ਖਾਲਸਾ ਕਾਲਜ ਮਾਹਿਲਪੁਰ ਵਿੱਚ ਤਿੰਨ ਕਰਮਚਾਰੀਆਂ ਦੀ ਸੇਵਾ ਮੁਕਤੀ ਸਬੰਧੀ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ

ਮਾਹਿਲਪੁਰ, 2 ਜੂਨ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਲੰਮੇਂ ਸਮੇਂ ਤੋਂ ਨਾਨ ਟੀਚਿੰਗ ਸਟਾਫ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਹੇ ਕਾਲਜ ਦੇ ਤਿੰਨ ਕਰਮਚਾਰੀ ਸੀਨੀਅਰ ਕਲਰਕ ਰਣਜੀਤ ਸਿੰਘ ਰਾਣਾ, ਮਾਲੀ ਮਹਿੰਦਰ ਸਿੰਘ ਅਤੇ ਸੁਰੱਖਿਆ ਗਾਰਡ ਸਿੰਗਾਰਾ ਸਿੰਘ ਦੀ ਸੇਵਾ ਮੁਕਤੀ ਸਬੰਧੀ ਕਾਲਜ ਦੇ ਪ੍ਰਬੰਧਕਾਂ ਵੱਲੋਂ ਇਕ ਸਾਨਦਾਰ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਮਾਹਿਲਪੁਰ, 2 ਜੂਨ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਲੰਮੇਂ ਸਮੇਂ ਤੋਂ ਨਾਨ ਟੀਚਿੰਗ ਸਟਾਫ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਹੇ ਕਾਲਜ ਦੇ ਤਿੰਨ ਕਰਮਚਾਰੀ ਸੀਨੀਅਰ ਕਲਰਕ ਰਣਜੀਤ ਸਿੰਘ ਰਾਣਾ, ਮਾਲੀ ਮਹਿੰਦਰ ਸਿੰਘ ਅਤੇ ਸੁਰੱਖਿਆ ਗਾਰਡ ਸਿੰਗਾਰਾ ਸਿੰਘ ਦੀ ਸੇਵਾ ਮੁਕਤੀ ਸਬੰਧੀ ਕਾਲਜ ਦੇ ਪ੍ਰਬੰਧਕਾਂ ਵੱਲੋਂ ਇਕ ਸਾਨਦਾਰ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
 ਇਸ ਸਮਾਰੋਹ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਿੱਖ ਐਜੂਕੇਸ਼ਨਲ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਖਜਾਨਚੀ ਵੀਰਇੰਦਰ ਸ਼ਰਮਾ ਅਤੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਸਮਾਰੋਹ ਦੇ ਆਰੰਭ ਮੌਕੇ ਪਿ੍ਰੰ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਾਲਜ ਵਿੱਚ ਉਕਤ ਕਰਮਚਾਰੀਆਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। 
ਉਨ੍ਹਾਂ ਕਿਹਾ ਕਿ ਸੀਨੀਅਰ ਕਲਰਕ ਰਣਜੀਤ ਸਿੰਘ ਰਾਣਾ ਨੇ ਸੈਂਤੀ ਸਾਲ ਦੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਹਨ ਅਤੇ ਮਹਿੰਦਰ ਸਿੰਘ ਅਤੇ ਸ਼ਿੰਗਾਰਾ ਸਿੰਘ ਨੇ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਸਮਾਰੋਹ ਦੌਰਾਨ ਟੀਚਿੰਗ ਸਟਾਫ ਦੇ ਬੁਲਾਰਿਆਂ ਪ੍ਰੋ ਪਵਨਦੀਪ ਚੀਮਾ, ਪ੍ਰੋ ਜਸਵਿੰਦਰ ਸਿੰਘ, ਡਾ ਦੇਵ ਕੁਮਾਰ ਅਤੇ ਡਾ ਜੇ ਬੀ ਸੇਖੋਂ ਨੇ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਸਮਰਪਿਤ ਭਾਵਨਾ ਨਾਲ ਅਦਾ ਕਰਨ ਦੀ ਪ੍ਰਸ਼ੰਸਾ ਕੀਤੀ। ਨਾਨ ਟੀਚਿੰਗ ਦਫ਼ਤਰੀ ਸਟਾਫ਼ ਤੋਂ ਗੁਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਨੇ ਵੀ ਸੀਨੀਅਰ ਕਲਰਕ ਰਣਜੀਤ ਸਿੰਘ ਰਾਣਾ ਨਾਲ ਕੀਤੇ ਕੰਮਾਂ ਨੂੰ ਯਾਦਗਾਰੀ ਦੱਸਿਆ। 
ਇਸ ਮੌਕੇ ਰਣਜੀਤ ਸਿੰਘ ਰਾਣਾ, ਮਹਿੰਦਰ ਸਿੰਘ ਅਤੇ ਸ਼ਿੰਗਾਰਾ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਾਲਜ ਦੀ ਮੈਨੇਜਮੈਂਟ, ਪਿ੍ਰੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਮਾਹੌਲ ਨੂੰ ਭਾਵੁਕ ਕਰ ਦਿੱਤਾ। ਕਾਲਜ ਦੇ ਪ੍ਰਬੰਧਕਾਂ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਯਾਗਗਾਰੀ ਤੋਹਫੇ ਦੇ ਕੇ ਨਿਵਾਜ਼ਿਆ ਗਿਆ। ਇਸ ਮੌਕੇ ਕਲਰਕ ਰਣਜੀਤ ਸਿੰਘ ਰਾਣਾ ਨੇ ਕਾਲਜ ਨੂੰ ਪੰਜਾਹ ਹਜ਼ਾਰ ਰੁਪਏ ਦੀ ਵਿੱਤੀ ਇਮਦਾਦ ਦਿੱਤੀ। ਮੰਚ ਦੀ ਕਾਰਵਾਈ ਡਾ ਦੇਵ ਕੁਮਾਰ ਨੇ ਚਲਾਈ।
 ਇਸ ਮੌਕੇ ਪਿਛਲੇ ਸਮਿਆਂ ਦੌਰਾਨ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਤੋਂ ਸੇਵਾ ਮੁਕਤ ਹੋਏ ਪ੍ਰੋ ਸਰਵਣ ਸਿੰਘ, ਅਜੀਤ ਸਿੰਘ ਝੂਟੀ, ਡਾ ਜਸਵਿੰਦਰ ਸਿੰਘ, ਹਰਜੀਵਨ ਸਿੰਘ, ਡਾ ਰਾਜ ਕੁਮਾਰੀ, ਗੁਰਨਾਮ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਰੋਹ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਅਹੁਦੇਦਾਰ ਗੁਰਦਿਆਲ ਸਿੰਘ, ਜਸਵੰਤ ਸਿੰਘ, ਗੁਰਨਾਮ ਸਿੰਘ, ਜੋਗਾ ਸਿੰਘ, ਉੱਪ ਪਿ੍ਰੰਸੀਪਲ ਅਰਾਧਨਾ ਦੁੱਗਲ, ਪਿ੍ਰੰ ਡਾ ਰੋਹਤਾਂਸ਼, ਪਿ੍ਰੰ ਸ਼ਿੱਬੂ ਮੈਥਿਊ, ਪ੍ਰੋ ਜਸਵਿੰਦਰ ਸਿੰਘ ਆਦਿ ਸਮੇਤ ਕਾਲਜ ਦਾ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਸੇਵਾ ਮੁਕਤ ਹੋਏ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।