ਸਮਾਜ ਵਿਰੋਧੀ ਅਨਸਰ ਜ਼ਿਲ੍ਹੇ ਤੋਂ ਬਾਹਰ ਕਰ ਲੈਣ ਰੈਣ ਬਸੇਰਾ-ਐੱਸ.ਐੱਸ.ਪੀ ਡਾ. ਮਹਿਤਾਬ ਸਿੰਘ

ਨਵਾਂਸ਼ਹਿਰ, 10 ਜੂਨ-ਅਮਨ ਤੇ ਸ਼ਾਂਤੀ ਦੇ ਨਿਰਪੱਖ ਪਹਿਰੇਦਾਰ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈ.ਪੀ.ਐੱਸ. ਦਾ ਅੱਜ ਮਹੇ ਗੋਤ ਵੈੱਲਫ਼ੇਅਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਾਸਟਰ ਤੇਲੂ ਰਾਮ ਦੀ ਅਗਵਾਈ 'ਚ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |

ਨਵਾਂਸ਼ਹਿਰ, 10 ਜੂਨ-ਅਮਨ ਤੇ ਸ਼ਾਂਤੀ ਦੇ ਨਿਰਪੱਖ ਪਹਿਰੇਦਾਰ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈ.ਪੀ.ਐੱਸ. ਦਾ ਅੱਜ ਮਹੇ ਗੋਤ ਵੈੱਲਫ਼ੇਅਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਾਸਟਰ ਤੇਲੂ ਰਾਮ ਦੀ ਅਗਵਾਈ 'ਚ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | 
ਇਸ ਮੌਕੇ ਤੇ ਸੰਬੋਧਨ ਕਰਦਿਆਂ ਐੱਸ.ਐੱਸ.ਪੀ ਡਾਕਟਰ ਮਹਿਤਾਬ ਸਿੰਘ ਨੇ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ਦਾ ਸਫ਼ਾਇਆ ਕਰਨ ਵਾਸਤੇ ਜ਼ਿਲ੍ਹਾ ਪੁਲਿਸ ਵਲੋਂ ਮਾਣਯੋਗ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ  ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਪੁਲਿਸ ਵਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਤੱਥ ਸਾਹਮਣੇ ਆ ਰਹੇ ਹਨ ਕਿ ਨਸ਼ਾ ਤਸਕਰ ਹੁਣ ਆਪਣੀ ਜੂਹ ਛੱਡਕੇ ਆਪਣੇ ਨਵੇਂ ਟਿਕਾਣਿਆ ਦੀ ਭਾਲ ਵਿਚ ਹਨ | 
ਉਨ੍ਹਾਂ ਕਿਹਾ ਕਿ ਉਨ੍ਹਾਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ  ਉਹ ਸਖ਼ਤ ਤਾੜਨਾ ਕਰਦੇ ਹਨ ਕਿ ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ ਜੀ ਦੇ ਨਾਂਅ ਤੇ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਇਹੋ ਜਿਹੇ ਤੱਤਾਂ ਲਈ ਕੋਈ ਥਾਂ ਨਹੀਂ ਹੈ ਜਿਸ ਕਰਕੇ ਉਹ ਜ਼ਿਲ੍ਹੇ ਤੋਂ ਬਾਹਰ ਹੀ ਆਪਣਾ ਰੈਣ ਬਸੇਰਾ ਕਰਨ |
 ਉਨ੍ਹਾਂ ਸਵੈਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਪੰਚਾਇਤਾਂ ਨੂੰ  ਅਪੀਲ ਕੀਤੀ ਕਿ ਇਸ ਚੰਗੇ ਕਾਰਜ ਲਈ ਉਹ ਪੁਲਿਸ ਵਿਭਾਗ ਦਾ ਦਿਲੋਂ ਸਾਥ ਦੇਣ, ਆਪਣੇ ਨਜ਼ਦੀਕ ਅਜਿਹਾ ਧੰਦਾ ਕਰਨ ਵਾਲੇ ਅਨਸਰਾਂ ਦਾ ਪਤਾ ਪੁਲਿਸ ਨੂੰ  ਦੇਣ ਜਿਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ | ਇਸ ਮੌਕੇ ਤੇ ਕਮੇਟੀ ਵਲੋਂ ਐੱਸ.ਪੀ ਸਥਾਨਿਕ ਸ੍ਰੀ ਇਕਬਾਲ ਸਿੰਘ ਦਾ ਵੀ ਪੁਲਿਸ ਪ੍ਰਸ਼ਾਸਨ ਵਲੋਂ ਚੰਗੀਆਂ ਸੇਵਾਵਾਂ ਨਿਭਾਉਂਣ ਬਦਲੇ ਸਨਮਾਨ ਕੀਤਾ ਗਿਆ | 
ਇਸ ਮੌਕੇ ਤੇ ਕਮੇਟੀ ਦੇ ਆਗੂ ਸ੍ਰੀ ਤੇਲੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਗੋਤ ਦਾ 28 ਮਈ ਨੂੰ  ਪਿੰਡ ਹਿਆਤਪੁਰ ਜੱਟਾਂ ਵਿਖੇ ਸਾਲਾਨਾ ਮੇਲਾ ਦੋ ਦਿਨ ਪਹਿਲਾਂ ਪਿੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੁਕੰਮਲ ਹੋਇਆ ਜਿਸ ਵਿਚ ਥਾਣਾ ਮੁਖੀ ਪੋਜੇਵਾਲ ਐੱਸ.ਆਈ. ਸਤਨਾਮ ਸਿੰਘ ਦੀ ਮੁਲਾਜ਼ਮਾਂ ਦੇ ਤਾਲਮੇਲ ਬਣਾਕੇ ਨਿਭਾਈ ਡਿਊਟੀ ਕਾਬਲੇਗੌਰ ਸੀ, ਜਿਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਮੇਲੇ 'ਚ ਬਾਖੂਬੀ ਸੇਵਾਵਾਂ ਪ੍ਰਦਾਨ ਕੀਤੀਆਂ ਤੇ ਸਾਲਾਨਾ ਮੇਲਾ ਸ਼ਾਂਤੀ ਪੂਰਵਕ ਨੇਪਰੇ ਚੜ੍ਹਿਆ, ਜਿਸ ਕਰਕੇ ਉਨ੍ਹਾਂ ਵਲੋਂ ਐੱਸ.ਐੱਸ.ਪੀ ਡਾ. ਮਹਿਤਾਬ ਸਿੰਘ, ਰੀਡਰ ਉਂਕਾਰ ਸਿੰਘ, ਐੱਸ.ਪੀ ਸਥਾਨਿਕ ਇਕਬਾਲ ਸਿੰਘ, ਐੱਸ.ਪੀ (ਡੀ) ਸਰਬਜੀਤ ਸਿੰਘ ਬਾਹੀਆ, ਐੱਸ.ਪੀ (ਪੀ.ਬੀ.ਆਈ) ਸ੍ਰੀ ਤਰੁਨ ਰਤਨ ਸਮੇਤ ਸਮੂਲ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | 
ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਮੁਹਿੰਮ 'ਚ ਉਹ ਵੀ ਬਣਦਾ ਯੋਗਦਾਨ ਪਾਉਂਣਗੇ | ਇਸ ਮੌਕੇ ਤੇ ਆਗੂਆਂ 'ਚ ਰਜਿੰਦਰ ਰਾਣਾ, ਗੁਰਬਖਸ਼ ਸਿੰਘ, ਗੁਰਮੇਲ ਸਿੰਘ, ਸੀਤਲ ਦਾਸ, ਇੰਦਰਜੀਤ ਸਿੰਘ, ਡਾ.ਬਲਵੀਰ ਸਿੰਘ, ਜੀਤ ਰਾਮ ਸਮੇਤ ਕੁਝ ਹੋਰ ਆਗੂ ਵੀ ਹਾਜ਼ਰ ਸਨ |