਦੇ ਸਰੋਤ ਅਤੇ ਵਾਤਾਵਰਣ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ – ਤੇ ਇਹ ਸਭ ਕੁਝ ਉਨ੍ਹਾਂ ਲੋਕਾਂ ਦੇ ਇਸ਼ਾਰੇ ਤੇ ਹੋ ਰਿਹਾ ਹੈ ਜੋ ਲੋਕਾਂ ਵੱਲੋਂ ਚੁਣ ਕੇ ਭੇਜੇ ਗਏ ਸਨ ਲੋਕਾਂ ਦੀ ਭਲਾਈ ਲਈ, ਪਰ ਅਫ਼ਸੋਸ, ਅੱਜ ਉਹੀ ਲੋਕ ਲੋਕਾਂ ਦੇ ਹੱਕ ਖਾ ਰਹੇ ਹਨ।
27 ਜੂਨ 2025 ਨੂੰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਗੈਰਕਾਨੂੰਨੀ ਮਾਈਨਿੰਗ ਸਬੰਧੀ ਗੰਭੀਰ F.I.R ਦਰਜ ਕੀਤੀਆਂ ਹਨ:
FIR ਨੰ: 91 ਦੇ ਅਧੀਨ, ਪਿੰਡ ਉਧਨਵਾਲ ਦੇ ਨਿਵਾਸੀ ਬੂਟਾ ਰਾਮ ਪੁੱਤਰ ਤਰਸੇਮ ਲਾਲ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ, ਜੋ ਕਿ ਮੌਜੂਦਾ ਵਿਧਾਇਕ ਬਲਾਚੌਰ ਦਾ ਨੇੜਲਾ ਅਤੇ ਵਿਸ਼ਵਾਸ ਪਾਤਰ ਸਾਥੀ ਹੈ। ਉਕਤ ਵਿਅਕਤੀ ਉੱਤੇ ਮਾਈਨਜ਼ ਐਂਡ ਮਿਨਰਲਜ਼ ਐਕਟ 1957 ਦੀ ਧਾਰਾ 21(1) ਅਤੇ 4(1) ਅਧੀਨ ਕਾਰਵਾਈ ਕੀਤੀ ਗਈ ਹੈ।
FIR ਨੰ: 96 ਦੇ ਅਧੀਨ, ਰਵਿੰਦਰ ਭਾਟੀਆ ਉਰਫ਼ ਡੇਵੀ ਪਿੰਡ ਆਦੋਆਣਾ, ਜੋ ਕਿ ਮੌਜੂਦਾ MLA ਸੰਤੋਸ਼ ਕਟਾਰੀਆ ਦਾ ਨੇੜਲਾ ਰਿਸ਼ਤੇਦਾਰ ਹੈ, ਅਤੇ ਰਿੰਕੂ ਕਸਾਨਾ ਉਰਫ਼ ਬੂਟਾ, ਉਨ੍ਹਾਂ ਖ਼ਿਲਾਫ਼ ਵੀ ਉਹੀ ਕਾਨੂੰਨੀ ਧਾਰਾਵਾਂ ਹੇਠ ਕੇਸ ਦਰਜ ਹੋਇਆ ਹੈ।
ਇਹ ਸਾਰੀ ਘਟਨਾ ਇਹ ਦਰਸਾਉਂਦੀ ਹੈ ਕਿ ਬਲਾਚੌਰ ਹਲਕੇ ਵਿੱਚ ਮਾਈਨਿੰਗ ਦੀ ਕਮਾਨ ਸਿੱਧਾ ਸੱਤਾਰੂੜ੍ਹ ਪਾਰਟੀ ਅਤੇ ਉਨ੍ਹਾਂ ਦੇ ਨਜਦੀਕੀਆਂ ਦੇ ਹੱਥ ਹੈ। ਇਹ ਕੋਈ ਇਕ-ਅਧ ਮਾਮਲਾ ਨਹੀਂ, ਇਹ ਇਕ ਸੰਘਠਿਤ ਮਾਫੀਆ ਦੀ ਤਸਵੀਰ ਪੇਸ਼ ਕਰਦਾ ਹੈ, ਜੋ ਕਿ ਨਕਲੀ ਵਿਕਾਸ ਦੀ ਢੀਠ ਕਹਾਣੀ ਦੇ ਪਿੱਛੇ ਲੋਕਾਂ ਦੀ ਜ਼ਮੀਨ, ਜੰਗਲ ਅਤੇ ਪਾਣੀ ਨੂੰ ਨਿਲਾਮ ਕਰ ਰਿਹਾ ਹੈ।
ਸਾਡੀ ਯਾਦਦਾਸ਼ਤ ਵਿਚ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਵੀ ਇਨ੍ਹਾਂ ਹੀ ਤਰੀਕਿਆਂ ਨਾਲ “ਮੁੰਡਾ ਟੈਕਸ” ਵਸੂਲਿਆ ਜਾਂਦਾ ਸੀ, ਅਤੇ ਹੁਣ ਮੌਜੂਦਾ ਸਰਕਾਰ ਵੀ ਓਸੇ ਰਸਤੇ ‘ਤੇ ਚੱਲ ਪਈ ਹੈ। ਨਾਂ ਹੀ ਨੈਤਿਕਤਾ ਬਚੀ ਹੈ, ਨਾਂ ਹੀ ਕਾਨੂੰਨ ਦਾ ਡਰ।
ਭਾਜਪਾ ਇਸ ਗੰਭੀਰ ਮਾਮਲੇ ਦੀ ਘੋਰ ਨਿੰਦਾ ਕਰਦੀ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਨ੍ਹਾਂ ਗੈਰਕਾਨੂੰਨੀ ਕਾਰਵਾਈਆਂ ਉੱਤੇ ਸਖ਼ਤੀ ਕੀਤੀ ਜਾਵੇ। ਸਾਨੂੰ ਪੂਰਾ ਭਰੋਸਾ ਹੈ ਕਿ ਬਲਾਚੌਰ ਹਲਕੇ ਦੇ ਲੋਕ, ਜੋ ਕਿ ਸਮਝਦਾਰ, ਨੈਤਿਕ ਅਤੇ ਸੰਵੇਦਨਸ਼ੀਲ ਹਨ, ਇਸ ਹਕੀਕਤ ਨੂੰ ਜਾਣਦੇ ਹਨ। ਉਹ ਜਾਣਦੇ ਹਨ ਕਿ ਕੌਣ ਹਲਕੇ ਦੇ ਹਿਤੈਸ਼ੀ ਹਨ ਤੇ ਕੌਣ ਆਪਣਾ ਭਲਾ ਸੋਚਦੇ ਹੋਏ ਲੋਕਾਂ ਦੇ ਹੱਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਅਸੀਂ ਭਰੋਸਾ ਕਰਦੇ ਹਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਬਲਾਚੌਰ ਦੀ ਅਵਾਮ ਸੱਚ ਦੇ ਪਾਸੇ ਖੜੀ ਹੋ ਕੇ ਉਹਨਾਂ ਲੋਕਾਂ ਨੂੰ ਉਨ੍ਹਾਂ ਦੀ ਥਾਂ ਦਿਖਾਏਗੀ ਜੋ ਸਿਰਫ਼ ਅਹੁਦੇ ਲਈ ਆਏ ਤੇ ਧੰਧੇਬਾਜੀ ਨੂੰ ਰਾਜਨੀਤੀ ਦਾ ਹਿੱਸਾ ਬਣਾਇਆ।
ਇਸ ਮੌਕੇ ਤੇ ਭਾਜਪਾ ਇਮਾਨਦਾਰੀ ਅਤੇ ਕਾਨੂੰਨੀ ਪਰਕਿਰਿਆ ਪ੍ਰਤੀ ਆਪਣੀ ਨਿਸ਼ਠਾ ਦਾ ਇਜ਼ਹਾਰ ਕਰਦੀ ਹੈ। ਅਸੀਂ ਪੁਲਿਸ ਵਿਭਾਗ, ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀ ਇਸ ਗੱਲ ਲਈ ਖਾਸ ਤੌਰ 'ਤੇ ਸਰਾਹਣਾ ਕਰਦੇ ਹਾਂ ਕਿ ਉਨ੍ਹਾਂ ਨੇ ਸਰਕਾਰੀ ਦਬਾਅ ਜਾਂ ਸਿਆਸੀ ਰੁਝਾਨ ਤੋਂ ਉਪਰ ਉੱਠ ਕੇ, ਸੱਤਾਰੂੜ੍ਹ ਪਾਰਟੀ ਦੇ ਨੇੜਲਿਆਂ ਖ਼ਿਲਾਫ਼ ਵੀ ਗੰਭੀਰ ਕੇਸ ਦਰਜ ਕਰਨ ਦੀ ਹਿੰਮਤ ਦਿਖਾਈ।
ਇਹ ਇਕ ਚੰਗੀ ਸ਼ੁਰੂਆਤ ਹੈ, ਜੋ ਦਰਸਾਉਂਦੀ ਹੈ ਕਿ ਹੁਣ ਵੀ ਸਿਸਟਮ ਦੇ ਅੰਦਰ ਇਮਾਨਦਾਰ ਅਫ਼ਸਰ ਮੌਜੂਦ ਹਨ, ਜੋ ਕਾਨੂੰਨ ਨੂੰ ਹੀ ਸਰਵੋਚ ਮੰਨਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਇਹ ਕਾਰਵਾਈ ਇਕ ਮਿਸਾਲ ਬਣੇਗੀ ਅਤੇ ਅੱਗੇ ਵੀ ਇੰਨੇ ਹੀ ਨਿਰਪੱਖ ਅਤੇ ਨਿਡਰ ਤਰੀਕੇ ਨਾਲ ਕੰਮ ਹੋਏਗਾ।
ਭਾਰਤੀ ਜਨਤਾ ਪਾਰਟੀ ਸਦੀਵ ਲੋਕਤੰਤਰ, ਕਾਨੂੰਨ ਅਤੇ ਨੈਤਿਕ ਮੂਲਾਂ ਦੀ ਪੱਖਦਾਰ ਰਹੀ ਹੈ ਅਤੇ ਹਮੇਸ਼ਾ ਰਹੇਗੀ। ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੇ ਰਹਾਂਗੇ, ਚਾਹੇ ਕਿਸੇ ਵੀ ਹੱਦ ਤੱਕ ਜਾਣਾ ਪਵੇ।
