ਕੇਰਲਾ: ਡੁੱਬੇ ਲਾਇਬੇਰੀਅਨ ਜਹਾਜ਼ ਦੇ ਕੰਟੇਨਰ ਸਾਹਿਲ ’ਤੇ ਪਹੁੰਚੇ

ਕੋਲਮ, 26 ਮਈ- ਕੇਰਲਾ ਦੇ ਸਾਹਿਲ ’ਤੇ ਲਾਇਬੇਰੀਅਨ ਮਾਲਵਾਹਕ ਜਹਾਜ਼ ਡੁੱਬਣ ਮਗਰੋਂ ਉਸ ਵਿਚ ਰੱਖੇ ਕੰਟੇਨਰ ਪਾਣੀ ਵਿਚ ਵਹਿ ਕੇ ਇਥੇ ਸਾਹਿਲ ’ਤੇ ਆਉਣ ਲੱਗੇ ਹਨ। ਸਾਹਿਲੀ ਪੁਲੀਸ ਨੇ ਦੱਸਿਆ ਕਿ ਦੱਖਣੀ ਕੋਲਮ ਤੱਟ ’ਤੇ ਕੁਝ ਕੰਟੇਨਰ ਮਿਲੇ ਹਨ। ਪੁਲੀਸ ਨੇ ਕਿਹਾ ਕਿ ਤੱਟ ’ਤੇ ਵਹਿ ਕੇ ਆਏ ਕੰਟੇਨਰਾਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਤੇ ਅਧਿਕਾਰੀ ਹਾਲਾਤ ਨੂੰ ਸੰਭਾਲਣ ਲਈ ਕੰਮ ਕਰ ਰਹੇ ਹਨ। ਉਂਝ ਪ੍ਰਭਾਵਿਤ ਖੇਤਰਾਂ ਵਿਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।

 ਖ਼ਬਰਾਂ ਮੁਤਾਬਕ ਕੋਲਮ ਜ਼ਿਲ੍ਹੇ ਦੇ ਸਾਹਿਲ ’ਤੇ ਹੁਣ ਤੱਕ ਘੱਟੋ ਘੱਟ ਚਾਰ ਕੰਟੇਨਰ ਦੇਖੇ ਗਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਕੰਟੇਨਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਮੁਤਾਬਕ ਜਹਾਜ਼ ’ਤੇ ਕੁੱਲ 640 ਕੰਟੇਨਰ ਸੀ, ਜਿਨ੍ਹਾਂ ਵਿਚੋਂ 13 ਕੰਟੇਨਰਾਂ ’ਤੇ ਖ਼ਤਰਨਾਕ ਸਮੱਗਰੀ ਹੈ।
ਚੇਤੇ ਰਹੇ ਕਿ ਕੇਰਲਾ ਦੇ ਸਾਹਿਲ ’ਤੇ ਸਮੁੰਦਰ ਵਿਚ ਐਤਵਾਰ ਨੂੰ ਮਾਲਵਾਹਕ ਜਹਾਜ਼ ਪਲਟਣ ਮਗਰੋਂ ਡੁੱਬ ਗਿਆ ਸੀ, ਜਿਸ ਕਰਕੇ ਭਾਰੀ ਮਾਤਰਾ ਵਿਚ ਤੇਲ ਦਾ ਰਿਸਾਅ ਹੋਇਆ। ਤੇਲ ਕਰੀਬ ਤਿੰਨ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਹਿ ਰਿਹਾ ਹੈ, ਜਿਸ ਲਈ ਰਾਜ ਭਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਇਹ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਕੇਰਲ ਤੱਟ ਨਾਲ ਟਕਰਾ ਸਕਦਾ ਹੈ।
ਭਾਰਤੀ ਤੱਟ ਰੱਖਿਅਕ (ICG) ਦੇ ਅਨੁਸਾਰ, ਡੁੱਬੇ ਜਹਾਜ਼ ਦੇ ਟੈਂਕਾਂ ਵਿੱਚ 84.44 ਮੀਟ੍ਰਿਕ ਟਨ ਡੀਜ਼ਲ ਅਤੇ 367.1 ਮੀਟ੍ਰਿਕ ਟਨ ਫਰਨੈੱਸ ਤੇਲ ਸੀ। ਅਧਿਕਾਰੀਆਂ ਨੇ ਕਿਹਾ ਕਿ ਕੁਝ ਕੰਟੇਨਰਾਂ ਵਿੱਚ ਕੈਲਸ਼ੀਅਮ ਕਾਰਬਾਈਡ ਵਰਗੇ ਖਤਰਨਾਕ ਪਦਾਰਥ ਸਨ, ਜੋ ਸਮੁੰਦਰੀ ਪਾਣੀ ਦੇ ਸੰਪਰਕ ਵਿਚ ਆਉਣ ਨਾਲ ਬਹੁਤ ਜ਼ਿਆਦਾ ਜਲਣਸ਼ੀਲ ਐਸੀਟਲੀਨ ਗੈਸ ਛੱਡਦੇ ਹਨ। ਆਈਸੀਜੀ ਪ੍ਰਦੂਸ਼ਣ ਕੰਟਰੋਲ ਕਾਰਜਾਂ ਲਈ ਤਾਲਮੇਲ ਅਤੇ ਤੇਲ ਦੇ ਰਿਸਾਅ ਦੇ ਫੈਲਣ ਦੀ ਨਿਗਰਾਨੀ ਕਰ ਰਿਹਾ ਹੈ।