
ਸ਼ਾਨਦਾਰ ਖੇਡ ਪ੍ਰਾਪਤੀਆਂ ਹਾਸਲ ਕਰਨ ਵਾਲੇ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਦਾ ਸਨਮਾਨ
ਮਾਹਿਲਪੁਰ 30 ਮਈ- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਰੀਰਕ ਸਿੱਖਿਆ ਅਤੇ ਸਪੋਰਟਸ ਵਿਭਾਗ ਵਿੱਚ ਬੀਪੀਐਡ ਕੋਰਸ ਦੇ ਦੂਜਾ ਸਮੈਸਟਰ ਵਿੱਚ ਪੜ੍ਹਦੇ ਦੋ ਵਿਦਿਆਰਥੀਆਂ ਵਿਸ਼ਵਜੀਤ ਸਿੰਘ ਅਤੇ ਸਰਬਜੀਤ ਸਿੰਘ ਦਾ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ 'ਤੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੱਸਣ ਯੋਗ ਹੈ ਕਿ ਬੀਪੀਐਡ ਦੇ ਦੂਜਾ ਸਮੈਸਟਰ ਦੇ ਵਿਦਿਆਰਥੀ ਵਿਸ਼ਵਜੀਤ ਸਿੰਘ ਨੇ ਅੰਤਰ ਕਾਲਜ ਯੂਨੀਵਰਸਿਟੀ ਦੇ ਤਲਵਾਰਬਾਜ਼ੀ ਮੁਕਾਬਲੇ ਵਿੱਚ ਤਿੰਨ ਮੈਡਲ ਪ੍ਰਾਪਤ ਕੀਤੇ।
ਮਾਹਿਲਪੁਰ 30 ਮਈ- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਰੀਰਕ ਸਿੱਖਿਆ ਅਤੇ ਸਪੋਰਟਸ ਵਿਭਾਗ ਵਿੱਚ ਬੀਪੀਐਡ ਕੋਰਸ ਦੇ ਦੂਜਾ ਸਮੈਸਟਰ ਵਿੱਚ ਪੜ੍ਹਦੇ ਦੋ ਵਿਦਿਆਰਥੀਆਂ ਵਿਸ਼ਵਜੀਤ ਸਿੰਘ ਅਤੇ ਸਰਬਜੀਤ ਸਿੰਘ ਦਾ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ 'ਤੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਦੱਸਣ ਯੋਗ ਹੈ ਕਿ ਬੀਪੀਐਡ ਦੇ ਦੂਜਾ ਸਮੈਸਟਰ ਦੇ ਵਿਦਿਆਰਥੀ ਵਿਸ਼ਵਜੀਤ ਸਿੰਘ ਨੇ ਅੰਤਰ ਕਾਲਜ ਯੂਨੀਵਰਸਿਟੀ ਦੇ ਤਲਵਾਰਬਾਜ਼ੀ ਮੁਕਾਬਲੇ ਵਿੱਚ ਤਿੰਨ ਮੈਡਲ ਪ੍ਰਾਪਤ ਕੀਤੇ।
ਇਹਨਾਂ ਵਿੱਚ ਸੋਨੇ ਅਤੇ ਕਾਂਸੀ ਦਾ ਮੈਡਲ ਟੀਮ ਈਵੈਂਟ ਵਜੋਂ ਅਤੇ ਚਾਂਦੀ ਦਾ ਮੈਡਲ ਵਿਅਕਤੀਗਤ ਖੇਡ ਪ੍ਰਦਰਸ਼ਨ ਵਜੋਂ ਪ੍ਰਾਪਤ ਕੀਤਾ ਗਿਆ। ਇਸ ਖੇਡ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੀ ਤਲਵਾਰਬਾਜ਼ੀ ਦੀ ਟੀਮ ਓਵਰ ਆਲ ਦੂਜੇ ਸਥਾਨ 'ਤੇ ਰਹੀ। ਵਿਦਿਆਰਥੀ ਵਿਸ਼ਵਜੀਤ ਸਿੰਘ ਅਨੁਸਾਰ ਇਹਨਾਂ ਖੇਡ ਪ੍ਰਾਪਤੀਆਂ ਦੇ ਆਧਾਰ 'ਤੇ ਉਸ ਦੀ ਚੋਣ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ ਵਿੱਚ ਵੀ ਹੋ ਚੁੱਕੀ ਹੈ।
ਇਸੇ ਤਰ੍ਹਾਂ ਬੀਪੀਐਡ ਕੋਰਸ ਦੇ ਦੂਜੇ ਵਿਦਿਆਰਥੀ ਸਰਬਜੀਤ ਸਿੰਘ ਵੱਲੋਂ ਪਿਛਲੇ ਦਿਨੀਂ ਨਵੀਂ ਦਿੱਲੀ ਵਿੱਚ ਕਰਵਾਏ ਗਏ ਵਿਸ਼ਵ ਕੱਪ ਖੋ ਖੋ ਖੇਡ ਮੁਕਾਬਲੇ ਵਿੱਚ ਟੈਕਨੀਕਲ ਰੈਫਰੀ ਵਜੋਂ ਆਪਣੀ ਭੂਮਿਕਾ ਨਿਭਾਈ ਗਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਸਾਲ ਤਮਿਲਨਾਡੂ ਵਿੱਚ ਖੇਲੋ ਇੰਡੀਆ ਤਹਿਤ ਹੋਏ ਖੋ ਖੋ ਮੁਕਾਬਲੇ ਵਿੱਚ ਟੈਕਨੀਕਲ ਰੈਫਰੀ ਵਜੋਂ ਅਤੇ ਕੌਮੀ ਪੱਧਰ ਅਤੇ ਯੂਨੀਵਰਸਿਟੀ ਪੱਧਰ ਦੀ ਖੋ ਖੋ ਖੇਡ ਵਿੱਚ ਵੀ ਟੈਕਨੀਕਲ ਰੈਫਰੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਉਕਤ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੀਆਂ ਉਪਲਬਧੀਆਂ ਨਾਲ ਸੰਸਥਾ ਦਾ ਨਾਮ ਵੀ ਪੂਰੇ ਦੇਸ਼ ਵਿੱਚ ਰੌਸ਼ਨ ਹੁੰਦਾ ਹੈ। ਇਸ ਮੌਕੇ ਫੁਟਬਾਲ ਕੋਚ ਹਰਿੰਦਰ ਸਨੀ, ਪ੍ਰੋ ਚਰਨਜੀਤ ਸਿੰਘ, ਪ੍ਰੋ ਰਿਸ਼ਭ ਅਤੇ ਭਾਰ ਤੋਲਕ ਖਿਡਾਰੀ ਅਮਨਦੀਪ ਸਿੰਘ ਵੀ ਹਾਜ਼ਰ ਸਨ।
