ਗੜਸ਼ੰਕਰ ਬਾਈਪਾਸ ਦਾ ਕਦੋਂ ਨਿਰਮਾਣ ਕਰੋਗੇ ਸਰਕਾਰ ਜੀ

ਗੜ੍ਹਸ਼ੰਕਰ, 26 ਮਈ- ਗੜਸ਼ੰਕਰ ਸ਼ਹਿਰ ਦੇ ਬਾਈਪਾਸ ਦੇ ਨਿਰਮਾਣ ਦੀ ਮੰਗ ਪਿਛਲੇ ਲੰਬੇ ਅਰਸੇ ਤੋਂ ਹੋ ਰਹੀ ਹੈ, ਵੱਖ ਵੱਖ ਰਾਜਨੀਤਿਕ ਪਾਰਟੀਆਂ ਇਸ ਮਸਲੇ ਤੇ ਬਿਆਨਬਾਜੀ ਵੀ ਕਰਦੀਆਂ ਰਹੀਆਂ ਹਨ ਤੇ ਕਈ ਵਾਰ ਇਸ ਦਾ ਰਾਜਨੀਤਿਕ ਲਾਭ ਲੈਣ ਲਈ ਗੱਲਾਂ ਬਾਤਾਂ ਸਟੇਜਾਂ ਤੋਂ ਵੀ ਕੀਤੀਆਂ ਗਈਆਂ।ਜੰਮੂ ਚੰਡੀਗੜ੍ਹ ਸੜਕ ਦੇ ਉੱਪਰ ਸਥਿਤ ਗੜਸ਼ੰਕਰ ਸ਼ਹਿਰ ਵਿੱਚੋਂ ਵੱਖ ਵੱਖ ਛੇ ਪ੍ਰਮੁੱਖ ਸ਼ਹਿਰਾਂ ਨੂੰ ਸੜਕਾਂ ਨਿਕਲਦੀਆਂ ਹਨ, ਜਿਸ ਵਿੱਚ ਗੜਸ਼ੰਕਰ ਤੋਂ ਚੰਡੀਗੜ੍ਹ, ਗੜਸ਼ੰਕਰ ਤੋਂ ਹੁਸ਼ਿਆਰਪੁਰ, ਗੜਸ਼ੰਕਰ ਤੋਂ ਲੁਧਿਆਣਾ, ਗੜ੍ਹਸ਼ੰਕਰ ਤੋਂ ਅੰਮ੍ਰਿਤਸਰ, ਗੜਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਗੜਸ਼ੰਕਰ ਤੋਂ ਨੰਗਲ ਤੇ ਹਿਮਾਚਲ ਪ੍ਰਦੇਸ਼ ਨੂੰ ਸੜਕਾਂ ਨਿਕਲਦੀਆਂ ਹਨ।

ਇਹਨਾਂ ਸਾਰੀਆਂ ਸੜਕਾਂ ਉੱਪਰ ਦਿਨ ਰਾਤ ਟਰੈਫਿਕ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਅਤੇ ਗੜਸ਼ੰਕਰ ਸ਼ਹਿਰ ਅੰਦਰ ਇੱਕ ਅਜਿਹਾ ਜੰਕਸ਼ਨ ਬਣ ਜਾਂਦਾ ਹੈ ਕਿ ਕਿਸੇ ਨਾ ਕਿਸੇ ਰੂਟ ਤੇ ਚੱਲਣ ਵਾਲਾ ਹੈਵੀ ਟਰੈਫਿਕ ਇਸ ਸ਼ਹਿਰ ਵਿੱਚ ਪਹੁੰਚਦੇ ਸਾਰ ਹੀ ਸਾਰੀਆਂ ਸੜਕਾਂ ਦਾ ਟ੍ਰੈਫਿਕ ਜਾਮ ਕਰ ਦਿੰਦਾ ਹੈ।
ਪਿਛਲੀਆਂ ਸਰਕਾਰਾਂ ਦੇ ਇੱਥੋਂ ਦੇ ਆਗੂਆਂ ਨੇ ਹੁਣ ਤੱਕ ਤਾਂ ਡੰਗ ਟਪਾਊ ਰਾਜਨੀਤੀ ਕਰਦੇ ਹੋਏ ਬਾਈਪਾਸ ਦਾ ਮਸਲਾ ਇੱਕ ਮਸਲੇ ਵਜੋਂ ਹੀ ਜਿਂਦਾ ਰੱਖਿਆ ਪਰ ਮੌਜੂਦਾ ਸਰਕਾਰ ਤੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਪਿੰਡ ਸਿੰਬਲੀ ਵਿੱਚ ਆ ਕੇ ਗੜਸ਼ੰਕਰ ਦੇ ਬਾਈਪਾਸ ਨਿਰਮਾਣ ਦਾ ਐਲਾਨ ਪਿਛਲੇ ਕਾਫੀ ਮਹੀਨੇ ਪਹਿਲਾਂ ਕਰ ਦਿੱਤਾ ਸੀ ਪਰ ਅੱਜ ਤੱਕ ਇਸ ਪਾਸੇ ਜਮੀਨੀ ਪੱਧਰ ਤੇ ਕੋਈ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ। ਲੋਕਾਂ ਨੂੰ ਪਹਿਲੀਆਂ ਸਰਕਾਰਾਂ ਤੇ ਹੁਣ ਦਿਆਂ ਆਗੂਆ ਵਿੱਚ ਕੋਈ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ।
ਆਮ ਲੋਕਾਂ ਦੀ ਮੰਗ ਹੈ ਕਿ ਗੜਸ਼ੰਕਰ ਸ਼ਹਿਰ ਦਾ ਬਾਈਪਾਸ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ, ਸਿਰਫ ਬਾਈਪਾਸ ਹੀ ਨਹੀਂ ਬਲਕਿ ਗੜਸ਼ੰਕਰ ਦੇ ਬਾਹਰ- ਬਾਹਰ ਇੱਕ ਰਿੰਗ ਰੋਡ ਬਣਾਇਆ ਜਾਵੇ ਤਾਂ ਜੋ ਕਿ ਗੜਸ਼ੰਕਰ ਸ਼ਹਿਰ ਦੇ ਬਾਹਰੋਂ ਬਾਹਰ ਛੇ ਰੋਡ ਇੱਕ ਦੂਜੇ ਨਾਲ ਕਨੈਕਟ ਹੋ ਜਾਣ ਅਤੇ ਸ਼ਹਿਰ ਦੇ ਅੰਦਰ ਸਿਰਫ ਉਹੀ ਟਰੈਫਿਕ ਦਾਖਲ ਹੋਵੇ ਜਿਸ ਨੇ ਸ਼ਹਿਰ ਅੰਦਰ ਆਉਣਾ ਹੋਵੇ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਪੰਜਾਬ ਸਰਕਾਰ ਉੱਪਰ ਤੰਜ ਕਸ ਤੇ ਕਿਹਾ ਕਿ ਨਿੱਤ ਰਾਜਨੀਤਿਕ ਲੋਕਾਂ ਤੇ ਵਿਅੰਗ ਕੱਸਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਦੱਸਣ ਹੁਣ ਆਪਣੇ ਕੀਤੇ ਹੋਏ ਐਲਾਨ ਦੇ ਮੁਤਾਬਕ ਗੜਸ਼ੰਕਰ ਦਾ ਬਾਈਪਾਸ ਕਿਉਂ ਨਹੀਂ ਬਣਾ ਕੇ ਦਿੱਤਾ ਜਾ ਰਿਹਾ।ਉਹਨਾਂ ਕਿਹਾ ਕਿ ਲੋਕਾਂ ਦੀ ਇਹ ਵਾਜਿਬ ਮੰਗ ਹੈ ਅਤੇ ਇਸ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ।
ਲੋਕ ਮਸਲਿਆਂ ਦੀ ਸਮਝ ਰੱਖਣ ਵਾਲੇ ਸਹਿਜ ਸਿੰਘ ਦਾ ਕਹਿਣਾ ਹੈ ਕਿ ਇਹ ਸਰਕਾਰ ਤੋ ਆਮ ਲੋਕਾਂ ਨੂੰ ਜੋ ਜੋ ਉਮੀਦਾਂ ਸਨ ਸਭ ਢੈਹ ਢੇਰੀ ਹੋ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਗੜਸ਼ੰਕਰ ਦਾ ਬਾਈਪਾਸ ਬਣਾ ਕੇ ਦਿੱਤਾ ਜਾਵੇ, ਸਮੇਂ- ਸਮੇਂ ਤੇ ਵੱਖ- ਵੱਖ ਸਰਕਾਰਾਂ ਨੇ ਇਸ ਸਬੰਧੀ ਐਲਾਨ ਵੀ ਕੀਤੇ ਤੇ ਲੋਕਾਂ ਨੂੰ ਇੱਕ ਆਸ ਦੀ ਕਿਰਨ ਵੀ ਨਜ਼ਰ ਆਈ ਸੀ ਪਰ ਕਿਸੇ ਵੀ ਸਰਕਾਰ ਨੇ ਇਸ ਮਸਲੇ ਦੀ ਗੰਭੀਰਤਾ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਕਾਰਨ ਅੱਜ ਵੀ ਗੜਸ਼ੰਕਰ ਚੋਂ ਲੰਘਣ ਵਾਲਾ ਟਰੈਫਿਕ ਹਰ ਵੇਲੇ ਇੱਕ ਵੱਡੀ ਸਮੱਸਿਆ ਆਮ ਲੋਕਾਂ ਦੇ ਬਣੀ ਰਹਿੰਦੀ ਹੈ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਦ ਇਹ ਐਲਾਨ ਕੀਤਾ ਸੀ ਤਾਂ ਇੱਕ ਆਸ ਦਾ ਮੁੱਢ ਬੱਝਿਆ ਸੀ ਕਿ ਸ਼ਾਇਦ ਕੁਝ ਹੋ ਜਾਵੇ ਪਰ ਹਾਲ ਦੀ ਘੜੀ ਇਹਨਾਂ ਤੋਂ ਵੀ ਨਿਰਾਸ਼ਾ ਹੀ ਪੱਲੇ ਪਈ ਹੈ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਓਂਕਾਰ ਸਿੰਘ ਚਾਹਲਪੁਰੀ ਨੇ ਕਿਹਾ ਕਿ ਇਸ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਸਰਕਾਰ ਦੇ ਜਿੰਮੇਵਾਰ ਅਹੁਦਿਆਂ ਤੇ ਬੈਠੇ ਲੋਕ ਸਿਵਾਏ ਚੁਟਕਲੇ ਸੁਣਾਉਣ ਤੋਂ ਲੋਕਾਂ ਦੇ ਪੱਲੇ ਕੱਖ ਨਹੀਂ ਪਾ ਰਹੇ।ਉਹਨਾਂ ਲੋਕਾਂ ਦੀ ਸਮੱਸਿਆ ਦੀ ਗੱਲ ਕਰਦੇ ਦੱਸਿਆ ਕਿ ਗੜਸ਼ੰਕਰ ਸ਼ਹਿਰ ਵਿੱਚ ਅਕਸਰ ਐਂਬੂਲੈਂਸ ਜਾਂ ਹੋਰ ਅਜਿਹੇ ਵਾਹਨ ਫਸ ਜਾਂਦੇ ਹਨ ਜਿਨਾਂ ਦਾ ਕੀ ਆਪਣੀ ਮੰਜ਼ਿਲ ਤੇ ਜਲਦ ਪਹੁੰਚਣਾ ਬਹੁਤ ਜਰੂਰੀ ਹੁੰਦਾ ਹੈ, ਉਹਨਾਂ ਕਿਹਾ ਕਿ ਇਹ ਡਿਫੈਂਸ ਰੋਡ ਹੋਣ ਦੇ ਨਾਤੇ ਇਸ ਸੜਕ ਦੇ ਉੱਪਰ ਟਰੈਫਿਕ ਜਾਮ ਹੋਣ ਦਾ ਮਤਲਬ ਅਸੀਂ ਸਮਝ ਸਕਦੇ ਹਾਂ।