
ਪੰਜਾਬ ਦੇ ਪੈਰਾ ਐਥਲੀਟਾਂ ਦਾ ਸਨਮਾਨ ਸਮਾਰੋਹ ਆਯੋਜਿਤ
ਐਸ ਏ ਐਸ ਨਗਰ, 4 ਜੂਨ- ਸੇਰੇਬ੍ਰਲ ਪੈਲਸੀ ਸਪੋਰਟਸ ਸੋਸਾਇਟੀ ਆਫ ਪੰਜਾਬ ਵੱਲੋਂ ਨੇਬਰਹੁੱਡ ਪਾਰਕ, ਫੇਜ਼ 11, ਵਿਖੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕਰਕੇ ਉਹਨਾਂ ਪੈਰਾ ਐਥਲੀਟਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਇਹ ਐਥਲੀਟ 3-6 ਅਕਤੂਬਰ, 2024 ਨੂੰ ਨਡਿਆਦ, ਗੁਜਰਾਤ ਵਿਖੇ ਹੋਈ ਤੀਜੀ ਰਾਸ਼ਟਰੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਅਤੇ 15-17 ਜੁਲਾਈ, 2024 ਨੂੰ ਬੰਗਲੁਰੂ ਵਿੱਚ ਕਰਵਾਈ ਗਈ 13ਵੀਂ ਜੂਨੀਅਰ ਅਤੇ ਸਬ ਜੂਨੀਅਰ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤ ਚੁੱਕੇ ਹਨ।
ਐਸ ਏ ਐਸ ਨਗਰ, 4 ਜੂਨ- ਸੇਰੇਬ੍ਰਲ ਪੈਲਸੀ ਸਪੋਰਟਸ ਸੋਸਾਇਟੀ ਆਫ ਪੰਜਾਬ ਵੱਲੋਂ ਨੇਬਰਹੁੱਡ ਪਾਰਕ, ਫੇਜ਼ 11, ਵਿਖੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕਰਕੇ ਉਹਨਾਂ ਪੈਰਾ ਐਥਲੀਟਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ।
ਇਹ ਐਥਲੀਟ 3-6 ਅਕਤੂਬਰ, 2024 ਨੂੰ ਨਡਿਆਦ, ਗੁਜਰਾਤ ਵਿਖੇ ਹੋਈ ਤੀਜੀ ਰਾਸ਼ਟਰੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਅਤੇ 15-17 ਜੁਲਾਈ, 2024 ਨੂੰ ਬੰਗਲੁਰੂ ਵਿੱਚ ਕਰਵਾਈ ਗਈ 13ਵੀਂ ਜੂਨੀਅਰ ਅਤੇ ਸਬ ਜੂਨੀਅਰ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤ ਚੁੱਕੇ ਹਨ।
ਸਨਮਾਨ ਸਮਾਰੋਹ ਦੌਰਾਨ ਮੰਗਲ ਸਿੰਘ, ਵਿਸ਼ਾਲ, ਤਮੰਨਾ, ਕਿਸ਼ਨ, ਹਰਮਜੋਤ ਸਿੰਘ, ਮੁਸਕਾਨ ਮਲੋਟ, ਗੁਰਜੀਤ ਕੌਰ, ਅਨੁਸ਼ਕਾ, ਰਮਨਦੀਪ ਸਿੰਘ ਅਤੇ ਬਲਵੰਤ ਸਿੰਘ ਨੂੰ ਸਰਟੀਫਿਕੇਟ ਵੰਡੇ ਗਏ। ਇਨ੍ਹਾਂ ਨਾਲ ਨਾਲ ਨੌਜਵਾਨ ਐਥਲੀਟ ਕਿਸਮਤ ਕੌਰ ਦੀ ਮੌਜੂਦਗੀ ਵੀ ਸਮਾਗਮ ਦੀ ਸ਼ਾਨ ਅਦਾਇਗੀ ਬਣੀ।
ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐਥਲੀਟਾਂ ਦੀ ਹੌਸਲੇਬੰਦੀ ਕਰਦਿਆਂ ਕਿਹਾ ਕਿ ਸੇਰੇਬ੍ਰਲ ਪੈਲਸੀ ਨਾਲ ਜੀਵਨ ਜੀ ਰਹੇ ਇਹ ਖਿਡਾਰੀ ਅਸਲ ਵਿੱਚ ਹੌਸਲੇ, ਜਿੱਤ ਦੀ ਲਗਨ ਅਤੇ ਆਤਮ ਵਿਸ਼ਵਾਸ ਦੀ ਮਿਸਾਲ ਹਨ। ਇਨ੍ਹਾਂ ਦੀ ਕਾਮਯਾਬੀ ਸਾਨੂੰ ਦੱਸਦੀ ਹੈ ਕਿ ਜੇ ਮਨੋਬਲ ਉੱਚਾ ਹੋਵੇ ਤਾਂ ਕੋਈ ਵੀ ਰੁਕਾਵਟ ਰਾਹ ਨਹੀਂ ਰੋਕ ਸਕਦੀ। ਇਹ ਖਿਡਾਰੀ ਨਾ ਸਿਰਫ ਤਗਮੇ ਜਿੱਤ ਰਹੇ ਹਨ, ਸਗੋਂ ਹਰ ਕਿਸੇ ਲਈ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ।
ਸੋਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਅਤੇ ਸਮਾਜ ਨੂੰ ਇਨ੍ਹਾਂ ਐਥਲੀਟਾਂ ਲਈ ਹੋਰ ਵਧੇਰੇ ਮੌਕੇ ਅਤੇ ਸਰੋਤ ਉਪਲਬਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਇਹ ਹੋਰ ਉਚਾਈਆਂ ਨੂੰ ਛੂਹ ਸਕਣ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਗੁਰਮੇਲ ਸਿੰਘ ਸਿੱਧੂ (ਬਰੈਂਪਟਨ, ਕੈਨੇਡਾ) ਅਤੇ ਉਨ੍ਹਾਂ ਦੀ ਧਰਮ ਪਤਨੀ ਸੁਖਿੰਦਰ ਕੌਰ ਸਿੱਧੂ, ਕੌਂਸਲਰ ਕੁਲਵੰਤ ਸਿੰਘ ਕਲੇਰ, ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਸਮਾਜ ਸੇਵੀ ਡਾ. ਮਨਿੰਦਰ ਕੌਰ ਗਾਂਧੀ, ਮਨਜੀਤ ਕੌਰ ਪ੍ਰਿੰਸੀਪਲ, ਹਰਕਮਲ ਸਿੰਘ (ਏਸ਼ੀਅਨ ਗੇਮਜ਼ 1978 ਦੇ ਸਿਲਵਰ ਮੈਡਲਿਸਟ ਅਤੇ ਭਾਰਤ ਦੇ ਸਾਬਕਾ ਮੁੱਖ ਕੋਚ), ਐਥਲੈਟਿਕ ਕੋਚ ਬਬੀਤਾ, ਚੰਦਰ ਸ਼ੇਖਰ, ਅਜਾਇਬ ਸਿੰਘ (ਬਾਕਰਪੁਰ), ਗੁਰਮੀਤ ਸਿੰਘ ਸਿਆਲ, ਬਲਵੀਰ ਸਿੰਘ ਸੋਹਲ, ਮਨਜੀਤ ਓਬਰਾਏ, ਮੁੱਖ ਇੰਜੀਨੀਅਰ ਡੀ ਐਸ ਮਾਨ ਅਤੇ ਵਿਕਾਸ ਅਫਸਰ ਸਤੀਸ਼ ਕੁਮਾਰ ਸ਼ਰਮਾ ਆਦਿ ਸ਼ਾਮਿਲ ਸਨ।
