ਪੇਕ ਵੱਲੋਂ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਚੰਡੀਗੜ੍ਹ, 21 ਜੂਨ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਫੈਕਲਟੀ ਮੈਂਬਰਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ 'ਤੇ ਸਵੇਰੇ ਸਵੇਰੇ ਇਕ ਵਿਸ਼ੇਸ਼ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ 'ਚ ਹਰੇਕ ਨੇ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਨੂੰ ਅਨੁਭਵ ਕੀਤਾ।

ਇਸ ਯੋਗ ਸੈਸ਼ਨ ਵਿਚ ਪੀਈਸੀ ਦੇ ਨਿਰਦੇਸ਼ਕ ਪ੍ਰੋ. ਰਾਜੇਸ਼ ਭਾਟੀਆ (ਐਡ ਇੰਟਰਿਮ), ਰਜਿਸਟ੍ਰਾਰ ਕਰਣਲ ਆਰ.ਐਮ. ਜੋਸ਼ੀ, ਡੀਐਸਏ ਡਾ. ਡੀ.ਆਰ. ਪ੍ਰਜਾਪਤੀ, ਏ.ਡੀ.ਐਸ.ਏ (ਖੇਡਾਂ) ਡਾ. ਸੰਦੀਪ ਹਰਿਤ ਸਮੇਤ ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਯੋਗ ਅਧਿਆਪਿਕਾ ਸੁਸ਼੍ਰੀ ਪ੍ਰਿਯੰਕਾ ਚੌਹਾਨ ਨੇ ਸਾਰੇ ਸੈਸ਼ਨ ਨੂੰ ਰਹਿਨੁਮਾਈ ਦਿੱਤੀ, ਜਿਸ 'ਚ ਭਿੰਨ-ਭਿੰਨ ਆਸਨਾਂ, ਸਾਹ ਲੈਣ ਦੀਆਂ ਕਸਰਤਾਂ ਅਤੇ ਮਾਈਂਡਫੁਲਨੈੱਸ ਪ੍ਰੈਕਟਿਸਜ਼ ਰਾਹੀਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਧਾਈ ਗਈ।
ਇਹ ਸੈਸ਼ਨ ਆਯੁਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਯੋਗ ਪ੍ਰੋਟੋਕੋਲ ਦੇ ਅਨੁਸਾਰ ਕਰਵਾਇਆ ਗਿਆ। ਸ਼ੁਰੂਆਤ ਵਿਚ ਹਲਕੀਆਂ ਵਿਆਯਾਮਾਂ ਰਾਹੀਂ ਸਰੀਰ ਨੂੰ ਤਿਆਰ ਕੀਤਾ ਗਿਆ। ਫਿਰ 24 ਮਿੰਟ ਤਕ ਆਸਨਾਂ ਕਰਵਾਏ ਗਏ ਜਿਵੇਂ ਕਿ ਮੰਤਰ ਉਚਾਰਨ, ਸੂਖਮ ਵਿਆਯਾਮ, ਤਾੜਾਸਨ, ਵ੍ਰਿਕਸ਼ਾਸਨ, ਤ੍ਰਿਕੋਣਾਸਨ, ਵਕ੍ਰਾਸਨ, ਅਰਧ ਹਲਾਸਨ, ਭੁਜੰਗਾਸਨ, ਸੇਤੁਬੰਧ ਆਦਿ। ਅਖੀਰ ਵਿਚ ਨਾਡੀ ਸ਼ੋਧਨ, ਸ਼ੀਤਲੀ, ਭ੍ਰਮਰੀ ਅਤੇ ਪ੍ਰਾਣਾਯਾਮ ਕਰਵਾਇਆ ਗਿਆ, ਜੋ ਤਨਾਵ ਘਟਾਉਣ ਅਤੇ ਮਨ ਨੂੰ ਕੇਂਦਰਤ ਕਰਨ ਵਿੱਚ ਸਹਾਇਕ ਰਹੇ। ਸੈਸ਼ਨ ਦੇ ਅੰਤ 'ਚ ਧਿਆਨ ਰਾਹੀਂ ਸ਼ਰੀਰ ਅਤੇ ਮਨ ਨੂੰ ਆਰਾਮ ਅਤੇ ਨਵੀਨਤਾ ਦੀ ਅਨੁਭੂਤੀ ਕਰਵਾਈ ਗਈ।
ਇਸ ਇਵੈਂਟ ਰਾਹੀਂ ਪੀਈਸੀ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਕਿਵੇਂ ਤੰਦਰੁਸਤੀ ਅਤੇ ਯੋਗ ਨੂੰ ਵਿਦਿਆਕ ਪਰੀਪੇਖ ਵਿੱਚ ਲਿਆਂਦਾ ਜਾ ਸਕਦਾ ਹੈ। ਨਿਰਦੇਸ਼ਕ ਪ੍ਰੋ. ਰਾਜੇਸ਼ ਭਾਟੀਆ ਨੇ ਸਭ ਨੂੰ ਯੋਗਿਕ ਜੀਵਨਸ਼ੈਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ ਤਾਂ ਜੋ ਦਿਨਚਰਿਆ ਦੇ ਸ਼ਾਰੀਰੀਕ ਤੇ ਮਾਨਸਿਕ ਤਣਾਵ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ।
ਬਾਅਦ ਵਿੱਚ, ਡੀਐਸਏ ਡਾ. ਡੀ.ਆਰ. ਪ੍ਰਜਾਪਤੀ ਨੇ ਯੋਗ ਅਧਿਆਪਿਕਾ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸਾਰੇ ਯੋਗ ਅਭਿਆਸੀਆਂ ਦਾ ਇਸ ਅੰਤਰਰਾਸ਼ਟਰੀ ਦਿਨ ਵਿੱਚ ਸ਼ਮੂਲੀਅਤ ਲਈ ਧੰਨਵਾਦ ਕੀਤਾ। ਡਾ. ਸੰਦੀਪ ਹਰਿਤ ਨੇ ਵੀ ਯੋਗ ਅਤੇ ਧਿਆਨ ਦੇ ਲਾਭਾਂ ਬਾਰੇ ਉਤਸ਼ਾਹਜਨਕ ਵਿਚਾਰ ਸਾਂਝੇ ਕੀਤੇ।