ਅਣਪਛਾਤੇ ਵਿਅਕਤੀ ਵੱਲੋਂ ਮਕੈਨਿਕਾਂ ਦੇ ਆਨਲਾਈਨ ਅਦਾਇਗੀ ਵਾਲੇ ਸਕੈਨਰ ਬਦਲ ਕੇ ਮਾਰੀ ਗਈ ਠੱਗੀ
ਐਸ.ਏ.ਐਸ. ਨਗਰ, 10 ਜੂਨ- ਸਥਾਨਕ ਫੇਜ਼ 7 ਵਿੱਚ ਸਥਿਤ ਸਕੂਟਰ ਮਾਰਕੀਟ ਦੇ ਮਕੈਨਿਕਾਂ ਨਾਲ ਨਿਵੇਕਲੇ ਤਰੀਕੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਟਰ ਮਾਰਕੀਟ ਦੇ ਮਕੈਨਿਕਾਂ ਦੇ ਆਨਲਾਈਨ ਰਕਮ ਲੈਣ ਵਾਲੇ ਸਕੈਨਰਾਂ ’ਤੇ ਕਿਸੇ ਵਿਅਕਤੀ ਵੱਲੋਂ ਆਪਣੇ ਸਕੈਨਰ ਚਿਪਕਾ ਕੇ ਗ੍ਰਾਹਕਾਂ ਵੱਲੋਂ ਮਕੈਨਿਕਾਂ ਨੂੰ ਸਕੈਨਰ ਰਾਹੀਂ ਅਦਾ ਕੀਤੀ ਜਾਣ ਵਾਲੀ ਰਕਮ ਆਪਣੇ ਖਾਤੇ ਵਿੱਚ ਪਵਾ ਲਈ ਗਈ।

ਸਕੂਟਰ ਮਾਰਕੀਟ ਦੇ ਪ੍ਰਧਾਨ ਸ੍ਰੀ ਗੁਰਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਮਾਰਕੀਟ ਵਿੱਚ ਕੰਮ ਕਰਦੇ ਮਕੈਨਿਕਾਂ ਵੱਲੋਂ ਆਪੋ-ਆਪਣੇ ਖਾਤਿਆਂ ਦੇ (ਪੇਟੀਐਮ, ਗੂਗਲ ਪੇ, ਭਾਰਤ ਪੇ ਆਦਿ ਦੇ) ਸਕੈਨਰ ਮਾਰਕੀਟ ਵਿੱਚਲੇ ਬੂਥਾਂ ਦੇ ਥੰਮ੍ਹਿਆਂ ਦੇ ਉੱਪਰ ਹੀ ਚਿਪਕਾਏ ਹੋਏ ਹਨ ਅਤੇ ਬੀਤੇ ਦਿਨ ਕੋਈ ਵਿਅਕਤੀ ਰਾਤ ਵੇਲੇ ਆ ਕੇ ਇਹਨਾਂ ਸਕੈਨਰਾਂ ਦੇ ਉੱਪਰ ਆਪਣੇ ਸਕੈਨਰ ਚਿਪਕਾ ਕੇ ਚਲਾ ਗਿਆ।
ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਮਾਰਕੀਟ ਖੁੱਲ੍ਹੀ ਤਾਂ ਮਕੈਨਿਕਾਂ ਵੱਲੋਂ ਕੰਮ ਤੋਂ ਬਾਅਦ ਜਦੋਂ ਗ੍ਰਾਹਕਾਂ ਵੱਲੋਂ ਇੱਕ ਮਕੈਨਿਕ ਨੂੰ ਸਕੈਨਰ ਰਾਹੀਂ ਆਨਲਾਈਨ ਅਦਾਇਗੀ ਕੀਤੀ ਗਈ ਤਾਂ ਮਕੈਨਿਕ ਵੱਲੋਂ ਪੈਸੇ ਨਾ ਆਉਣ ਦੀ ਗੱਲ ਆਖੀ ਗਈ। ਇਸ ਦੌਰਾਨ ਇੱਕ ਮਕੈਨਿਕ ਨਾਲ ਵੀ ਅਜਿਹਾ ਹੀ ਹੋਇਆ ਅਤੇ ਜਦੋਂ ਸਕੈਨਰ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਪਹਿਲੇ ਸਕੈનਰ ’ਤੇ ਇੱਕ ਹੋਰ ਸਕੈਨਰ ਚਿਪਕਾ ਦਿੱਤਾ ਗਿਆ ਸੀ ਅਤੇ ਗ੍ਰਾਹਕਾਂ ਵੱਲੋਂ ਅਦਾ ਕੀਤੀ ਰਕਮ ਕਿਸੇ ਹੋਰ ਦੇ ਖਾਤੇ ਵਿੱਚ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦਾ ਛੇਤੀ ਪਤਾ ਲੱਗ ਜਾਣ ’ਤੇ ਜ਼ਿਆਦਾ ਨੁਕਸਾਨ ਤੋਂ ਬਚਾਅ ਹੋ ਗਿਆ ਪਰੰਤੂ ਮਨੀ ਸਿੰਘ ਨਾਮ ਦੇ ਮਕੈਨਿਕ ਦੇ 300 ਰੁਪਏ ਅਤੇ ਰਾਜੇਸ਼ ਕੁਮਾਰ ਦੇ 500 ਰੁਪਏ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਹ ਮਕੈਨਿਕ ਵੱਲੋਂ ਆਪਣੇ ਪੱਧਰ ’ਤੇ ਉਸ ਸਕੈਨਰ ਵਾਲੇ ਦੇ ਨਾਮ ਅਤੇ ਫੋਨ ਨੰਬਰ ਦਾ ਵੀ ਪਤਾ ਲਗਾਇਆ ਗਿਆ ਹੈ, ਜਿਸ ਨੂੰ ਰਕਮ ਦੀ ਅਦਾਇਗੀ ਕੀਤੀ ਗਈ ਹੈ ਪਰੰਤੂ ਸੰਪਰਕ ਕਰਨ ’ਤੇ ਉਹ ਵਿਅਕਤੀ ਇਸ ਤੋਂ ਇਨਕਾਰੀ ਹੋ ਗਿਆ। ਉਨ੍ਹਾਂ ਦੱਸਿਆ ਕਿ ਹੁਣ ਇਸ ਸੰਬੰਧੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾ ਰਹੀ ਹੈ ਤਾਂ ਜੋ ਮਕੈਨਿਕਾਂ ਨਾਲ ਠੱਗੀ ਮਾਰਨ ਵਾਲੇ ਇਸ ਠੱਗ ਦਾ ਪਤਾ ਲੱਗ ਕੇ ਉਸਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।