ਲੀਓ ਕਲੱਬ ਮੁਹਾਲੀ ਸਮਾਈਲਿੰਗ ਵੱਲੋਂ ਸਮਰ ਕੈਂਪ ਦੀ ਸਫਲਤਾ ਪੂਰਵਕ ਸਮਾਪਤੀ

ਐਸ.ਏ.ਐਸ. ਨਗਰ, 10 ਜੂਨ- ਲੀਓ ਕਲੱਬ ਮੁਹਾਲੀ ਸਮਾਈਲਿੰਗ (ਜ਼ਿਲ੍ਹਾ 321-ਐਫ) ਨੇ ਸਵੈ ਸੇਵੀ ਸੰਸਥਾ ਅਯਾਮ ਦੇ ਸਹਿਯੋਗ ਨਾਲ ਸੇਵੀਅਰ ਭਵਨ, ਸੈਕਟਰ 70, ਵਿਖੇ ਲਗਾਇਆ 6 ਦਿਨਾਂ ਸਮਰ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ।

ਐਸ.ਏ.ਐਸ. ਨਗਰ, 10 ਜੂਨ- ਲੀਓ ਕਲੱਬ ਮੁਹਾਲੀ ਸਮਾਈਲਿੰਗ (ਜ਼ਿਲ੍ਹਾ 321-ਐਫ) ਨੇ ਸਵੈ ਸੇਵੀ ਸੰਸਥਾ ਅਯਾਮ ਦੇ ਸਹਿਯੋਗ ਨਾਲ ਸੇਵੀਅਰ ਭਵਨ, ਸੈਕਟਰ 70, ਵਿਖੇ ਲਗਾਇਆ 6 ਦਿਨਾਂ ਸਮਰ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਰਚਨਾਤਮਕ ਅਤੇ ਹੁਨਰ-ਨਿਰਮਾਣ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਗਿਆ। ਜਿਸ ਵਿੱਚ ਡਾਂਸ, ਤਾਈਕਵਾਂਡੋ, ਕਲਾ, ਖੇਡਾਂ, ਵਿਸ਼ਵ ਵਾਤਾਵਰਣ ਦਿਵਸ ਅਤੇ ਪੋਸਟਰ-ਮੇਕਿੰਗ ਮੁਕਾਬਲਾ ਸ਼ਾਮਲ ਸੀ।
 ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਅਯਾਮ ਦੇ ਸਰਪ੍ਰਸਤ ਮੈਡਮ ਵਰਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਲਾਇਨਜ਼ ਕਲੱਬ ਦੇ ਜ਼ੋਨ ਚੇਅਰਪਰਸਨ ਅਮਨਦੀਪ ਸਿੰਘ ਗੁਲਾਟੀ, ਜੇ.ਐਸ. ਰਾਹੀ, ਰਾਜਿੰਦਰ ਚੌਹਾਨ, ਜਸਵਿੰਦਰ ਸਿੰਘ (ਲੀਓ ਕਲੱਬ ਸਲਾਹਕਾਰ) ਅਤੇ ਜਤਿੰਦਰ ਪਾਲ ਸਿੰਘ (ਪ੍ਰਿੰਸ) ਦੀ ਮੌਜੂਦਗੀ ਵਿੱਚ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ ਉਪਰੰਤ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ। ਕੈਂਪ ਦੀ ਅਗਵਾਈ ਲੀਓ ਕਲੱਬ ਦੇ ਪ੍ਰਧਾਨ ਜਾਫਿਰ, ਸਕੱਤਰ ਆਯੁਸ਼ ਅਤੇ ਖਜ਼ਾਨਚੀ ਹਰਦੀਪ ਨੇ ਕੀਤੀ। ਇਸਦੇ ਨਾਲ ਹੀ ਅਗਮਜੋਤ, ਰਿਸ਼ਪ੍ਰੀਤ, ਪਿੰਕੇਸ਼, ਗੁਰਪ੍ਰੀਤ, ਗਗਨਦੀਪ, ਰਾਹੁਲ, ਵੈਸ਼ਾਲੀ ਅਤੇ ਰੇਨੂ ਵੱਲੋਂ ਵੀ ਸਰਗਰਮ ਭਾਗੀਦਾਰੀ ਕੀਤੀ ਗਈ।