ਸ੍ਰੀ ਗੋਪਾਲ ਮਾਤਾ ਅੰਬੀਕਾ ਦੇਵੀ ਗਊਸ਼ਾਲਾ ਖਰੜ ਵਿਖੇ ਪਸ਼ੂ ਪਾਲਨ ਵਿਭਾਗ ਵੱਲੋਂ ਗਊ ਭਲਾਈ ਕੈਂਪ ਲਗਾਇਆ ਗਿਆ

ਖਰੜ(17/1/25):-ਖਰੜ ਵਿਖੇ ਸ਼੍ਰੀ ਗੋਪਾਲ ਮਾਤਾ ਅੰਬਿਕਾ ਦੇਵੀ ਗੂੰਜਸ਼ਾਲਾ ਸੇਵਾ ਸਮਤੀ ਖਰੜ ਵਿਖੇ ਮਾਨਯੋਗ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ ਡਾਕਟਰ ਸ਼ਿਵ ਕਾਂਤ ਗੁਪਤਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਐਸ.ਏ .ਐਸ ਨਗਰ ਦੇ ਆਦੇਸ਼ਾਂ ਅਨੁਸਾਰ ਗਊ ਭਲਾਈ ਕੈਂਪ ਲਗਾਇਆ ਗਿਆ।

 ਇਹ ਕੈਂਪ ਗਉ ਸੇਵਾ ਕਮਿਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਡਾਕਟਰ ਸ਼ਿਵਕੰਤ ਗੁਪਤਾ ਡਿਪਟੀ ਡਾਇਰੈਕਟਰ ਐਸ.ਏ .ਐਸ ਨਗਰ ਵੱਲੋਂ ਕੀਤਾ ਗਿਆ। ਇਸ ਕੈਂਪ ਦੌਰਾਨ ਗਊਧਨ ਵਾਸਤੇ 25 ਹਜਾਰ ਰੁਪਏ ਦੀ ਦਵਾਈਆਂ ਦਿੱਤੀਆਂ ਗਈਆਂ ਇਸ ਕੈਂਪ ਵਿੱਚ ਵਿਭਾਗ ਵੱਲੋਂ ਚਲਾਈ ਆ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਡਾਕਟਰ ਲੋਕੇਸ਼ ਕਾਜਲ, ਸਹਾਇਕ ਨਿਰਦੇਸ਼ਕ ਪਸ਼ੂ ਪਾਲਨ ਐਸ .ਏ .ਐਸ ਨਗਰ ਵੱਲੋਂ ਦਿੱਤੀ ਗਈ। 
ਇਸ ਤੋਂ ਇਲਾਵਾ ਡਾਕਟਰ ਸਤਨਾਮ ਸਿੰਘ ਸੀਨੀਅਰ ਵੈਟਰਨਰੀ ਅਫਸਰ, ਡਾਕਟਰ ਪ੍ਰੇਮ ਕੁਮਾਰ ਵੈਟਨਰੀ ਅਫਸਰ ਖਰੜ, ਡਾਕਟਰ ਕੁਲਜੋਤ ਵੀਰ ਸਿੰਘ, ਡਾਕਟਰ ਵਿਕਾਸ ਗੌਤਮ ਅਤੇ ਡਾਕਟਰ  ਵਿਨੋਦ ਕੁਮਾਰ ਸ਼ੁਕਲਾ ਵਲੋਂ ਪਸ਼ੂਆਂ ਦਿਆਂ ਬਿਮਾਰੀਆਂ ਅਤੇ ਵੈਕਸੀਨੇਸਨ ਬਾਰੇ ਜਾਣਕਾਰੀ ਦਿੱਤੀ ਤੇ ਐਸ ਵੀ ਆਈ ਜਸਕਰਣ ਵੀ ਹਾਜਰ ਸਨ । 
ਇਸ ਤੋਂ ਇਲਾਵਾ ਕੈਂਪ ਵਿੱਚ ਪ੍ਰਧਾਨ ਭੁਪਿੰਦਰ ਸ਼ਰਮਾ  ਅਤੇ ਮੈਨੇਜਰ ਮਹਿੰਦਰ ਬਜਾਜ , ਅਮੀਤ ਸੇਠੀ, ਮੋਹਿਤ ਕੁਮਾਰ, ਰਾਜੇਸ਼ ਮਲਿਕ, ਪੰਡਿਤ ਚੰਦਨ ਮਿਸ਼ਰਾ ਅਤੇ ਹੋਰ ਮੈਂਬਰ ਮੌਜੂਦ ਹਾਜ਼ਰ ਸਨ।