ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਚੱਬੇਵਾਲ , ਮਾਹਿਲਪੁਰ , ਗੜ੍ਹਸ਼ੰਕਰ ਦਾ ਖੂਫੀਆ ਲੋਕਤੰਤਰ ਫੇਲ , ਹਲਕਿਆਂ ਵਿੱਚ ਨਸ਼ਿਆਂ ਦੇ ਸਮੱਗਲਰ ਖੂਫੀਆ ਵਿਭਾਗ ਦੀ ਰਡਾਰ ਤੋਂ ਬਾਹਰ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਚੱਬੇਵਾਲ , ਮਾਹਿਲਪੁਰ , ਗੜ੍ਹਸ਼ੰਕਰ ਦਾ ਖੂਫੀਆ ਲੋਕਤੰਤਰ ਫੇਲ , ਹਲਕਿਆਂ ਵਿੱਚ ਨਸ਼ਿਆਂ ਦੇ ਸਮੱਗਲਰ ਖੂਫੀਆ ਵਿਭਾਗ ਦੀ ਰਡਾਰ ਤੋਂ ਬਾਹਰ। ਖੂਫੀਆ ਵਿਭਾਗ ਪੰਜਾਬ ਪੁਲੀਸ ਦੀ ਮੱਦਦ ਲਈ ਹੈ ਅਤੇ ਇਹ ਆਪਣੀ ਸਾਰੀ ਰਿਪੋਰਟ ਚੰਡੀਗਡ਼੍ਹ ਭੇਜਦੇ :- ਡੀ.ਐਸ.ਪੀ ਦਲਜੀਤ ਸਿੰਘ ਖੱਖ

ਗੜ੍ਹਸ਼ੰਕਰ 19 ਅਗਸਤ ( ਮਨਜਿੰਦਰ ਕੁਮਾਰ ਪੈਂਸਰਾ ) ਪੰਜਾਬ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਸੱਤਾ `ਚ ਆਉਣ ਲਈ ਪੰਜਾਬ ਦੀ ਭੋਲੀ ਭਾਲੀ ਜਨਤਾ ਨਾਲ ਨਸ਼ਿਆਂ ਨੂੰ ਜਡ਼੍ਹ ਤੋਂ ਖਤਮ ਕਰਨ ਦਾ ਲਾਰਾ ਤਾਂ ਲਾਉਣਾ ਹੀ ਹੁੰਦਾ ਹੈ ਅਤੇ ਉਹ ਜਨਤਾ ਨਾਲ ਇਸ ਤਰ੍ਹਾਂ ਦੇ ਵਾਅਦੇ ਕਰਕੇ ਆਪਣੀਆਂ ਕੁਰਸੀਆਂ ਸੰਭਾਲ ਲੈਂਦੀਆਂ ਹਨ ਪਰ ਉਨ੍ਹਾਂ ਵੱਲੋਂ ਪੰਜਾਬ ਦੀ ਭੋਲੀ ਭਾਲੀ ਜਨਤਾ ਨਾਲ ਕੀਤੇ ਵਾਅਦੇ ਸੱਤਾ ਦੀ ਕੁਰਸੀ ਥੱਲੇ ਦੱਬ ਕੇ ਰਹਿ ਜਾਂਦੇ ਹਨ। ਜਿਸ ਦਾ ਖਮਿਆਜ਼ਾ ਉਨ੍ਹਾਂ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਜਿਨ੍ਹਾਂ ਨੇ ਦੁੱਖ ਤਕਲੀਫ਼ਾਂ ਨਾਲ ਪਾਲੇ ਹੋਏ ਲਾਡਲੇ ਪੁੱਤਰ ਨਸ਼ਿਆਂ ਦੇ ਆਦੀ ਹੋ ਕੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਦਮ ਤੋੜ ਜਾਂਦੇ ਹਨ ਅਤੇ ਪਿੱਛੇ ਛੱਡ ਜਾਂਦੇ ਆ ਉਮਰ ਭਰ ਲਈ ਮਾਪਿਆਂ ਦਾ ਰੋਣਾ। ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਲਈ ਜਿੱਥੇ ਸਰਕਾਰਾਂ ਤੇ ਪੁਲੀਸ ਜ਼ਿੰਮੇਵਾਰ ਹਨ ਉਥੇ ਹੀ ਸਰਕਾਰੀ ਖ਼ੁਫ਼ੀਆ ਵਿਭਾਗ ਵੀ ਆਪਣਾ ਫ਼ਰਜ਼ ਨਿਭਾਉਣ ਵਿੱਚ ਬੇਪਰਵਾਹ ਹੈ। ਜਿਸ ਸਬੰਧੀ ਹਲਕਿਆਂ ਵਿੱਚ ਸ਼ਰ੍ਹੇਆਮ ਵਿਕ ਰਹੇ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਰਿਪੋਰਟ ਭੇਜਣ ਦੀ ਬਜਾਏ ਧਰਨੇ ਮੁਜ਼ਾਹਰੇ ਦੀਆਂ ਰਿਪੋਰਟਾਂ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਣ ਵਿੱਚ ਸੀਮਤ ਰਹਿ ਗਿਆ ਹੈ । ਖ਼ੁਫ਼ੀਆ ਵਿਭਾਗ ਦੀ ਇਸ ਲਾਪ੍ਰਵਾਹੀ ਦਾ ਲਾਭ ਨਸ਼ੇ ਦੇ ਸੌਦਾਗਰ ਜੋ ਚੱਬੇਵਾਲ , ਮਾਹਿਲਪੁਰ , ਗੜ੍ਹਸ਼ੰਕਰ ਵਿੱਚ ਹੀ ਚਿੱਟੇ ਸਮੇਤ ਹੋਰ ਨਸ਼ੇ ਵੇਚ ਕੇ ਹਰ ਰੋਜ਼ ਲੱਖਾਂ ਰੁਪਏ ਕਮਾ ਰਹੇ ਹਨ। ਜੇਕਰ ਇੱਥੇ ਮਾਹਿਲਪੁਰ ਦੀ ਗੱਲ ਕਰੀਏ ਤਾਂ ਇਹ ਛੋਟਾ ਜਿਹਾ ਸ਼ਹਿਰ ਆਸਪਾਸ ਦੇ ਪਿੰਡਾਂ ਸੈਲਾ ਖੁਰਦ, ਸੈਲਾ ਕਲਾਂ , ਪੈਂਸਰਾ , ਚਾਦਸੂ ਜੱਟਾ , ਜੱਸੋਵਾਲ , ਮਜਾਰਾ ਡੀਂਗਰੀਆਂ , ਟੂਟੋ ਮਜਾਰਾ , ਲਸਾੜਾ , ਦਦਿਆਲ , ਢਾਡਾ ਕਲਾਂ , ਜੇਜੋਂ ਦੋਆਬਾ, ਕੋਟਫਤੂਹੀ, ਆਦਿ ਗੜ੍ਹਸ਼ੰਕਰ ਵਿੱਚ ਦੇਨੋਵਾਲ ਖੁਰਦ ਬਸਤੀ ਸੈਂਹਿਸੀਆ , ਗੜਸ਼ੰਕਰ ਸ਼ਹਿਰ , ਚੱਕ ਰੋਤਾ ਰਾਮਪੁਰ ਬਿਲੜੋ , ਮੋਰਾਂਵਾਲੀ , ਸਮੁਦੜਾ , ਆਦਿ ਚੱਬੇਵਾਲ ਬਸੀ ਕਲਾ , ਡਰੋਲੀ , ਬਾੜੀਆ , ਬੰਬੇਲੀ , ਚੱਕ ਮੱਲਾ , ਜੈਤਪੁਰ , ਭੂੰਨੋ , ਮੁੱਖੋਮਜਾਰਾ , ਲੈਹਲੀ ਕਲਾ , ਮਰੂਲਾ , ਬਿਹਾਲਾ , ਜੱਲੋਵਾਲ ਖਨੂੜ , ਬਿਲਾਸਪੁਰ , ਬਾੜੀਆ ਖੁਰਦ , ਆਦਿ ਨਸ਼ਾ ਵੇਚਣ ਦਾ ਕੇਂਦਰ ਬਣਿਆ ਹੋਇਆ ਹੈ। ਮਾਹਿਲਪੁਰ ਵਿਖੇ ਬੀ.ਡੀ ਓ ਕਾਲੋਨੀ, ਲੰਗੇਰੀ ਰੋਡ, ਹਵੇਲੀ ਰੋਡ, ਅਤੇ ਪਿੰਡ ਬਘੌਰਾ ਤੋਂ ਨੰਗਲ ਰੋਡ ਨੂੰ ਜਾਂਦੀ ਕੱਚੀ ਸੜਕ ਤੇ ਸ਼ਰ੍ਹੇਆਮ ਵਿਕ ਰਹੇ ਤੇ ਪਿੰਡ ਪੈਸਰਾ ਵਿਖੇ ਵੀ ਸ਼ਰੇਆਮ ਨਸ਼ਾ ਵਿਕ ਰਿਹਾ ਜਿਸ ਦੀ ਸਾਮ ਸਵੇਰੇ ਮੋਟਰਸਾਈਕਲਾਂ ਦੀ ਭੀੜ ਨਸ਼ਾ ਸਮਗਲਰਾਂ ਦੇ ਘਰ ਦੇਖੀ ਜਾ ਸਕਦੀ ਹੈ , ਇਸੇ ਹੀ ਤਰ੍ਹਾਂ ਗੜ੍ਹਸ਼ੰਕਰ ਵਿਖੇ ਪਿੰਡ ਜੋ ਕਿ ਦੁਨੀਆਂ ਵਿੱਚ ਨਸ਼ੇ ਦੇ ਕਾਰਨ ਬਦਨਾਮ ਹੈ ਦੇਨੋਵਾਲ ਖੁਰਦ ਬਸਤੀ ਸੈਂਹਿਸੀਆ ਜਿਥੇ ਕਿ ਪਿੰਡ ਦੇ ਬਾਹਰ ਨਵਾਂ ਸ਼ਹਿਰ ਰੋਡ ਤੇ ਪੁਲਿਸ ਵਲੋਂ ਖ਼ਾਨਾਪੂਰਤੀ ਲਈ ਨਾਕਾ ਲਗਾਇਆ ਗਿਆ ਹੈ ਪਰ ਨਾਕਾ ਪੁਲਿਸ ਕਰਮਚਾਰੀ ਉਥੇ ਬੈਠੇ ਕੇ ਮੁਬਾਇਲ ਫੋਨ ਵਿੱਚ ਜ਼ਿਆਦਾ ਵਿਅਸਥ ਰਹਿੰਦੇ ਆਮ ਦੇਖੇ ਜਾਂਦੇ ਹਨ ਤੇ ਨੋਜਵਾਨ ਕੱਚਿਆਂ ਪੱਕਡੱਡੀਆ ਤੇ ਖੂਫੀਆ ਰਸਤਿਆਂ ਵਿੱਚੋਂ ਗੁਜ਼ਰ ਕੇ ਨਸ਼ਾ ਸਮਗਲਰਾਂ ਦੇ ਘਰ ਤੋਂ ਨਸ਼ੇ ਦੀ ਪੁਰਤੀ ਲਈ ਭੀੜ ਪਿੰਡ ਵਿੱਚ ਆਮ ਦੇਖੀ ਜਾ ਸਕਦੀ ਹੈ । ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕਿ ਪੁਲਿਸ ਵਿਭਾਗ ਵੱਡੇ ਸਮਗਲਰਾਂ ਤੇ ਮਹਿਰਾਬ ਹੋਣ ਦਾ ਖਦਸ਼ਾ ਆਮ ਜੰਨਤਾਂ ਵਿੱਚ ਦੇਖਿਆ ਜਾ ਸਕਦਾ ਹੈ । ਜੋ ਖੂਫੀਆ ਵਿਭਾਗ ਦੀ ਕਾਰਗੁਜ਼ਾਰੀ ਤੇ ਪੁਲਿਸ ਪ੍ਰਸ਼ਾਸਨ ਤੇ ਸਵਾਲਿਆ ਨਿਸ਼ਾਨ ਲਗਾ ਰਿਹਾ ਹੈ । ਨਸ਼ੇ ਬਾਰੇ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੂੰ ਇਸ ਬਾਰੇ ਪਤਾ ਨਾ ਹੋਵੇ ਪਰੰਤੂ ਕੁੰਭਕਰਨੀ ਨੀਂਦ ਸੁੱਤੇ ਗੜ੍ਹਸ਼ੰਕਰ, ਮਾਹਿਲਪੁਰ, ਚੱਬੇਵਾਲ, ਦੇ ਖੁਫੀਆ ਵਿਭਾਗ ਇਸ ਬਾਰੇ ਅਣਜਾਣ ਹਨ। ਕਿਉਂਕਿ ਇਨ੍ਹਾਂ ਨੂੰ ਧਰਨੇ, ਮੁਜ਼ਾਹਰਿਆਂ, ਪੁਤਲੇ ਸਾੜੇ ਅਤੇ ਰੋਡ ਜਾਮ ਦੀਆਂ ਖ਼ਬਰਾਂ ਭੇਜਣ ਤੋਂ ਵਿਹਲ ਨਹੀਂ ਮਿਲਦਾ ਹੈ। ਜਿਸ ਕਾਰਨ ਮਾਹਿਲਪੁਰ, ਗੜ੍ਹਸ਼ੰਕਰ, ਚੱਬੇਵਾਲ 'ਚ ਨਸ਼ਿਆਂ ਦਾ ਕਾਰੋਬਾਰ ਪ੍ਰਫੁੱਲਤ ਹੋ ਰਿਹਾ ਹੈ। ਇਹ ਗੱਲ ਨਸ਼ਿਆਂ ਤੱਕ ਸੀਮਤ ਨਹੀਂ ਹੈ। ਇਸ ਨਸ਼ਿਆਂ ਦੇ ਦਲਦਲ ਵਿੱਚ ਫਸੀ ਨੌਜਵਾਨ ਪੀੜ੍ਹੀ ਆਏ ਦਿਨ ਨਸ਼ੇ ਦੀ ਪੂਰਤੀ ਕਰਨ ਲਈ ਚੋਰੀ, ਲੁੱਟਾਂ-ਖੋਹਾਂ, ਡਕੈਤੀਆਂ, ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪ੍ਰੰਤੂ ਏਨਾ ਕੁਝ ਵਰਤ ਜਾਣ ਦੇ ਬਾਵਜੂਦ ਵੀ ਖੁਫ਼ੀਆ ਵਿਭਾਗ ਦੇ ਕੰਨ ਤੇ ਜੂੰ ਨਹੀਂ ਸਰਕਦੀ । ਜਦੋਂ ਇਸ ਸੰਬੰਧੀ ਹਲਕਾ ਗੜ੍ਹਸ਼ੰਕਰ ਦੇ ਡੀਐੱਸਪੀ ਦਲਜੀਤ ਸਿੰਘ ਖੱਖ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਖੂਫੀਆ ਵਿਭਾਗ ਪੰਜਾਬ ਪੁਲੀਸ ਦੀ ਮੱਦਦ ਲਈ ਹੈ ਅਤੇ ਇਹ ਆਪਣੀ ਸਾਰੀ ਰਿਪੋਰਟ ਚੰਡੀਗਡ਼੍ਹ ਭੇਜਦੇ ਹਨ ਸਾਨੂੰ ਨਹੀਂ ਭੇਜਦੇ ਬਾਕੀ ਸਾਡਾ ਮਹਿਕਮਾ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾ ਰਹੇ ਹਾਂ।